Advertisment

ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ

author-image
Jashan A
Updated On
New Update
ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ
Advertisment
ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ,ਚੰਡੀਗੜ੍ਹ: ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਚੰਡੀਗੜ੍ਹ ਦੌਰੇ 'ਤੇ ਹਨ। ਰਾਸ਼ਟਰਪਤੀ ਅੱਜ ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਉਦਘਾਟਨ ਕਰਨ ਲਈ ਚੰਡੀਗੜ੍ਹ ਪੁੱਜ ਰਹੇ ਹਨ, ramnath kovind ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ ਜਿਸ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ ਦੇ ਚੱਪੇ-ਚੱਪੇ 'ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸੂਤਰਾਂ ਅਨੁਸਾਰ 'ਐਗਰੋਟੈੱਕ' ਦੇ ਉਦਘਾਟਨ ਤੋਂ ਬਾਅਦ ਰਾਸ਼ਟਰਪਤੀ ਭਾਜਪਾ ਸੂਬਾ ਪ੍ਰਧਾਨ ਸੰਜੇ ਟੰਡਨ ਦੇ ਘਰ ਪਹੁੰਚ ਸਕਦੇ ਹਨ, ਜਿਥੋਂ ਉਹ ਵਾਪਸ ਦਿੱਲੀ ਲਈ ਰਵਾਨਾ ਹੋਣਗੇ। ramnath kovind ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰਪਤੀ ਦੇ ਦੌਰੇ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਚੱਪੇ- ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਦਾ ਕਾਫਲਾ ਮੁੱਖ ਰੂਟ ਏਅਰਪੋਰਟ ਤੋਂ ਟ੍ਰਿਬਿਊਨ ਚੌਂਕ, ਫਿਰ ਟੀ. ਪੀ. ਟੀ. ਲਾਈਟ ਪੁਆਇੰਟ ਤੋਂ ਹੁੰਦਾ ਹੋਇਆ ਸੈਕਟਰ-17 ਪਰੇਡ ਗਰਾਊਂਡ 'ਚ ਪਹੁੰਚੇਗਾ। ramnath kovind ਰਾਸ਼ਟਰਪਤੀ ਅੱਜ ਚੰਡੀਗੜ੍ਹ ਦੌਰੇ 'ਤੇ, ਸੈਕਟਰ-17 'ਚ ਆਯੋਜਿਤ 'ਐਗਰੋਟੈੱਕ' ਦਾ ਕਰਨਗੇ ਉਦਘਾਟਨ ਦੱਸਣਯੋਗ ਹੈ ਕਿ ਰਾਮਨਾਥ ਕੋਵਿੰਦ ਦੇਸ਼ ਦੇ ਰਾਸ਼ਟਰਪਤੀ ਬਣਨ ਉਪਰੰਤ ਦੂਸਰੀ ਵਾਰ ਚੰਡੀਗੜ੍ਹ ਆ ਰਹੇ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਸੈਕਟਰ-36 ਐੱਮ. ਸੀ. ਐੱਮ. ਕਾਲਜ ਵਲੋਂ ਆਯੋਜਿਤ 'ਗੋਲਡਨ ਜੁਬਲੀ' ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। -PTC News-
chandigarh-news latest-chandigarh-news president-ramnath-kovind chandigarh-news-in-punjabi president-ramnath-kovind-news
Advertisment

Stay updated with the latest news headlines.

Follow us:
Advertisment