ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ, ਸ਼ਾਹੀ ਪਰਿਵਾਰ ‘ਚ ਪਹਿਲੀ ਮੌਤ

Princess Maria Teresa of Spain becomes first royal to die from Coronavirus
ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ, ਸ਼ਾਹੀ ਪਰਿਵਾਰ 'ਚ ਪਹਿਲੀ ਮੌਤ 

ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ, ਸ਼ਾਹੀ ਪਰਿਵਾਰ ‘ਚ ਪਹਿਲੀ ਮੌਤ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਦੇ ਲਈ ਇਕ ਮੁਸਿਬਤ ਦਾ ਪਹਾੜ ਬਣ ਹੋਇਆ ਹੈ। ਇਸ ਸਮੇ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਤਬਾਹੀ ਦਾ ਮਾਹੌਲ ਹੈ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਮਾਰੀਆ ਟੈਰੇਸਾ ਦੀ ਮੌਤ ਹੋ ਗਈ ਹੈ। ਉਹ 86 ਸਾਲਾ ਦੀ ਸੀ।

ਇੱਕ ਪਾਸੇ ਜਿੱਥੇ ਇਸ ਵਾਇਰਸ ਕਾਰਨ ਦੁਨੀਆ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ, ਉੱਥੇ ਹੀ ਸਪੇਨ ਦੀ ਰਾਜਕੁਮਾਰੀ ਕੋਰੋਨਾ ਵਾਇਰਸ ਨਾਲ ਮਰਨ ਵਾਲੀ ਵਿਸ਼ਵ ਦੀ ਪਹਿਲੀ ਸ਼ਾਹੀ ਪਰਿਵਾਰ ਦੀ ਮੈਂਬਰ ਬਣ ਗਈ ਹੈ। ਉਨ੍ਹਾਂ ਦੇ ਭਰਾ ਪ੍ਰਿੰਸ ਸਿਕਸਟੋ ਐਨਰਿਕ ਨੇ ਫੇਸਬੁਕ ‘ਤੇ ਇਕ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ।

ਦੱਸ ਦਈਏ ਕਿ ਬ੍ਰਿਟੇਨ ਦੀ ਮਹਾਰਾਣੀ ਦੇ ਪੁੱਤਰ ਪ੍ਰਿੰਸ ਚਾਰਲਸ ਨੂੰ ਵੀ ਕੋਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਇਟਲੀ ਤੋਂ ਬਾਅਦ ਸਪੇਨ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ । ਜਿਸ ਦਾ ਅੰਦਾਜਾ ਬੀਤੇ ਦਿਨ ਹੋਈਆਂ 773 ਮੌਤਾਂ ਤੋਂ ਲਗਾਇਆ ਜਾ ਸਕਦਾ ਹੈ। ਇਸ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਸਪੇਨ, ਇਟਲੀ ਤੋਂ ਬਾਅਦ ਪੂਰੇ ਯੂਰਪ ਵਿੱਚ ਦੂਜੇ ਨੰਬਰ ‘ਤੇ ਹੈ, ਜਿੱਥੇ ਹਰ ਰੋਜ਼ ਮੌਤਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
-PTCNews