Advertisment

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ    

author-image
Shanker Badra
Updated On
New Update
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ    
Advertisment
ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਤੇ ਜੋਏ ਬਾਈਡੇਨ ਵਿਚਕਾਰ ਬੁੱਧਵਾਰ ਨੂੰ ਪਹਿਲੀ ਬਹਿਸ ਹੋਈ ਹੈ। ਦੋਵੇਂ ਧਿਰਾਂ ਵਿਚਕਾਰ ਸਿਹਤ, ਇਨਸਾਫ਼, ਨਸਲੀ ਭੇਦਭਾਵ ਤੇ ਅਰਥਵਿਵਸਥਾ ਸਮੇਤ ਹੋਰ ਵੱਖ ਵੱਖ ਮੁੱਦਿਆਂ 'ਤੇ ਬਹਿਸ ਹੋਈ ਹੈ।
Advertisment
ਇਸ ਦੌਰਾਨ ਦੋਵਾਂ ਨੇ ਇਕ ਦੂਜੇ 'ਤੇ ਤਿੱਖੇ ਹਮਲੇ ਕੀਤੇ ਹਨ। ਦੋਵਾਂ ਨੇ ਇਕ ਦੂਜੇ ਨੂੰ ਗਲਤ ਠਹਿਰਾਉਣ ਤੇ ਨੀਵਾਂ ਵਿਖਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਦੋਵਾਂ ਨੇ ਇਕ ਦੂਸਰੇ ਨੂੰ ' ਸ਼ਟ-ਅੱਪ ' ਤੱਕ ਕਹਿ ਦਿੱਤਾ ਹੈ। publive-image ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ ਇਸ ਡਿਬੇਟ ਦੇ ਮੇਜਬਾਨ ਕ੍ਰਿਸ ਵਾਲੈਸ ਨੂੰ ਇਸ ਵਿਚਕਾਰ ਬਚਾਅ ਲਈ ਉੱਤਰਨਾ ਪਿਆ। ਕਈ ਮੁੱਦਿਆਂ 'ਤੇ ਦੋਵੇਂ ਜਣੇ ਇਕ ਦੂਸਰੇ ਨੂੰ ਟੋਕਦੇ ਰਹੇ ਹਨ। ਇਹ ਇਨ੍ਹਾਂ ਵੱਧ ਗਿਆ ਕਿ ਕ੍ਰਿਸ ਵਾਲੈਸ ਨੇ ਦੋਵਾਂ ਨੂੰ ' ਸਟਾਪ ਟਾਕਿੰਗ ' ਅਰਥਾਤ ਚੁੱਪ ਹੋ ਜਾਵੋ ਕਿਹਾ। publive-image ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 3 ਨਵੰਬਰ ਨੂੰ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਦੋਵੇਂ ਪ੍ਰਮੁੱਖ ਉਮੀਦਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਇ ਬਿਡਨ ਚੋਣ ਮੈਦਾਨ ਵਿੱਚ ਹਨ। -PTCNews-
biden-and-trump-clash us-presidential-debate
Advertisment

Stay updated with the latest news headlines.

Follow us:
Advertisment