ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ    

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ    

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ:ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਤੇ ਜੋਏ ਬਾਈਡੇਨ ਵਿਚਕਾਰ ਬੁੱਧਵਾਰ ਨੂੰ ਪਹਿਲੀ ਬਹਿਸ ਹੋਈ ਹੈ। ਦੋਵੇਂ ਧਿਰਾਂ ਵਿਚਕਾਰ ਸਿਹਤ, ਇਨਸਾਫ਼, ਨਸਲੀ ਭੇਦਭਾਵ ਤੇ ਅਰਥਵਿਵਸਥਾ ਸਮੇਤ ਹੋਰ ਵੱਖ ਵੱਖ ਮੁੱਦਿਆਂ ‘ਤੇ ਬਹਿਸ ਹੋਈ ਹੈ।

ਇਸ ਦੌਰਾਨ ਦੋਵਾਂ ਨੇ ਇਕ ਦੂਜੇ ‘ਤੇ ਤਿੱਖੇ ਹਮਲੇ ਕੀਤੇ ਹਨ। ਦੋਵਾਂ ਨੇ ਇਕ ਦੂਜੇ ਨੂੰ ਗਲਤ ਠਹਿਰਾਉਣ ਤੇ ਨੀਵਾਂ ਵਿਖਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਦੋਵਾਂ ਨੇ ਇਕ ਦੂਸਰੇ ਨੂੰ ‘ ਸ਼ਟ-ਅੱਪ ‘ ਤੱਕ ਕਹਿ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ

ਇਸ ਡਿਬੇਟ ਦੇ ਮੇਜਬਾਨ ਕ੍ਰਿਸ ਵਾਲੈਸ ਨੂੰ ਇਸ ਵਿਚਕਾਰ ਬਚਾਅ ਲਈ ਉੱਤਰਨਾ ਪਿਆ। ਕਈ ਮੁੱਦਿਆਂ ‘ਤੇ ਦੋਵੇਂ ਜਣੇ ਇਕ ਦੂਸਰੇ ਨੂੰ ਟੋਕਦੇ ਰਹੇ ਹਨ। ਇਹ ਇਨ੍ਹਾਂ ਵੱਧ ਗਿਆ ਕਿ ਕ੍ਰਿਸ ਵਾਲੈਸ ਨੇ ਦੋਵਾਂ ਨੂੰ ‘ ਸਟਾਪ ਟਾਕਿੰਗ ‘ ਅਰਥਾਤ ਚੁੱਪ ਹੋ ਜਾਵੋ ਕਿਹਾ।

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੋਨਾਲਡ ਟਰੰਪ ਬਨਾਮ ਜੋਏ ਬਾਈਡੇਨ ਵਿਚਕਾਰ ਹੋਈ ਬਹਿਸ

ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ 3 ਨਵੰਬਰ ਨੂੰ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਦੋਵੇਂ ਪ੍ਰਮੁੱਖ ਉਮੀਦਵਾਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜੋਇ ਬਿਡਨ ਚੋਣ ਮੈਦਾਨ ਵਿੱਚ ਹਨ।
-PTCNews