Fri, Apr 19, 2024
Whatsapp

ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਬੋਲਿਆ ਪ੍ਰਤਾਪ ਬਾਜਵਾ ਨੇ ਹਮਲਾ, ਜਾਣੋ ਕੀ ਕਿਹਾ

Written by  Jashan A -- February 20th 2020 08:17 PM -- Updated: February 20th 2020 08:19 PM
ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਬੋਲਿਆ ਪ੍ਰਤਾਪ ਬਾਜਵਾ ਨੇ ਹਮਲਾ, ਜਾਣੋ ਕੀ ਕਿਹਾ

ਕੈਪਟਨ ਅਮਰਿੰਦਰ ਸਿੰਘ 'ਤੇ ਮੁੜ ਬੋਲਿਆ ਪ੍ਰਤਾਪ ਬਾਜਵਾ ਨੇ ਹਮਲਾ, ਜਾਣੋ ਕੀ ਕਿਹਾ

ਪਟਿਆਲਾ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਐਮ. ਪੀ. ਪ੍ਰਤਾਪ ਸਿੰਘ ਬਾਜਵਾ ਨੇ ਇਕ ਵਾਰ ਫਿਰ ਤੋਂ ਆਪਣੀ ਪਾਰਟੀ ਦੀ ਹੀ ਸੂਬਾ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨਦੇ ਹੋਏ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਤਨ ਅਮਰਿੰਦਰ ਸਿੰਘ ਨੇ ਕੰਮ ਨਾ ਕੀਤਾ ਤਾਂ ਪੰਜਾਬ 'ਚ ਕਾਂਗਰਸ ਦੀ ਬੇੜੀ ਡੁੱਬ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬੇਹੱਦ ਤਰਸਯੋਗ ਹਨ। ਜੇਕਰ ਮੁੱਖ ਮੰਤਰੀ ਨੇ 24 ਘੰਟੇ ਲੋਕਾਂ ਦੇ ਕੰਮ ਨਾ ਕੀਤੇ ਤਾਂ ਪੰਜਾਬ ਅਤੇ ਕਾਂਗਰਸ ਪਾਰਟੀ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਨੂੰ ਆਉਂਦੇ 2 ਸਾਲਾਂ 'ਚ 24 ਘੰਟੇ ਤੇ 7 ਦਿਨ ਕੰਮ ਕਰਨ ਦੀ ਨਸੀਹਤ ਦਿੱਤੀ। ਹੋਰ ਪੜ੍ਹੋ: ਹਜ਼ਾਰਾਂ ਦੀ ਗਿਣਤੀ 'ਚ ਆਂਗਨਵਾੜੀ ਵਰਕਰਾਂ ਨੇ ਕੈਪਟਨ ਸਰਕਾਰ ਨੂੰ ਪਾਈਆਂ ਲਾਹਨਤਾਂ, ਪੁਲਿਸ ਨੇ ਲਿਆ ਹਿਰਾਸਤ 'ਚ ਉਨ੍ਹਾਂ ਕਿਹਾ ਕਿ ਤਿੰਨ ਸਾਲ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਜਿਸ ਤਰ੍ਹਾਂ ਦੀ ਰਹੀ ਹੈ, ਉਸ ਬਾਰੇ ਸਭ ਨੂੰ ਪਤਾ ਹੈ। ਅੱਗੇ ਉਹਨਾਂ ਕਿਹਾ ਕਿ ਪੰਜਾਬ ਦੇ ਗਰੀਬਾਂ, ਕਿਸਾਨਾਂ ਨੂੰ 3 ਰੁਪਏ ਯੂਨਿਟ ਦੇ ਨਾਲ ਘਰੇਲੂ ਬਿਜਲੀ ਦਿੱਤੀ ਜਾਵੇ। -PTC News


Top News view more...

Latest News view more...