ਪੰਜਾਬ

ਬਟਾਲਾ ਨੇੜੇ ਪਲਟੀ ਨਿੱਜੀ ਬੱਸ, ਇੱਕ ਦੀ ਮੌਤ 30 ਤੋਂ ਵੱਧ ਜ਼ਖਮੀ

By Jasmeet Singh -- July 22, 2022 8:42 pm -- Updated:July 22, 2022 9:16 pm

ਬਟਾਲਾ, 22 ਜੁਲਾਈ: ਪੰਜਾਬ ਦੇ ਬਟਾਲਾ ਨੇੜੇ ਇੱਕ ਨਿੱਜੀ ਮਿੰਨੀ ਬੱਸ ਦੇ ਪਲਟਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਅਤੇ ਤੀਹ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ।

ਸੂਤਰਾਂ ਅਨੁਸਾਰ ਬੱਸ ਹਾਦਸੇ ਦੌਰਾਨ 12ਵੀਂ ਜਮਾਤ ਦੇ ਵਿਦਿਆਰਥੀ ਅਤੇ ਮਠੋਲਾ ਵਾਸੀ ਸਨਮਦੀਪ ਸਿੰਘ ਪੁੱਤਰ ਵੀਰੂ ਦੀ ਮੌਤ ਹੋ ਗਈ।

ਇਹ ਬੱਸ ਬਟਾਲਾ ਦੇ ਕਸਬਾ ਹਰਗੋਬਿੰਦਪੁਰ ਨੇੜੇ ਪਿੰਡ ਮੇਟਲੇ ਅਤੇ ਮਠੌਲਾ ਦੇ ਵਿਚਕਾਰ ਜਾ ਰਹੀ ਸੀ।

ਬੱਸ 'ਚ ਸਵਾਰ 30 ਤੋਂ 35 ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਬੱਸ ਖੇਤਾਂ ਵਿੱਚ ਪਲਟ ਗਈ।

ਸਵਾਰੀਆਂ ਨੂੰ ਰਾਹਗੀਰਾਂ ਅਤੇ ਸਬੰਧਤ ਪਿੰਡ ਵਾਸੀਆਂ ਨੇ ਬੱਸ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਪਹੁੰਚਾਇਆ।

ਹੋਰ ਵੇਰਵੇ ਦੀ ਉਡੀਕ ਹੈ......

ਇਹ ਵੀ ਪੜ੍ਹੋ: ਹਾਈਕੋਰਟ ਦੀ ਸਰਕਾਰ ਨੂੰ ਤਾੜਨਾ; ਕਿਵੇਂ ਲੀਕ ਹੋਈ VIP ਸੁਰੱਖਿਆ ਵਾਪਸ ਲੈਣ ਦੀ ਸੂਚਨਾ, ਜ਼ਿੰਮੇਵਾਰ ਕੌਣ?


-PTC News

  • Share