ਭਾਰਤੀ ਕ੍ਰਿਕਟਰ ਪ੍ਰਗਿਆਨ ਓਝਾ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

pragyan ojha announces retirement from international cricket

ਨਵੀਂ ਦਿੱਲੀ: ਭਾਰਤੀ ਟੀਮ ਲਈ ਖਾਸ ਭੂਮਿਕਾ ਨਿਭਾਉਣ ਵਾਲੇ ਸਪਿਨਰ ਪ੍ਰਗਿਆਨ ਓਝਾ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟ ‘ਚੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।ਸਿਰਫ਼ 33 ਸਾਲ ਦੀ ਉਮਰ ‘ਚ ਓਝਾ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾਇਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ ‘ਤੇ ਦਿੱਤੀ।

ਭੁਵਨੇਸ਼ਵਰ ‘ਚ ਜਨਮੇ ਪ੍ਰਗਿਆਨ ਓਝਾ ਨੇ ਭਾਰਤ ਲਈ ਸਾਲ 2008 ‘ਚ ਵਨਡੇ ਡੈਬੀਊ ਕੀਤਾ ਸੀ। ਸਾਲ 2013 ‘ਚ ਓਝਾ ਨੇ ਟੈਸਟ ਅਤੇ ਟੀ-20 ਮੈਚ ਵੀ ਭਾਰਤ ਲਈ ਖੇਡੇ।

ਹੋਰ ਪੜ੍ਹੋ: ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ, Personal Income Tax ‘ਚ ਕਟੌਤੀ ਲਈ ਸੁਝਾਵਾਂ ‘ਤੇ ਹੋਵੇਗਾ ਵਿਚਾਰ

ਪ੍ਰਗਿਆਨ ਓਝਾ ਨੇ ਟੀਮ ਇੰਡੀਆ ਦੇ ਭਾਰਤ ਲਈ 24 ਟੈਸਟ, 18 ਵਨਡੇ ਅਤੇ 6 ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ।

ਪ੍ਰਗਿਆਨ ਨੇ ਆਪਣੇ ਟੈਸਟ ਕਰੀਅਰ ‘ਚ 113 ਵਿਕਟਾਂ, ਵਨ-ਡੇ ‘ਚ 21 ਵਿਕਟਾਂ ਅਤੇ ਟੀ-20 ਅੰਤਰਰਾਸ਼ਟਰੀ ‘ਚ 10 ਵਿਕਟਾਂ ਲੈਣ ‘ਚ ਸਫਲ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪ੍ਰਗਿਆਨ ਓਝਾ ਨੂੰ ਖਾਸ ਕਰ ਉਸ ਟੈਸਟ ਲਈ ਵੀ ਯਾਦ ਕੀਤਾ ਜਾਂਦਾ ਹੈ।

-PTC News