ਪੰਜਾਬ

ਕਾਂਗਰਸ ਛੱਡਣ ਦੀ ਤਿਆਰੀ 'ਚ ਪਰਨੀਤ ਕੌਰ! ਕਿਸੇ ਵੀ ਸਮੇਂ ਕਰ ਸਕਦੇ ਵੱਡਾ ਧਮਾਕਾ

By Riya Bawa -- November 29, 2021 8:44 pm -- Updated:November 29, 2021 8:44 pm

ਚੰਡੀਗੜ੍ਹ: ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ (Preneet Kaur) ਨੇ ਵੀ ਆਖਰਕਾਰ ਇਸ਼ਾਰਿਆਂ ਵਿੱਚ ਕਹਿ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕਾਂਗਰਸ ਪਾਰਟੀ (Congress Party) ਨੂੰ ਅਲਵਿਦਾ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress) ਵਿੱਚ ਸ਼ਾਮਲ ਹੋ ਸਕਦੀ ਹੈ। ਅੱਜ ਕਾਂਗਰਸ ਛੱਡਣ ਦਾ ਸੰਕੇਤ ਦਿੰਦਿਆਂ ਸਿਆਸੀ ਹਮਸਫਰ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣ ਲਿਆ ਹੈ।

ਕਾਂਗਰਸ ਹਾਈਕਮਾਨ ਵੱਲੋਂ ਨੋਟਿਸ ਜਾਰੀ ਕਰਨ ਮਗਰੋਂ ਅੱਜ ਪਰਨੀਤ ਕੌਰ ਨੇ ਆਪਣੇ ਟਵੀਟਰ ਹੈਂਡਲ ‘ਤੇ ਪ੍ਰੋਫਾਈਲ ਫੋਟੋ ਬਦਲੀ ਹੈ। ਉਨ੍ਹਾਂ ਨੇ ’ਕੈਪਟਨ ਫਾਰ 2022’ ਫੋਟੋ ਲਾਈ ਹੈ ਜਿਸ ਤੋਂ ਸਪਸ਼ਟ ਹੈ ਕਿ ਪਰਨੀਤ ਕੌਰ ਕਾਂਗਰਸ ਛੱਡ ਆਪਣੇ ਪਤੀ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵਿੱਚ ਜਾ ਸਕਦੇ ਹਨ। ਹਲਾਂਕਿ ਬੀਤੇ ਦਿਨੀਂ ਪ੍ਰਨੀਤ ਕੌਰ ਇਹ ਤਾਂ ਇਸ਼ਾਰਾ ਕਰ ਗਏ ਸੀ ਕਿ ਉਹ ਆਪਣੇ ਪਰਿਵਾਰ ਦੇ ਨਾਲ ਹੀ ਰਹਿਣਗੇ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ 24 ਨਵੰਬਰ ਨੂੰ ਪ੍ਰਨੀਤ ਕੌਰ ਨੇ ਆਪਣੇ ਪਰਿਵਾਰ ਦਾ ਸਮਰਥਨ ਕਰਨ ਲਈ ਮੀਡੀਆ ਸਾਹਮਣੇ ਗੱਲ ਕੀਤੀ ਸੀ, ਜਿਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਨੇ ਪ੍ਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ।  ਨੋਟਿਸ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਾਂਗਰਸ ਨਾਲ ਹਨ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ।

 

ਸੱਤ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਸੀ। ਹੁਣ ਪ੍ਰਨੀਤ ਕੌਰ ਨੇ ਸੋਸ਼ਲ ਮੀਡੀਆ ਅਕਾਉਂਟ ਤੋਂ ਕਾਂਗਰਸ ਪਾਰਟੀ ਦਾ ਨਾਂ ਹਟਾ ਦਿੱਤਾ ਹੈ। ਕੈਪਟਨ ਫਾਰ 2022 ਦੀ ਫੋਟੋ ਲਾਈ ਹੈ।

-PTC News

  • Share