Thu, Apr 25, 2024
Whatsapp

ਹਸਪਤਾਲ 'ਚ ਭਰਤੀ ਅਦਾਕਾਰ ਜੋੜੀ ਨੇ ਲੋਕਾਂ ਨੂੰ ਦਿੱਤੀ ਸਿਹਤ ਸੰਭਾਲ ਦਾ ਸੁਨੇਹਾ

Written by  Jagroop Kaur -- October 16th 2020 10:48 PM
ਹਸਪਤਾਲ 'ਚ ਭਰਤੀ ਅਦਾਕਾਰ ਜੋੜੀ ਨੇ ਲੋਕਾਂ ਨੂੰ ਦਿੱਤੀ ਸਿਹਤ ਸੰਭਾਲ ਦਾ ਸੁਨੇਹਾ

ਹਸਪਤਾਲ 'ਚ ਭਰਤੀ ਅਦਾਕਾਰ ਜੋੜੀ ਨੇ ਲੋਕਾਂ ਨੂੰ ਦਿੱਤੀ ਸਿਹਤ ਸੰਭਾਲ ਦਾ ਸੁਨੇਹਾ

ਰਿਆਲਟੀ ਟੀ. ਵੀ. ਸ਼ੋਅ 'ਬਿੱਗ ਬੌਸ 9' ਦੇ ਜੇਤੂ ਰਹੇ ਅਤੇ 'ਰੋਡੀਜ਼' ਫੇਮ ਪ੍ਰਿੰਸ ਨਰੂਲਾ ਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਯੁਵਿਕਾ ਚੌਧਰੀ ਨੂੰ ਹਸਪਤਾਲ 'ਚ ਭਰਤੀ ਹਨ। ਰਿਪੋਰਟ ਮੁਤਾਬਿਕ ਹਾਲ ਹੀ 'ਚ ਉਨ੍ਹਾਂ ਨੂੰ ਡੇਂਗੂ ਹੋਨ ਦੀ ਪੁਸ਼ਟੀ ਹੋਈ ਸੀ। ਹਾਲਾਂਕਿ ਹੁਣ ਕਾਫੀ ਦਿਨ ਤੋਂ ਉਨ੍ਹਾਂ ਦੀ ਸਿਹਤ 'ਚ ਥੋੜਾ ਸੁਧਾਰ ਆਉਣਾ ਸ਼ੁਰੂ ਹੋਇਆ ਸੀ ਪਰ ਹੁਣ ਅਚਾਨਕ ਉਨ੍ਹਾਂ ਦੀ ਸਿਹਤ ਮੁੜ ਵਿਗੜ ਗਈ ਹੈ।ਨੌਜਵਾਨ ਪਤੀ ਪਤਨੀ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਇਹਨੀਂ ਦਿਨੀਂ ਚੰਡੀਗੜ੍ਹ ਦੇ ਹਸਪਤਾਲ 'ਚ ਦਾਖ਼ਲ ਹਨ ।Parince narula Parince narulaਪ੍ਰਿੰਸ ਨਰੂਲਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕਰਕੇ ਲੋਕਾਂ ਦੇ ਸੁਰੱਖਿਅਤ ਰਹਿਣ ਤੇ ਮਾਸਕ ਪਾਉਣ ਦੀ ਅਪੀਲ ਕੀਤੀ ਹੈ। ਪ੍ਰਿੰਸ ਨਰੂਲਾ ਨੇ ਪਤਨੀ ਯੁਵਿਕਾ ਨੂੰ ਗਲੇ ਲਾਉਂਦੇ ਹੋਏ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, 'ਅਸੀਂ ਸਾਰੇ ਜਲਦੀ ਠੀਕ ਹੋ ਜਾਵਾਂਗੇ। ਸਾਨੂੰ ਵਾਇਰਲ ਹੋ ਗਿਆ ਹੈ। ਜਿਹੜੇ ਵੀ ਚੰਡੀਗੜ੍ਹ ਜਾਂ ਮੋਹਾਲੀ ਦੇ ਸਾਈਡ ਵੱਲ ਹਾਂ , ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਵਾਇਰਲ ਹਵਾ 'ਚ ਮੌਜ਼ੂਦ ਹੈ। ਜੇਕਰ ਕਿਸੇ ਨੂੰ ਵੀ ਹੋਇਆ ਤਾਂ ਤੁਹਾਡੇ ਘਰ ਸਾਰਿਆਂ ਨੂੰ ਹੋ ਜਾਵੇਗਾ ਅਤੇ ਇਹ ਬਹੁਤ ਦਰਦਨਾਕ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਮਾਸਕ ਪਾ ਕੇ ਰੱਖੋ ਤੇ ਬਾਹਰ ਦਾ ਖਾਣਾ ਬੰਦ ਕਰੋ।Parince narula Parince narulaਹਾਲ ਹੀ ਚ ਪ੍ਰਿੰਸ ਨਰੂਲਾ ਤੇ ਯੁਵਿਕਾ ਚੌਧਰੀ ਦੇ ਵਿਆਹ ਦੇ ਦੂਜੀ ਵਰ੍ਹੇਗੰਢ ਸੀ, ਜਿਸ ਨੂੰ ਉਨ੍ਹਾਂ ਨੇ ਆਪਣੇ ਕਰੀਬੀਆਂ ਨਾਲ ਮਨਾਇਆ ਸੀ। ਯੁਵਿਕਾ ਨੇ ਇਕ ਪੋਸਟ ਸਾਂਝੀ ਕਰਦਿਆਂ ਦੱਸਿਆ ਸੀ, ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੇ ਕੋਈ ਵੀ ਪ੍ਰੋਗਰਾਮ ਨਹੀਂ ਕੀਤਾ। ਮੇਰੇ ਕੋਲ ਤੁਹਾਡੀਆਂ ਵਿਸ਼ੇਜ਼ ਲਈ ਸ਼ਬਦ ਨਹੀਂ ਹਨ। [caption id="attachment_440814" align="aligncenter" width="458"]Prince Narula Prince Narula[/caption] ਡੇਂਗੂ ਦਾ ਪਤਾ ਲੱਗਣ 'ਤੇ ਅਸੀਂ ਇਸ ਵਾਰ ਸੈਲੀਬ੍ਰੇਟ ਨਹੀਂ ਕੀਤਾ। ਅਸੀਂ ਕੁਝ ਦਿਨਾਂ 'ਚ ਠੀਕ ਹੋ ਜਾਵਾਂਗੇ। ਤੁਸੀਂ ਸਾਰਿਆਂ ਨੇ ਸਾਨੂ ਆਸ਼ੀਰਵਾਦ ਦਿੱਤਾ। ਮੇਰੇ ਪਾਰਟਨਰ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁੱਭਕਾਮਨਾਵਾਂ।'ਦੱਸਣ ਯੋਗ ਹੈ ਕਿ ਜਿਥੇ ਇਹ ਜੋੜਾ ਡੇਂਗੂ ਪੀੜਤ ਹੈ ਉਥੇ ਹੀ ਘਰ ਦੇ ਕੁਝ ਜੀਅ ਕੋਰੋਨਾ ਪੀੜਤ ਹਨ। ਜੋ ਕਿ ਹਾਲ ਦੀ ਘੜੀ ਇਕਾਂਤਵਾਸ 'ਚ ਹਨ।


Top News view more...

Latest News view more...