ਦੇਸ਼- ਵਿਦੇਸ਼

ਪ੍ਰਦੂਸ਼ਣ 'ਚ ਲਿਪਟੀ ਰਾਜਧਾਨੀ 'ਚ ਪਹੁੰਚੇ British royals Prince Charles, ਹੋਇਆ ਇਹ!

By Joshi -- November 09, 2017 2:31 pm -- Updated:November 09, 2017 3:18 pm

Prince Charles Lands In Smoggy Delhi: ਬ੍ਰਿਟਿਸ਼ ਰਾਇਲਸ ਪ੍ਰਿੰਸ ਚਾਰਲਸ ਅਤੇ ਕੈਮੀਲਾ ਪਾਰਕਰ ਬਾਊਲਜ਼ ਨਵੀਂ ਦਿੱਲੀ ਦਾ ਦੌਰਾ ਕਰਨ ਲਈ ਪਹੁੰਚੇ ਤਾਂ ਪ੍ਰਦੂਸ਼ਣ ਅਤੇ ਧੂੰਏਂ ਦੀ ਚਾਦਰ 'ਚ ਲਿਪਟੀ ਰਾਜਧਾਨੀ ਨੇ ਉਹਨਾਂ ਦਾ "ਨਿੱਘਾ" ਸਵਾਗਤ ਕੀਤਾ। ਇਸ 'ਤੇ ਟਵਿੱਟਰ ਤੇ ਲੋਕਾਂ ਦੀ ਪ੍ਰਤੀਕਿਰਿਆ ਦੇਖਣ ਵਾਲੀ ਸੀ। ਲੋਕਾਂ ਨੇ ਟਵਿੱਟਰ 'ਤੇ ਕੁਝ ਅਜਿਹੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਜੋ ਕਿ ਦੇਖਣ ਵਾਲੀਆ ਸਨ।

ਕੁਝ ਨੇ ਲਿਖਿਆ ਕਿ ਇਹ ਭਾਰਤੀਆਂ ਨਾਲ ਕੀਤੀ ਬੇਇਨਸਾਫ਼ੀ ਦਾ ਬਦਲਾ ਹੈ, ਕਰਮਾਂ ਦਾ ਨਤੀਜਾ ਹੈ।

Prince Charles Lands In Smoggy Delhi: ਹੋਇਆ ਕੁਝ ਇੰਝ ਕਿ ਪ੍ਰਿੰਸ ਚਾਰਲਸ ਅਤੇ ਕੈਮਿਲਾ ਪਾਰਕਰ ਬਾਊਲ ਅੱਜ ਆਪਣੀ ਨਵੀਂ ਏਸ਼ੀਆਈ ਯਾਤਰਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਲਈ ਨਵੀਂ ਦਿੱਲੀ ਪਹੁੰਚੇ ਅਤੇ ਉਨ੍ਹਾਂ ਦੇ ਜਹਾਜ਼ ਨੂੰ ਕੌਮੀ ਰਾਜਧਾਨੀ ਵਿੱਚ ਉਤਾਰਿਆ ਗਿਆ। ਧੂੰਆਂਧਾਰ ਧੁੰਦ ਨਾਲ ਨਜ਼ਾਰਾ ਕੁਝ ਬਹੁਤਾ ਵਧੀਆ ਨਹੀਂ ਸੀ ਅਤੇ ਪ੍ਰਦੂਸ਼ਣ ਭਰੀ ਹਵਾ ਵਿੱਚ ਸਾਹ ਲੈਣਾ ਬਹੁਤ ਔਖਾ ਹੋ ਰਿਹਾ ਸੀ।

ਪ੍ਰਿੰਸ ਚਾਰਲਸ ਅਤੇ ਕੈਮੀਲਾ ਪਾਰਕਰ ਬਾਊਲਜ਼ ਦੀਆਂ ਤਸਵੀਰਾਂ ਖ਼ਬਰਾਂ ਏਜੰਸੀ ਏਨਆਈ ਦੁਆਰਾ ਪੋਸਟ ਕੀਤੀਆਂ ਗਈਆਂ ਹਨ।

—PTC News

  • Share