Thu, Apr 25, 2024
Whatsapp

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ

Written by  Shanker Badra -- April 11th 2018 08:46 AM -- Updated: April 26th 2018 06:37 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬਿਹਾਰ ਪਹੁੰਚ ਕੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਫੁੱਲ ਭੇਟ ਕੀਤੇ,ਉਥੇ ਹੀ ਉਨ੍ਹਾਂ ਨੇ ਬਿਹਾਰ ਵਿਚ ਕਈ ਵੱਡੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ,ਜਿਨ੍ਹਾਂ ਵਿਚੋਂ ਉਨ੍ਹਾਂ ਨੇ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੋਤੀਹਾਰੀ ਵਿਚ ਸੱਤਿਆਗ੍ਰਹਿ ਤੋਂ ਸਵੱਛਗ੍ਰਹਿ ਨੂੰ ਸੰਬੋਧਨ ਕਰਦਿਆਂ ਕਿਹਾ ਕਿ 100 ਸਾਲ ਪੁਰਾਣਾ ਇਤਿਹਾਸ ਅੱਜ ਇਕ ਵਾਰ ਫਿਰ ਤੋਂ ਖ਼ੁਦ ਨੂੰ ਦੁਹਰਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਵੱਛ ਗ੍ਰਹਿ ਕਰੋੜਾਂ ਲੋਕਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।ਉਨ੍ਹਾਂ ਕਿਹਾ ਕਿ ਜੈ ਪ੍ਰਕਾਸ਼ ਨਰਾਇਣ ਨੇ ਇਸੇ ਧਰਤੀ ਤੋਂ ਖੜ੍ਹਾ ਹੋ ਕੇ ਦੇਸ਼ ਦੇ ਲੋਕਤੰਤਰ ਨੂੰ ਬਚਾਇਆ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀਸਵੱਛਤਾ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਤਾਰੀਫ਼ ਕੀਤੀ।ਉਨ੍ਹਾਂ ਕਿਹਾ ਕਿ ਬਿਹਾਰ ਵਿਚ ਇਕ ਹਫ਼ਤੇ ਵਿਚ ਅੱਠ ਲੱਖ ਪਖ਼ਾਨੇ ਬਣੇ।ਬਿਹਾਰ ਵਿਚ ਸਵੱਛਤਾ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ।ਦੇਸ਼ ਵਿਚ ਬਿਹਾਰ ਇਕਲੌਤਾ ਅਜਿਹਾ ਸੂਬਾ ਸੀ,ਜਿੱਥੇ 50 ਫ਼ੀਸਦ ਤੋਂ ਘੱਟ ਸਵੱਛਤਾ ਸੀ।ਮੋਦੀ ਨੇ ਕਿਹਾ ਕਿ ਜਦੋਂ ਦੇਸ਼ ਗ਼ੁਲਾਮ ਸੀ ਤਾਂ ਬਿਹਾਰ ਨੇ ਗਾਂਧੀ ਜੀ ਨੂੰ ਮਹਾਤਮਾ ਅਤੇ ਬਾਪੂ ਬਣਾਇਆ।ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਅਤੇ ਸੁਸ਼ੀਲ ਮੋਦੀ ਦੀ ਅਗਵਾਈ ਵਿਚ ਬਿਹਾਰ ਨੇ ਜੋ ਕੰਮ ਕੀਤੇ ਦਿਨਾਂ ਵਿਚ ਕਰ ਕੇ ਦਿਖਾਏ ਹਨ,ਉਸ ਨੇ ਸਾਰਿਆਂ ਦਾ ਹੌਂਸਲਾ ਵਧਾਇਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀਇਸ ਮੌਕੇ ਉਨ੍ਹਾਂ ਆਖਿਆ ਕਿ ਜੋ ਲੋਕ ਕਹਿੰਦੇ ਹਨ ਕਿ ਇਤਿਹਾਸ ਖ਼ੁਦ ਨੂੰ ਦੁਹਰਾਉਂਦਾ ਨਹੀਂ, ਉਹ ਇੱਥੇ ਆ ਕੇ ਦੇਖ ਸਕਦੇ ਹਨ ਕਿ ਕਿਵੇਂ 100 ਸਾਲ ਪਹਿਲਾਂ ਦਾ ਇਤਿਹਾਸ ਅੱਜ ਫਿ਼ਰ ਪ੍ਰਤੱਖ ਰੂਪ ਨਾਲ ਸਾਡੇ ਸਾਹਮਣੇ ਖੜ੍ਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਚ ਮਧੇਪੁਰਾ ਦੇ ਰੇਲ ਇੰਜਣ ਕਾਰਖ਼ਾਨੇ ਵਿਚ ਬਣੇ ਦੇਸ਼ ਦੇ ਪਹਿਲੇ 12 ਹਜ਼ਾਰ ਹਾਰਸ ਪਾਵਰ (ਐਚਪੀ) ਦੇ ਬਿਜਲੀ ਨਾਲ ਚੱਲਣ ਵਾਲੇ ਰੇਲ ਇੰਜਣ ਨੂੰ ਹਰੀ ਝੰਡੀ ਦਿਖਾਈ।ਦੱਸ ਦਈਏ ਕਿ ਲਗਭਗ 250 ਏਕੜ 'ਚ ਫੈਲੇ ਇਸ ਕਾਰਖ਼ਾਨੇ ਦਾ ਨੀਂਹ ਪੱਥਰ ਸਾਲ 2007 ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਰਖਿਆ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ 'ਚ ਤਿੰਨ ਰੇਲ ਪ੍ਰੋਜੈਕਟਾਂ ਨੂੰ ਦਿਖਾਈ ਹਰੀ ਝੰਡੀਪ੍ਰਧਾਨ ਮੰਤਰੀ ਨੇ ਸਾਫ਼ ਪੀਣ ਵਾਲਾ ਪਾਣੀ ਉਪਲਬਧ ਕਰਵਾਉਣ ਲਈ ਅੰਮ੍ਰਿਤ ਯੋਜਨਾ ਤਹਿਤ ਲਗਭਗ 100 ਕਰੋੜ ਰੁਪਏ ਦੀ ਲਾਗਤ ਸਨਾਲ ਵਾਟਰ ਸਪਲਾਈ ਯੋਜਨਾ ਦਾ ਨੀਂਹ ਪੱਥਰ ਰਖਿਆ।ਇਸ ਦਾ ਸਿੱਧਾ ਲਾਭ ਡੇਢ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮਿਲੇਗਾ।ਪੀ.ਐਮ ਨੇ ਕਿਹਾ ਕਿ ਘਰ ਜਾਂ ਫੈਕਟਰੀ ਦੇ ਗੰਦੇ ਪਾਣੀ ਨੂੰ ਗੰਗਾ ਵਿਚ ਜਾਣ ਤੋਂ ਰੋਕਣ ਲਈ ਬਿਹਾਰ ਵਿਚ ਹੁਣ ਤਕ 3 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ 11 ਪ੍ਰੋਜੈਕਟਾਂ ਦੀ ਮਨਜ਼ੂਰੀ ਦਿਤੀ ਜਾ ਚੁਕੀ ਹੈ।ਇਸ ਰਾਸ਼ੀ ਨਾਲ 1100 ਕਿਲੋਮੀਟਰ ਤੋਂ ਵੀ ਲੰਬੀ ਸੀਵਰੇਜ਼ ਲਾਈਨ ਵਿਛਾਉਣ ਦੀ ਯੋਜਨਾ ਹੈ। -PTCNews


Top News view more...

Latest News view more...