Sat, Apr 20, 2024
Whatsapp

ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ 'ਚ ਪਾਈ: ਬਾਦਲ

Written by  Jashan A -- November 18th 2018 06:33 PM
ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ 'ਚ ਪਾਈ: ਬਾਦਲ

ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ 'ਚ ਪਾਈ: ਬਾਦਲ

ਕਾਂਗਰਸ ਸਰਕਾਰ ਦੀਆਂ ਨੀਤੀਆਂ ਨੇ ਸੂਬੇ ਦੀ ਸ਼ਾਂਤੀ ਖ਼ਤਰੇ 'ਚ ਪਾਈ: ਬਾਦਲ,ਚੰਡੀਗੜ :ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅੰਦਰ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸਿਆਸੀ ਫਾਇਦਾ ਲੈਣ ਵਾਸਤੇ ਸੂਬੇ ਦੇ ਕਾਂਗਰਸੀ ਹਾਕਮਾਂ ਦੀ ਬਿਰਤੀ ਸ਼ਾਂਤੀ ਦੇ ਵੈਰੀਆਂ ਨੂੰ ਹੱਲਾਸ਼ੇਰੀ ਅਤੇ ਸ਼ਹਿ ਦੇ ਕੇ ਪੰਜਾਬ ਨੂੰ ਤੇਜ਼ੀ ਨਾਲ ਦੁਬਾਰਾ ਤੋਂ ਕਾਲੇ ਦਿਨਾਂ ਵੱਲ ਧੱਕਣ ਦੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਅੱਜ ਅੰਮ੍ਰਿਤਸਰ ਵਿਚ ਹੋਏ ਬੰਬ ਧਮਾਕੇ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਉਹ ਪੰਜਾਬ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਵਧ ਰਹੇ ਖ਼ਤਰੇ ਵਿਰੁੱਧ ਕਾਂਗਰਸੀ ਹੁਕਮਰਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਸਾਵਧਾਨ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸੌੜੇ ਸਿਆਸੀ ਹਿੱਤਾਂ ਖਾਤਰ ਉਹਨਾਂ ਤੱਤਾਂ ਨੂੰ ਇਸਤੇਮਾਲ ਕਰਨ ਦੀ ਲਾਲਸਾ, ਜੋ ਕਿ ਸ਼ਰੇਆਮ ਨਫ਼ਰਤ ਅਤੇ ਹਿੰਸਾ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਹਨ, ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਤਬਾਹ ਕਰ ਸਕਦੀ ਹੈ। captainsinghਉਹਨਾਂ ਕਿਹਾ ਕਿ ਸੂਬੇ ਦੇ ਹੁਕਮਰਾਨ ਗੁਪਤ ਤੌਰ ਤੇ ਅਤੇ ਕਿਤੇ ਕਿਤੇ ਸ਼ਰੇਆਮ ਉਹਨਾਂ ਤੱਤਾਂ ਦੀ ਮਦਦ ਕਰਦੇ ਅਤੇ ਪੱਖ ਪੂਰਦੇ ਆ ਰਹੇ ਹਨ, ਜਿਹਨਾਂ ਦਾ ਏਜੰਡਾ ਪੰਜਾਬ ਅੰਦਰ ਲੋਕਾਂ ਵਿਚ ਧਾਰਮਿਕ ਵੰਡੀਆਂ ਪਾਉਣਾ ਹੈ। ਉਹਨਾਂ ਦੇ ਆਗੂ ਅਕਾਲੀ ਦਲ ਵਿਰੁੱਧ ਸਾਜ਼ਿਸ਼ਾਂ ਰਚਣ ਲਈ ਮੁੱਖ ਮੰਤਰੀ ਨਾਲ ਗੁਪਤ ਮੀਟਿੰਗਾਂ ਕਰਦੇ ਆ ਰਹੇ ਹਨ। ਅਜਿਹੀਆਂ ਗਤੀਵਿਧੀਆਂ ਨੇ ਸੂਬੇ ਅੰਦਰ ਸਥਿਤੀ ਨੂੰ ਬਹੁਤ ਹੀ ਖ਼ਤਰਨਾਕ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਅੱਜ ਵਧ ਰਹੀ ਹਿੰਸਾ ਕਾਂਗਰਸ ਪਾਰਟੀ ਦੀ ਸਨਕੀ ਸਿਆਸੀ ਮੌਕਾਪ੍ਰਸਤੀ ਅਤੇ ਇਸ ਦੀਆਂ ਸ਼ਾਂਤੀ ਦੇ ਵੈਰੀਆਂ ਨਾਲ ਮੁਲਾਹਜ਼ੇਦਾਰੀਆਂ ਦਾ ਨਤੀਜਾ ਹੈ। ਇਸ ਮੌਕੇ ਬਾਦਲ ਨੇ ਅੱਜ ਪਟਿਆਲਾ ਨੇੜੇ ਸੀਨੀਅਰ ਆਈਏਐਸ ਅਧਿਕਾਰੀ ਸ੍ਰੀ ਵਰੁਣ ਰੂਜ਼ਮ ਦੇ ਸਹੁਰਾ ਸਾਹਿਬ ਸਰਵਣ ਸਿੰਘ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ ਦੀ ਘਟਨਾ ਦੀ ਵੀ ਸਖ਼ਤ ਨਿਖੇਧੀ ਕੀਤੀ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਹਮੇਸ਼ਾਂ ਹੀ ਪ੍ਰਮੁੱਖਤਾ ਦਿੱਤੀ ਸੀ। ਉਹਨਾਂ ਕਿਹਾ ਕਿ ਸੂਬੇ ਅੰਦਰ ਸਰਕਾਰ ਬਦਲਣ ਨਾਲ ਅਚਾਨਕ ਪ੍ਰਮੁੱਖਤਾਵਾਂ ਵੀ ਬਦਲ ਗਈਆਂ ਹਨ। ਪਿਛਲੇ 22 ਮਹੀਨਿਆਂ ਦੌਰਾਨ ਨੇ ਸੂਬੇ ਅੰਦਰ ਸਥਿਤੀ ਨੇ ਇੱਕ ਖਤਰਨਾਕ ਮੋੜਾ ਕੱਟਿਆ ਹੈ।ਬਾਦਲ ਨੇ ਕਿਹਾ ਕਿ ਮੌਜੂਦਾ ਹਕੂਮਤ ਅਧੀਨ ਪੁਲਿਸ ਸਟੇਸ਼ਨਾਂ ਉੱਤੇ ਸ਼ਰੇਆਮ ਹਮਲੇ ਹੋਏ ਹਨ। captainਸਿਆਸੀ ਕਤਲਾਂ ਲਈ ਰਚੀਆਂ ਸਾਜ਼ਿਸ਼ਾਂ ਦੇ ਖੁਲਾਸੇ ਹੋਏ ਹਨ, ਪਰੰਤੂ ਸੂਬਾ ਸਰਕਾਰ ਨੇ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਸੂਬੇ ਅੰਦਰ ਸ਼ਾਂਤੀ ਨੂੰ ਵਧ ਰਹੇ ਖਤਰੇ ਸੰਬੰਧੀ ਗ੍ਰਹਿ ਮੰਤਰੀ ਅਤੇ ਭਾਰਤੀ ਫੌਜ ਦੇ ਮੁਖੀ ਵੱਲੋ ਦਿੱਤੀਆਂ ਚਿਤਾਵਨੀਆਂ ਅਤੇ ਭਰੋਸੇਯੋਗ ਰਿਪੋਰਟਾਂ ਮੌਜੂਦ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਥਿਤੀ ਇੰਨੀ ਜਲਦੀ ਵਿਗੜੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਸਾਲ ਅਪ੍ਰੈਲ ਵਿਚ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਜੀ ਸਾਹਮਣੇ ਇਹ ਕਬੂਲ ਕਰਨਾ ਪਿਆ ਸੀ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਦਹਿਸ਼ਤਵਾਦ ਵਿਚ ਵਾਧਾ ਹੋਇਆ ਹੈ। ਪਰ ਇਸ ਦੇ ਬਾਵਜੂਦ ਸੂਬਾ ਸਰਕਾਰ ਨੇ ਇਹਨਾਂ ਖ਼ਤਰਿਆਂ ਨਜ਼ਰਅੰਦਾਜ਼ ਕਰਨ ਅਤੇ ਸ਼ਾਂਤੀ ਦੇ ਵੈਰੀਆਂ ਦਾ ਸਮਰਥਨ ਕਰਨ ਦੀ ਨੀਤੀ ਅਪਣਾਈ ਰੱਖੀ ਕਿਉਂਕਿ ਇਹਨਾਂ ਤੱਤਾਂ ਦੀ ਕਾਂਗਰਸ ਨਾਲ ਅਕਾਲੀ ਦਲ ਪ੍ਰਤੀ ਰੱਖਣ ਨਫਰਤ ਦੀ ਸਾਂਝ ਹੈ।ਬਾਦਲ ਨੇ ਕਿਹਾ ਕਿ ਅੱਜ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਜਿਹੜੀ ਨੀਵੇਂ ਪੱਧਰ ਦੀ ਸਿਆਸੀ ਮੌਕਾਪ੍ਰਸਤੀ ਵਿਖਾਈ ਜਾ ਰਹੀ ਹੈ, ਇਹ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਸ਼ਰਤੀਆ ਤਬਾਹਕੁਨ ਹੈ।ਬਾਦਲ ਨੇ ਲੋਕਾਂ ਨੂੰ ਚੇਤੇ ਕਰਵਾਇਆ ਕਿ ਕਾਂਗਰਸ ਸਰਕਾਰ ਦੀਆਂ ਬਿਲਕੁੱਲ ਅਜਿਹੀਆਂ ਹੀ ਸਨਕੀ, ਮੌਕਾਪ੍ਰਸਤ ਅਤੇ ਅਕਾਲੀ ਦਲ-ਵਿਰੋਧੀ ਸਾਜ਼ਿਸ਼ਾਂ ਨੇ ਸੂਬੇ ਨੂੰ 1980 ਅਤੇ 90 ਦੇ ਮੁੱਢਲੇ ਦਹਾਕੇ ਦੌਰਾਨ ਹਿੰਸਾ ਦੀ ਅੱਗ ਵਿਚ ਸੁੱਟਿਆ ਸੀ। —PTC News


Top News view more...

Latest News view more...