ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਸਨਮਾਨਿਤ

President Ramnath Kovind Army Chief Bipin Rawat Param Vishisht Seva Medal
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਸਨਮਾਨਿਤ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਸਨਮਾਨਿਤ:ਨਵੀਂ ਦਿੱਲੀ : ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਹੈ।ਜਿਸ ਦੇ ਲਈ ਰਾਸ਼ਟਰਪਤੀ ਭਵਨ ਵਿੱਚ ਇੱਕ ਸਮਾਰੋਹ ਰੱਖਿਆ ਗਿਆ ਸੀ ,ਜਿਥੇ ਇਸ ਸਮਾਰੋਹ ਵਿਚ ਜਨਰਲ ਰਾਵਤ ਨੂੰ ਇਹ ਮੈਡਲ ਦੇ ਕੇ ਸਨਮਾਨਿਤ ਕੀਤਾ ਹੈ।

President Ramnath Kovind Army Chief Bipin Rawat Param Vishisht Seva Medal
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਸਨਮਾਨਿਤ

ਇਸ ਤੋਂ ਇਲਾਵਾ ਫੌਜ ਦੇ ਸਿਪਾਹੀ ਵਹਿਮਾਪਾਲ ਸਿੰਘ ਅਤੇ ਸੀ.ਆਰ.ਪੀ.ਐੱਫ ਦੇ ਜਵਾਨ ਰਾਜੇਂਦਰ ਨੈਨ ਅਤੇ ਰਵਿੰਦਰ ਬੱਬਨ ਧਨਵੜੇ ਨੂੰ ਮਰਨ ਤੋਂ ਬਾਅਦ ਭਾਰਤ ਦੇ ਦੂਜੇ ਸਭ ਤੋਂ ਵੱਡੇ ਸ਼ਾਂਤੀ ਬਹਾਦਰੀ ਪੁਰਸਕਾਰ ਕਿਰਤੀ ਚੱਕਰ ਨਾਲ ਸਜਾਇਆ ਗਿਆ ਹੈ।ਜੰਮੂ ਅਤੇ ਕਸ਼ਮੀਰ ਦੇ ਕੁਪਵਾੜਾ ਸੈਕਟਰ ਵਿਚ ਕੰਟਰੋਲ ਲਾਈਨ ‘ਤੇ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਉਣ ‘ਤੇ 20 ਜੱਟ ਰੈਜਮੈਂਟ ਦੇ ਮੇਜਰ ਤੁਸ਼ਾਰ ਗਊਬਾ ਨੂੰ ਕਿਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।

President Ramnath Kovind Army Chief Bipin Rawat Param Vishisht Seva Medal
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਫ਼ੌਜ ਮੁਖੀ ਵਿਪਿਨ ਰਾਵਤ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਨਾਲ ਕੀਤਾ ਸਨਮਾਨਿਤ

ਇਸ ਦੇ ਨਾਲ ਹੀ ਫੌਜ ਅਤੇ ਸੀ.ਆਰ.ਪੀ.ਐਫ.ਦੇ 12 ਅਫ਼ਸਰਾਂ ਅਤੇ ਜਵਾਨਾਂ ਨੂੰ ਤੀਸਰੇ ਸਭ ਤੋਂ ਸ਼ਾਨਦਾਰ ਬਹਾਦਰੀ ਪੁਰਸਕਾਰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸ ਮੌਕੇ ‘ਤੇ ਉਪ  ਰਾਸ਼ਟਰਪਤੀ ਐਮ.ਵੈਂਕਯਾ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਵੀ ਮੌਜੂਦ ਸਨ।

ਹੋਰ ਖਬਰਾਂ: ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਠਾਨਕੋਟ ‘ਚ ਸਵਾਈਨ ਫਲੂ ਕਾਰਨ ਮਹਿਲਾ ਦੀ ਹੋਈ ਮੌਤ , 22 ਸ਼ੱਕੀ ਮਰੀਜ਼ਾਂ ਦਾ ਚੱਲ ਰਿਹਾ ਇਲਾਜ਼

-PTCNews