ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂ ਧਾਬੀ 'ਚ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ

By Shanker Badra - February 12, 2018 1:02 pm

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂ ਧਾਬੀ 'ਚ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਆਬੂਧਾਬੀ 'ਚ ਪਹਿਲੀ ਵਾਰ ਵਿਸ਼ਾਲ ਹਿੰਦੂ ਮੰਦਰ ਦੀ ਸਥਾਪਨਾ ਹੋਵੇਗੀ।ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਆਪਣੀ ਦੋ ਦਿਨਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਇੱਥੇ ਦੀ ਰਾਜਧਾਨੀ ਆਬੂਧਾਬੀ 'ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖ ਦਿੱਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂ ਧਾਬੀ 'ਚ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹਯੂ.ਏ.ਈ. 'ਚ ਰਹਿੰਦੇ 26 ਲੱਖ ਭਾਰਤੀਆਂ ਦੇ ਨਾਲ-ਨਾਲ ਪੂਰੇ ਵਿਸ਼ਵ 'ਚ ਰਹਿੰਦੇ ਭਾਰਤੀ ਲੋਕਾਂ ਲਈ ਮਾਣ ਵਾਲੀ ਗੱਲ ਹੈ।ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੁਬਈ ਓਪੇਰਾ ਹਾਊਸ ਤੋਂ ਇਸ ਮੰਦਰ ਲਈ ਰਸਮੀ ਤੌਰ 'ਤੇ ਨੀਂਹ ਪੱਥਰ ਰੱਖਿਆ।ਅਗਸਤ 2015 ਦੇ ਬਾਅਦ ਸੰਯੁਕਤ ਅਰਬ ਅਮੀਰਾਤ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਦੂਜੀ ਯਾਤਰਾ ਹੈ।ਯੂ.ਏ.ਈ. ਦੀ ਰਾਜਧਾਨੀ ਆਬੂਧਾਬੀ 'ਚ ਇਸ ਪਹਿਲੇ ਹਿੰਦੂ ਮੰਦਰ ਲਈ ਉੱਥੇ ਦੇ ਸ਼ਹਿਜਾਦੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹੀਆਨ ਨੇ ਜਗ੍ਹਾ ਅਲਾਟ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂ ਧਾਬੀ 'ਚ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹਇਹ ਮੰਦਰ 55,000 ਵਰਗ ਮੀਟਰ 'ਚ ਬਣਾਇਆ ਜਾਵੇਗਾ।ਮੰਦਰ ਦੀ ਉਸਾਰੀ 2020 ਤੱਕ ਮੁਕੰਮਲ ਕੀਤੀ ਜਾਵੇਗੀ ਅਤੇ ਸਾਰੇ ਧਾਰਮਿਕ ਲੋਕਾਂ ਲਈ ਇਸ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ।ਯੂ.ਏ.ਈ. 'ਚ ਪਹਿਲਾਂ ਦੋ ਹਿੰਦੂ ਮੰਦਰ ਹਨ,ਜੋ ਦੁਬਈ 'ਚ ਸਥਿਤ ਹਨ। 2015 'ਚ ਪ੍ਰਧਾਨ ਮੰਤਰੀ ਦੀ ਪਿਛਲੀ ਯਾਤਰਾ ਦੌਰਾਨ ਯੂ.ਏ.ਈ. ਸਰਕਾਰ ਨੇ ਆਬੂਧਾਬੀ 'ਚ ਮੰਦਰ ਬਣਾਉਣ ਲਈ ਜ਼ਮੀਨ ਅਲਾਟ ਕਰਨ ਦਾ ਵਾਅਦਾ ਕੀਤਾ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂ ਧਾਬੀ 'ਚ ਰੱਖੀ ਪਹਿਲੇ ਹਿੰਦੂ ਮੰਦਰ ਦੀ ਨੀਂਹਮੰਦਰ ਦੇ ਪ੍ਰਾਜੈਕਟ ਦਾ ਉਦਘਾਟਨ ਕਰਨ ਤੋਂ ਬਾਅਦ ਦੁਬਈ 'ਚ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਕਿਹਾ, “ਮੈਂ ਇਸ ਸ਼ਾਨਦਾਰ ਮੰਦਰ ਦੇ ਨਿਰਮਾਣ ਲਈ 125 ਕਰੋੜ ਭਾਰਤੀਆਂ ਵੱਲੋਂ ਕ੍ਰਾਊਨ ਪ੍ਰਿੰਸ ਦਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਮੈਂ ਮੰਨਦਾ ਹਾਂ ਕਿ ਇਹ ਮੰਦਰ ਸਿਰਫ ਦਿਖ ਅਤੇ ਸ਼ਾਨ ਦੇ ਰੂਪ 'ਚ ਹੀ ਵਿਲੱਖਣ ਨਹੀਂ ਹੋਵੇਗਾ ਸਗੋਂ ਇਹ ਦੁਨੀਆ ਭਰ ਦੇ ਲੋਕਾਂ ਲਈ ਵਾਸੂਦੇਵ ਕੁਟਮਬਕਮ ਦਾ ਸੰਦੇਸ਼ ਵੀ ਦੇਵੇਗਾ।
-PTCNews

adv-img
adv-img