ਸ੍ਰੀ ਮੁਕਤਸਰ ਸਾਹਿਬ ‘ਚ ਗਰਭਵਤੀ ਮਹਿਲਾ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ

Pregnant woman in Sri Muktsar Sahib tests positive for coronavirus
ਸ੍ਰੀ ਮੁਕਤਸਰ ਸਾਹਿਬ 'ਚ ਗਰਭਵਤੀ ਮਹਿਲਾ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ  

ਸ੍ਰੀ ਮੁਕਤਸਰ ਸਾਹਿਬ ‘ਚ ਗਰਭਵਤੀ ਮਹਿਲਾ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ:ਸ੍ਰੀ ਮੁਕਤਸਰ ਸਾਹਿਬ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।  29 ਮਈ ਨੂੰ ਕੋਰੋਨਾ ਮੁਕਤ ਐਲਾਨੇ ਗਏ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਹੁਣ ਕੋਰੋਨਾ ਦੇ 3 ਐਕਟਿਵ ਕੇਸ ਹਨ।

ਗੁੜਗਾਉਂ ਤੋਂ ਵਾਪਿਸ ਆਏ ਮਲੋਟ ਵਾਸੀ ਇਕ ਵਿਅਕਤੀ ਅਤੇ ਪਿੰਡ ਤਰਮਾਲਾ ਨਾਲ ਸਬੰਧਿਤ ਇਕ ਔਰਤ ਦੇ ਕੋਰੋਨਾ ਪਾਜਟਿਵ ਆਉਣ ਤੋਂ ਬਾਅਦ ਹੁਣ ਇਕ ਗਰਭਵਤੀ ਮਹਿਲਾ ਦਾ ਟੈਸਟ ਵੀ ਕੋਰੋਨਾ ਪਾਜਟਿਵ ਆਇਆ ਹੈ, ਇਹ ਮਹਿਲਾ ਵੀ ਮਲੋਟ ਨਾਲ ਸਬੰਧਿਤ ਹੈ।

ਇਸ ਨਾਲ ਜ਼ਿਲ੍ਹੇ ਵਿਚ ਕੋਰੋਨਾ ਦੇ 70 ਕੇਸ ਹੋ ਗਏ ਹੋ ਗਏ ਹਨ,ਜਿੰਨਾਂ ਚੋ 67 ਨੂੰ ਠੀਕ ਹੋਣ ਉਪਰੰਤ ਘਰ ਭੇਜ ਦਿਤਾ ਗਿਆ ਜਦਕਿ 3 ਇਲਾਜ ਅਧੀਨ ਹਨ। ਜ਼ਿਲ੍ਹੇ ਵਿਚ ਹੁਣ ਐਕਟਿਵ 3 ਕੋਰੋਨਾ ਕੇਸਾਂ ਸਬੰਧੀ ਪੁਸ਼ਟੀ ਸਿਵਲ ਸਰਜਨ ਦਫਤਰ ਵਲੋਂ ਕੀਤੀ ਗਈ ਹੈ।
-PTCNews