Thu, Apr 25, 2024
Whatsapp

PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ

Written by  Shanker Badra -- October 03rd 2020 09:32 AM -- Updated: October 03rd 2020 09:44 AM
PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ

PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ

PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ:ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿਖੇ 10 ਵਜੇ ਦੇ ਕਰੀਬ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਅਟਲ ਟਨਲ (ਸੁਰੰਗ) ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਪੰਜਾਬ -ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਏਅਰਪੋਰਟ ਵਿਖੇ ਪਹੁੰਚੇ, ਜਿੱਥੋਂ ਉਹ ਰੋਹਤਾਂਗ ਲਈ ਰਵਾਨਾ ਹੋਏ ਹਨ। [caption id="attachment_436400" align="aligncenter" width="300"] PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ[/caption] ਇਹ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਟਨਲ ਹੈ। ਇਸ ਟਨਲ 'ਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਵਾਹਨ ਦੌੜ ਸਕਣਗੇ। ਟਨਲ 'ਚੋਂ ਹਰ ਦਿਨ ਤਿੰਨ ਹਜ਼ਾਰ ਵਾਹਨ ਲੰਘ ਸਕਣਗੇ। ਹਰੇਕ 500 ਮੀਟਰ ਦੀ ਦੂਰੀ 'ਤੇ ਐਮਰਜੈਂਸੀ ਐਗਜ਼ਿਟ ਹੋਣਗੇ। ਮਨਾਲੀ ਤੋਂ ਲੇਹ 'ਚ ਘੱਟ ਹੋਵੇਗੀ 46 ਕਿਲੋਮੀਟਰ ਦੀ ਦੂਰੀ। ਢਾਈ ਘੰਟੇ ਦਾ ਸਮਾਂ ਅਤੇ ਤੇਲ ਤੋਂ ਹੋਵੇਗਾ ਬਚਾਅ। ਦੋ ਕਿਲੋਮੀਟਰ ਤੋਂ ਬਾਅਦ ਹੋਵੇਗੀ ਵਾਹਨ ਮੋੜਨ ਅਤੇ ਯੂ-ਟਰਨ ਲੈਣ ਦੀ ਸੁਵਿਧਾ। [caption id="attachment_436401" align="aligncenter" width="300"] PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ[/caption] ਦੱਸਣਯੋਗ ਹੈ ਕਿ 9 ਕਿਲੋਮੀਟਰ ਲੰਬੀ ਅਟਲ ਟਨਲ ਦੇ ਨਿਰਮਾਣ ਨਾਲ ਲੇਹ ਲੱਦਾਖ 'ਚ ਸਰਹੱਦ ਪਹੁੰਚਣ ਲਈ 46 ਕਿਲੋਮੀਟਰ ਸਫ਼ਰ ਘੱਟ ਹੋ ਗਿਆ ਹੈ। ਹਾਲਾਂਕਿ ਸਾਲ ਭਰ ਤੋਂ ਲੇਖ-ਲੱਦਾਖ ਮਨਾਲੀ ਨਾਲ ਨਹੀਂ ਜੁੜਿਆ ਰਹੇਗਾ ਪਰ ਟਨਲ ਨਿਰਮਾਣ ਨਾਲ ਮਨਾਲੀ -ਲੇਹ ਮਾਰਗ ਦੀ ਬਹਾਲੀ ਜਲਦ ਹੋ ਸਕੇਗੀ ਅਤੇ ਸਫ਼ਰ ਵੀ ਸੁਹਾਨਾ ਹੋਵੇਗਾ। ਇਹ ਟਨਲ ਭਾਰਤੀ ਫ਼ੌਜ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਫ਼ੌਜ ਨੂੰ ਸਰਹੱਦ 'ਚ ਪਹੁੰਚਣ ਲਈ ਘੱਟ ਸਮਾਂ ਲੱਗੇਗਾ। [caption id="attachment_436404" align="aligncenter" width="300"] PM ਮੋਦੀ ਚੰਡੀਗੜ੍ਹ ਦੇ ਏਅਰਪੋਰਟ 'ਤੇ ਪੁੱਜੇ, ਅੱਜ ਕਰਨਗੇ ਅਟਲ ਸੁਰੰਗ ਦਾ ਉਦਘਾਟਨ[/caption] ਦੱਸ ਦੇਈਏ ਕਿ ਰੋਹਤਾਂਗ ਦਰਾਂ 'ਤੇ ਸੁਰੰਗ ਦੇ ਨਿਰਮਾਣ ਦਾ ਐਲਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ 3 ਜੂਨ 2000 ਨੂੰ ਜਨਜਾਤੀ ਜ਼ਿਲ੍ਹਾ ਲਾਹੁਲ ਸਪੀਤਿ ਦੇ ਕੇਲੰਗ 'ਚ ਕੀਤਾ ਸੀ। ਨਾਲ ਹੀ ਜੂਨ 2000 'ਚ ਅਟਲ ਟਨਲ ਦੇ ਸਾਊਥ ਪੋਰਟਲ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਸੀ। ਜੂਨ 2010 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਸੋਲੰਗਨਾਲਾ ਦੇ ਧੁੰਧੀ 'ਚ ਅਟਲ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਤਿੰਨ ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਦਾ ਉਦਘਾਟਨ ਕਰਨਗੇ। -PTCNews


Top News view more...

Latest News view more...