ਪੁਡੂਚੇਰੀ ‘ਚ ਡਿੱਗੀ ਕਾਂਗਰਸ ਸਰਕਾਰ, ਰਾਸ਼ਟਰਪਤੀ ਸਾਸ਼ਨ ਲਾਗੂ

ਨੈਸ਼ਨਲ ਡੈਸਕ : ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿੱਚ ਵੀਰਵਾਰ ਤੋਂ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਗਿਆ ਹੈ। ਰਾਸ਼ਟਰਪਤੀ ਭਵਨ ਤੋਂ ਅਧਿਕਾਰਕ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸੋਮਵਾਰ ਨੂੰ ਬਹੁਮਤ ਘੱਟ ਹੋਣ ਕਾਰਨ ਪੁਡੂਚੇਰੀ ਵਿੱਚ ਐੱਨ. ਨਾਰਾਇਣਸਵਾਮੀ ਦੀ ਸਰਕਾਰ ਡਿੱਗ ਗਈ ਸੀ, ਜਿਸ ਤੋਂ ਬਾਅਦ ਉਪਰਾਜਪਾਲ ਤਮਿਲ ਸੁੰਦਰਰਾਜਨ ਨੇ ਰਾਸ਼ਟਰਪਤੀ ਤੋਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਅਪੀਲ ਕੀਤੀ ਸੀ।

read more : ਪੰਜਾਬੀ ਨੌਜਵਾਨਾਂ ਨੂੰ ਗਿਰਫ਼ਤਾਰ ਕਰਨ ਦੇ ਮਾਮਲੇ ‘ਚ ਦਿੱਲੀ ਪੁਲਿਸ ਅਮਲੇ…

How many times has President's rule been imposed in Maharashtra?

ਪੁਡੂਚੇਰੀ ਵਿਧਾਨ ਸਭਾ ਵਿੱਚ ਕਾਂਗਰਸ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੀ। ਪਿਛਲੇ ਦਿਨੀਂ ਵਿਸ਼ਵਾਸ ਦੀ ਵੋਟ ਪ੍ਰੀਖਿਆ ਵਿੱਚ ਸਰਕਾਰ ਫੇਲ੍ਹ ਹੋ ਗਈ। ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਐਲਾਨ ਕੀਤਾ ਕਿ ਨਾਰਾਯਣਸਾਮੀ ਸਰਕਾਰ ਨੇ ਇਹ ਬਹੁਮਤ ਗੁਆ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨਾਰਾਯਣਸਾਮੀ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ।

Ram Nath Kovind: Ram Nath Kovind takes oath: Here are 14 things about  India's 14th president - The Economic Times

ਦੱਸ ਦੇਈਏ ਕਿ ਵਿਧਾਨਸਭਾ ਵਿੱਚ ਕਾਂਗਰਸ ਕੋਲ ਉਸ ਦੇ 9 ਵਿਧਾਇਕਾਂ ਤੋਂ ਇਲਾਵਾ 3 ਡੀਐਮਕੇ ਅਤੇ ਇੱਕ ਆਜ਼ਾਦ ਵਿਧਾਇਕ ਦਾ ਸਮਰਥਨ ਸੀ। ਪਿਛਲੇ ਦਿਨੀਂ 4 ਵਿਧਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਦੇ ਇੱਕ ਹੋਰ ਵਿਧਾਇਕ ਦੇ ਅਸਤੀਫੇ ਨਾਲ ਕੁੱਲ ਗਿਣਤੀ 5 ਹੋ ਗਈ ਹੈ। ਉੱਥੇ ਗਠਜੋੜ ਵਾਲੀ ਡੀਐਮਕੇ ਦੇ ਵਿਧਾਇਕ ਨੇ ਵੀ ਅਸਤੀਫਾ ਦੇ ਦਿੱਤੇ ਹੈ।

ਕਾਂਗਰਸ ਦੇ ਵਿਧਾਇਕ ਕੇ. ਲਕਸ਼ਮੀ ਨਾਰਾਇਣਨ ਅਤੇ ਡੀਐਮਕੇ ਦੇ ਵਿਧਾਇਕ ਵੈਂਕਟੇਸ਼ਨ ਨੇ ਅਸਤੀਫਾ ਦੇਣ ਤੋਂ ਬਾਅਦ 33 ਮੈਂਬਰ ਵਿਧਾਨ ਸਭਾ ਵਿੱਚ ਕਾਂਗਰਸ-ਡੀਐਮਕੇ ਗਠਜੋੜ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 11 ਹੋ ਗਈ। ਜਦਕਿ ਵਿਰੋਧੀ ਦਲ ਦੇ 14 ਵਿਧਾਇਕ ਹੈ।