Advertisment

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ

author-image
Shanker Badra
Updated On
New Update
ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ
Advertisment
ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ : ਲੰਡਨ : ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੈਬਨਿਟ 'ਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਉਹ ਬ੍ਰਿਟੇਨ 'ਚ ਭਾਰਤੀ ਮੂਲ ਦੀ ਪਹਿਲੀ ਗ੍ਰਹਿ ਮੰਤਰੀ ਬਣਨ 'ਚ ਕਾਮਯਾਬ ਹੋਈ ਹੈ। ਪ੍ਰੀਤੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਲਈ 'ਬੈਕ ਬੋਰਿਸ' ਮੁਹਿੰਮ ਦੀ ਮੁੱਖ ਮੈਂਬਰ ਸੀ। Priti Patel appointed Britain first Indian-origin Home Secretary

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ ਇਸ ਤੋਂ ਪਹਿਲਾਂ ਕਦੇ ਕੋਈ ਭਾਰਤੀ ਹੁਣ ਤੱਕ ਇੰਗਲੈਂਡ ਦੇ ਇਤਿਹਾਸ 'ਚ ਇੰਨੇ ਉੱਚ ਅਹੁਦੇ 'ਤੇ ਨਹੀਂ ਪੁੱਜ ਸਕਿਆ। ਗੁਜਰਾਤੀ ਮੂਲ ਦੀ ਨੇਤਾ ਪ੍ਰੀਤੀ ਬ੍ਰਿਟੇਨ 'ਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਖਾਸ ਪ੍ਰੋਗਰਾਮਾਂ 'ਚ ਮੁੱਖ ਮਹਿਮਾਨ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਬ੍ਰਿਟੇਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਖਾਸ ਪ੍ਰਸ਼ੰਸਕ ਦੇ ਰੂਪ 'ਚ ਦੇਖਿਆ ਜਾਂਦਾ ਹੈ। ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਹੋਣ ਦੇ ਪੱਖ 'ਚ ਜੂਨ 2016 ਦੀ ਰਾਇਸ਼ੁਮਾਰੀ ਦੀ ਅਗਵਾਈ 'ਚ ਪ੍ਰੀਤੀ ਪਟੇਲ ਨੇ 'ਵੋਟ ਲੀਵ ਮੁਹਿੰਮ' ਚਲਾਈ ਸੀ।
Advertisment
Priti Patel appointed Britain first Indian-origin Home Secretary

ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਸਾਲ 2010 'ਚ ਵਿਟਹੈਮ ਤੋਂ ਐੱਮ.ਪੀ. ਚੁਣੀ ਗਈ ਸੀ। 2015 ਅਤੇ 2017 'ਚ ਵੀ ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਦਰਜ ਕੀਤੀ। ਉਹ ਡੇਵਿਡ ਕੈਮਰੂਨ ਸਰਕਾਰ 'ਚ ਰੋਜ਼ਗਾਰ ਮੰਤਰੀ ਵੀ ਰਹਿ ਚੁੱਕੀ ਹੈ। ਉਨ੍ਹਾਂ ਦੇ ਮਾਤਾ-ਪਿਤਾ ਗੁਜਰਾਤ ਤੋਂ ਹਨ, ਜੋ ਯੁਗਾਂਡਾ 'ਚ ਰਹਿੰਦੇ ਸਨ ਤੇ 60 ਦੇ ਦਹਾਕੇ 'ਚ ਇੰਗਲੈਂਡ ਆ ਗਏ ਸਨ। Priti Patel appointed Britain first Indian-origin Home Secretary ਭਾਰਤੀ ਮੂਲ ਦੀ ਪ੍ਰੀਤੀ ਪਟੇਲ ਨੇ UK 'ਚ ਰਚਿਆ ਇਤਿਹਾਸ , ਬਣੀ ਇੰਗਲੈਂਡ ਦੀ ਨਵੀਂ ਸਰਕਾਰ 'ਚ ਗ੍ਰਹਿ ਮੰਤਰੀ ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲਹਿਰਾਗਾਗਾ : ਬਿਜਲੀ ਗਰਿੱਡ ‘ਚ ਚੱਲੀਆਂ ਗੋਲੀਆਂ , ਇੱਕ ਬਿਜਲੀ ਮੁਲਾਜ਼ਮ ਦੀ ਮੌਤ ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਇੱਕ ਵਿਵਾਦ ਕਰਕੇ ਪ੍ਰੀਤੀ ਪਟੇਲ ਨੂੰ ਥੈਰੇਸਾ ਮੇਅ ਸਰਕਾਰ 'ਚੋਂ ਅਸਤੀਫਾ ਦੇਣਾ ਪਿਆ ਸੀ। ਅਸਲ 'ਚ ਨਵੰਬਰ 2017 'ਚ ਪ੍ਰੀਤੀ ਨੇ ਇਜ਼ਰਾਇਲ ਦੇ ਅਧਿਕਾਰੀਆਂ ਨਾਲ ਗੁਪਤ ਬੈਠਕਾਂ ਨੂੰ ਲੈ ਕੇ ਰਾਜਨੀਤਕ ਪ੍ਰੋਟੋਕਾਲ ਦਾ ਉਲੰਘਣ ਕੀਤੀ ਸੀ , ਜਿਸ ਦੇ ਬਾਅਦ ਕੌਮਾਂਤਰੀ ਵਿਕਾਸ ਮੰਤਰੀ ਦੇ ਰੂਪ 'ਚ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ।ਇਸ ਦੇ ਨਾਲ ਹੀ ਪਾਕਿਸਤਾਨੀ ਮੂਲ ਦੇ ਸਾਜਿਦ ਜਾਵੇਦ (49) ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਜਾਵੇਦ ਦੇ ਮਾਪੇ ਇੱਥੇ ਇੰਗਲੈਂਡ ਆ ਕੇ ਵੱਸ ਗਏ ਸਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment