ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ

Prime Minister Narendra Modi Union Minister Ananth Kumar Tribute
Naidu, Mahajan and Rajnath to attend Ananth Kumar's cremation

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ:ਬੈਂਗਲੁਰੂ : ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਸੋਮਵਾਰ ਸਵੇਰੇ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ।ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦੇਹਾਂਤ ਹੋਣ ‘ਤੇ ਸ਼ਰਧਾਂਜਲੀ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ ਰਾਤ ਬੈਂਗਲੁਰੂ ਪੁੱਜੇ ਸਨ।ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਅਨੰਤ ਕੁਮਾਰ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਅਤੇ ਕਿਹਾ, “ਅਸੀਂ ਲੋਕ ਸੇਵਕ ਗੁਆ ਦਿੱਤਾ ਹੈ, ਜਿਸ ਦਾ ਕਈ ਲੋਕਾਂ ਦੀਆਂ ਜ਼ਿੰਦਗੀਆਂ ‘ਤੇ ਸਕਰਾਤਮਕ ਅਸਰ ਰਿਹਾ ਹੈ।”

ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਨੰਤ ਕੁਮਾਰ ਪਿਛਲੇ ਕੁਝ ਮਹੀਨਿਆਂ ਤੋਂ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ।ਅਮਰੀਕਾ ਅਤੇ ਬ੍ਰਿਟੇਨ ਵਿਚ ਇਲਾਜ ਕਰਾਉਣ ਦੇ ਬਾਅਦ ਉਹ ਹਾਲ ਹੀ ‘ਚ ਬੇਂਗਲੁਰੂ ਵਾਪਸ ਪਰਤੇ ਸਨ।ਉਨ੍ਹਾਂ ਦਾ ਬਾਅਦ ਵਿਚ ਇੱਥੇ ਸ਼ੰਕਰਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।ਕੇਂਦਰੀ ਮੰਤਰੀ ਅਨੰਤ ਕੁਮਾਰ ਦਾ 59 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।

-PTCNews