Sat, Apr 20, 2024
Whatsapp

ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ)

Written by  Jashan A -- January 08th 2019 06:45 PM -- Updated: January 08th 2019 06:48 PM
ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ)

ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ)

ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ),ਨਵੀਂ ਦਿੱਲੀ: ਬੀਤੇ ਦਿਨ ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ ਨੂੰ ਉਸ ਦੀ ਸਰ ਜ਼ਮੀਨ ‘ਤੇ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਦੀ ਟਰਾਫੀ ਆਪਣੇ ਨਾਂ ਕਰ ਲਈ ਹੈ।ਜਿਸ ਤੋਂ ਬਾਅਦ ਭਾਰਤੀ ਟੀਮ ਨੂੰ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ। [caption id="attachment_237779" align="aligncenter" width="300"]priti zinta ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ)[/caption] ਦੱਸ ਦੇਈਏ ਕਿ ਭਾਰਤ ਨੇ ਆਸਟਰੇਲੀਆ ਨੂੰ 2-1 ਨਾਲ ਹਰਾ ਕੇ ਉਨ੍ਹਾਂ ਦੀ ਧਰਤੀ ‘ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਹੈ। ਨਾਲ ਹੀ ਭਾਰਤੀ ਟੀਮ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਵਾਲੀ ਏਸ਼ੀਆ ਦੀ ਪਹਿਲੀ ਤੇ ਵਿਸ਼ਵ ਦੀ ਪੰਜਵੀਂ ਟੀਮ ਬਣੀ ਗਈ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਅਤੇ ਕਿੰਗਜ਼ ਇਲੈਵਨ ਪੰਜਾਬ ਟੀਮ ਦੀ ਮਾਲਕਨ ਪ੍ਰਿਟੀ ਜ਼ਿੰਟਾ ਨੇ ਵੀ ਟੀਮ ਨੂੰ ਟਵੀਟ ਕਰ ਕੇ ਵਧਾਈ ਦਿੱਤੀ ਪਰ ਉਸ ਨੇ ਟਵੀਟ ਕਰਦਿਆਂ ਕੁਝ ਅਜਿਹਾ ਲਿਖ ਦਿੱਤਾ ਕਿ ਉਹ ਲੋਕਾਂ ਲਈ ਮਜ਼ਾਕ ਦਾ ਪਾਤਰ ਬਣ ਗਈ ਤੇ ਲੁੱਕ ਉਹਨਾਂ ਦਾ ਖੂਬ ਮਜ਼ਾਕ ਉਡਾ ਰਹੇ ਹਨ। ਦਰਅਸਲ ਪ੍ਰਿਟੀ ਜ਼ਿੰਟਾ ਨੇ ਟਵੀਟ ਕਰਦਿਆਂ ਲਿਖਿਆ ਕਿ ਵਧਾਈ ਹੋਵੇ ਭਾਰਤੀ ਕ੍ਰਿਕਟ ਟੀਮ ਨੂੰ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ੀਅਨ ਟੀਮ ਬਣਨ 'ਤੇ। ਜਿਸ ਤੋਂ ਬਾਅਦ ਉਸ ਨੂੰ ਗਲਤੀ ਦਾ ਅਹਿਸਾਸ ਕਰਾਉਣ ਦੀ ਕੋਈ ਕਸਰ ਨਹੀਂ ਛੱਡੀ। ਬਾਅਦ 'ਚ ਪ੍ਰੀਟੀ ਜ਼ਿੰਟਾ ਨੂੰ ਗਲਤੀ ਦਾ ਅਹਿਸਾਸ ਹੋਇਆ ਅਤੇ ਫਿਰ ਉਸ ਨੇ ਆਪਣਾ ਟਵੀਟ ਹਟਾ ਦਿੱਤਾ। [caption id="attachment_237778" align="aligncenter" width="300"]priti zinta ਪ੍ਰਿਟੀ ਜ਼ਿੰਟਾ ਤੋਂ ਭਾਰਤੀ ਟੀਮ ਨੂੰ ਵਧਾਈ ਦੇਣ ਲੱਗਿਆਂ ਹੋਈ ਗਲਤੀ, ਸੋਸ਼ਲ ਮੀਡੀਆ 'ਤੇ ਬਣੀ ਮਜ਼ਾਕ ਦਾ ਪਾਤਰ (ਤਸਵੀਰਾਂ)[/caption] ਇਕ ਯੂਜ਼ਰ ਨੇ ਲਿਖਿਆ- ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ। ਟੈਸਟ ਮੈਚ ਜਿੱਤਣ ਵਾਲੀ ਪਹਿਲੀ ਟੀਮ ਨਹੀਂ ਟੈਸਟ ਸੀਰੀਜ਼ ਜਿੱਤਣ ਵਾਲੀ ਪਹਿਲੀ ਟੀਮ। ਟੈਸਟ ਮੈਚ ਤਾਂ ਪਹਿਲਾਂ ਵੀ ਜਿੱਤੇ ਗਏ ਹਨ।ਨਾਲ ਇਕ ਹੋਰ ਵਿਅਕਤੀ ਨੇ ਉਹਨਾਂ ਦੀ ਗਲਤੀ ਨੂੰ ਫੜਿਆ ਤੇ ਕਿਹਾ ਇਕ ਹੋਰ ਗਲਤੀ ਦਸਦਾ ਹਾਂ ਕਿ ਇਸ ਵਾਰ ਲੜਕੇ ਮੈਨ ਇਨ ਬਲਿਯੂ ਨਹੀਂ ਮੈਨ ਇਨ ਵਾਈਟ ਸੀ। ਇਹ ਟੈਸਟ ਸੀਰੀਜ਼ ਸੀ। -PTC News


Top News view more...

Latest News view more...