Thu, Apr 18, 2024
Whatsapp

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੁਣ ਨਵੰਬਰ ਤੱਕ ਜਾਰੀ ਰਹੇਗੀ, ਮਿਲੇਗਾ ਮੁਫ਼ਤ ਰਾਸ਼ਨ : PM ਮੋਦੀ

Written by  Shanker Badra -- June 30th 2020 05:28 PM
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੁਣ ਨਵੰਬਰ ਤੱਕ ਜਾਰੀ ਰਹੇਗੀ, ਮਿਲੇਗਾ ਮੁਫ਼ਤ ਰਾਸ਼ਨ : PM ਮੋਦੀ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੁਣ ਨਵੰਬਰ ਤੱਕ ਜਾਰੀ ਰਹੇਗੀ, ਮਿਲੇਗਾ ਮੁਫ਼ਤ ਰਾਸ਼ਨ : PM ਮੋਦੀ

ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੁਣ ਨਵੰਬਰ ਤੱਕ ਜਾਰੀ ਰਹੇਗੀ, ਮਿਲੇਗਾ ਮੁਫ਼ਤ ਰਾਸ਼ਨ : PM ਮੋਦੀ:ਨਵੀਂ ਦਿੱਲੀ : ਕੋਰੋਨਾ ਸੰਕਟ ਅਤੇ ਸਰਹੱਦ 'ਤੇ ਚੀਨ ਨਾਲ ਵਿਵਾਦ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਲੜਦਿਆਂ ਅਸੀਂ ਅਨਲੌਕ -2 ਵਿੱਚ ਪਹੁੰਚ ਗਏ ਹਾਂ। ਇਸ ਦੇ ਨਾਲ ਹੀ ਅਸੀਂ ਉਸ ਮੌਸਮ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ ,ਜਿਸ ਵਿੱਚ ਸਰਦੀ , ਖਾਂਸੀ ,ਜ਼ੁਖਾਮ , ਬੁਖ਼ਾਰ ਵੱਧ ਜਾਂਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਸਭ ਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੌਕਡਾਉਨ ਸ਼ੁਰੂ ਹੁੰਦੇ ਹੀ ਸਰਕਾਰ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਗਰੀਬਾਂ ਦੀ ਸਹਾਇਤਾ ਲਈ ਸਰਕਾਰ ਗਰੀਬ ਕਲਿਆਣ ਯੋਜਨਾ ਲੈ ਕੇ ਆਈ ਸੀ। ਇਸ ਯੋਜਨਾ ਦੇ ਤਹਿਤ ਗਰੀਬਾਂ ਦੇ ਲਈ ਪੌਣੇ 2 ਲੱਖ ਕਰੋੜ ਰੁਪਏ ਦਾ ਪੈਕੇਜ ਦਿੱਤਾ ਗਿਆ ਸੀ। ਜਿਸ ਤਹਿਤ ਪਿਛਲੇ 3 ਮਹੀਨਿਆਂ ਵਿੱਚ ਗਰੀਬਾਂ ਦੇ ਖ਼ਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਗਏ ਹਨ। ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਵਿਚ 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਯਾਨਿ ਪੰਜ ਕਿਲੋ ਕਣਕ ਤੇ ਚਾਵਲ ਮੁਫ਼ਤ ਵਿੱਚ ਦਿੱਤੇ ਗਏ ਸਨ। ਇਸ ਦੇ ਇਲਾਵਾ ਹਰੇਕ ਪਰਿਵਾਰ ਨੂੰ ਹਰ ਮਹੀਨੇ 1 ਕਿਲੋ ਦਾਲ ਵੀ ਦਿੱਤੀ ਗਈ। [caption id="attachment_415039" align="aligncenter" width="300"]Prime Minister extends PM Gareeb Kalyan Anna Yojana till 30 Nov : Pm Modi ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਹੁਣ ਨਵੰਬਰ ਤੱਕ ਜਾਰੀ ਰਹੇਗੀ, ਮਿਲੇਗਾ ਮੁਫ਼ਤ ਰਾਸ਼ਨ : PM ਮੋਦੀ[/caption] ਪੀ.ਐੱਮ ਮੋਦੀ ਨੇ ਕਿਹਾ ਕਿ, 'ਅੱਜ ਮੈਂ ਇਸ ਨਾਲ ਜੁੜੀ ਇੱਕ ਮਹੱਤਵਪੂਰਨ ਯੋਜਨਾ ਦਾ ਐਲਾਨ ਕਰਨ ਜਾ ਰਿਹਾ ਹੈ। ਸਾਡੇ ਇੱਥੇ ਬਰਸਾਤ ਦੇ ਸਮੇਂ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਸਾਰੇ ਕੰਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਵਨ ਮਹੀਨੇ ਦੇ ਸ਼ੁਰੂ ਹੁੰਦਿਆਂ ਹੀ ਤਿਉਹਾਰ ਸ਼ੁਰੂ ਹੋ ਜਾਂਦੇ ਹਨ।ਤਿਉਹਾਰਾਂ ਦੇ ਸਮੇਂ ਜ਼ਰੂਰਤ ਵੀ ਵੱਧ ਜਾਂਦੀ ਹੈ ਅਤੇ ਖ਼ਰਚਾ ਵੀ ਵੱਧ ਜਾਂਦਾ ਹੈ। ਜਿਸ ਕਰਕੇ ਅਸੀਂ ਹੁਣ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾਦਾ ਵਿਸਤਾਰ ਹੁਣ ਦੀਵਾਲੀ ਅਤੇ ਛਠ ਪੂਜਾ ਯਾਨੀ ਕਿ ਨਵੰਬਰ ਮਹੀਨੇ ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯਾਨੀ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਵਾਲੀ ਇਹ ਯੋਜਨਾ ਹੁਣ ਜੁਲਾਈ,ਅਗਸਤ, ਸਤੰਬਰ, ਅਕਤੂਬਰ ਅਤੇ ਨਵੰਬਰ ਵਿਚ ਵੀ ਲਾਗੂ ਰਹੇਗੀ। ਕੇਂਦਰ ਸਰਕਾਰ ਵਲੋਂ ਇਨ੍ਹਾਂ 5 ਮਹੀਨਿਆਂ ਦੌਰਾਨ80 ਕਰੋੜ ਲੋਕਾਂ ਨੂੰ ਸਰਕਾਰ ਵਲੋਂ ਰਾਸ਼ਨ ਮੁਫ਼ਤ ਦਿੱਤਾ ਜਾਵੇਗਾ। ਇਸ ਦੇ ਇਲਾਵਾ ਹਰ ਪਰਿਵਾਰ ਨੂੰ ਇੱਕ ਕਿੱਲੋ ਚਨਾ ਮੁਫ਼ਤ ਦਿੱਤਾ ਜਾਵੇਗਾ। ਇਸ ਯੋਜਨਾ ਵਿੱਚ 90 ਕਰੋੜ ਰੁਪਏ ਖ਼ਰਚ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 3 ਮਹੀਨੀਆਂ ਦੇ ਖ਼ਰਚ ਨੂੰ ਵੀ ਜੋੜ ਦਿੱਤਾ ਜਾਵੇਂ ਤਾਂ ਇਹ 1.50 ਲੱਖ ਕਰੋੜ ਰੁਪਏ ਹੋ ਜਾਵੇਗਾ। -PTCNews


Top News view more...

Latest News view more...