Advertisment

Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਲਹਿਰਾਇਆ ਝੰਡਾ

author-image
Shanker Badra
Updated On
New Update
Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਲਹਿਰਾਇਆ ਝੰਡਾ
Advertisment
Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਲਹਿਰਾਇਆ ਝੰਡਾ:ਨਵੀਂ ਦਿੱਲੀ  : ਅੱਜ 15 ਅਗਸਤ ਨੂੰਭਾਰਤ ਦੇਸ਼ ਆਪਣਾ 74ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਆਜ਼ਾਦੀ ਦਿਵਸ ਦੇ ਮੌਕੇ ਉੱਤੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸਕ ਲਾਲ ਕਿਲ੍ਹੇ 'ਤੇ ਲਗਾਤਾਰ 7ਵੀਂ ਵਾਰ ਝੰਡਾ ਲਹਿਰਾਇਆ ਅਤੇ ਹੁਣ ਉਹ ਰਾਸ਼ਟਰ ਨੂੰ ਸੰਬੋਧਿਤ ਕਰ ਰਹੇ ਹਨ। publive-image Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ'ਤੇ ਲਹਿਰਾਇਆ ਝੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀਅੱਜ (ਸ਼ਨੀਵਾਰ) ਸਵੇਰੇ 7.18 ਵਜੇ ਲਾਲ ਕਿਲ੍ਹੇ (Red Fort) ਦੇ ਲਾਹੌਰੀ ਫਾਟਕ ਪਹੁੰਚੇ। ਇਸ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰੱਖਿਆ ਸਕੱਤਰ ਡਾ: ਅਜੈ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। publive-image Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ'ਤੇ ਲਹਿਰਾਇਆ ਝੰਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਤੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਕੋਰੋਨਾ ਵਾਇਰਸ ਕਾਰਨ ਕਾਫੀ ਸਾਵਧਾਨੀਆਂ ਵਰਤੀਆਂ ਗਈਆਂ ਤੇ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ। publive-image Independence Day 2020 : PM ਨਰਿੰਦਰ ਮੋਦੀ ਨੇ 74ਵੇਂ ਸੁਤੰਤਰਤਾ ਦਿਵਸ ਮੌਕੇ ਲਾਲ ਕਿਲ੍ਹੇ'ਤੇ ਲਹਿਰਾਇਆ ਝੰਡਾ ਕੋਰੋਨਾ ਵਾਇਰਸ ਦੇ ਚੱਲਦਿਆਂ ਆਜ਼ਾਦੀ ਦੇ ਜਸ਼ਨਾਂ 'ਚ ਸੋਸ਼ਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਗਿਆ ਹੈ। ਲਾਲ ਕਿਲ੍ਹਾ ਪਹੁੰਚੇ ਪ੍ਰਧਾਨ ਮੰਤਰੀ ਨੂੰ 'ਗਾਰਡ ਆਫ ਆਨਰ' ਦਿੱਤਾ ਗਿਆ। ਇਸ ਖ਼ਾਸ ਮੌਕੇ 'ਤੇ ਅੱਜ ਮੋਦੀ ਸੱਤਵੀਂ ਵਾਰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਰਹੇ ਹਨ। -PTCNews-
prime-minister-narendra-modi independence-day-2020
Advertisment

Stay updated with the latest news headlines.

Follow us:
Advertisment