ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਪਲਟੀ ਪ੍ਰਾਈਵੇਟ ਬੱਸ , ਕਈ ਯਾਤਰੀਆਂ ਦੇ ਲੱਗੀਆਂ ਸੱਟਾਂ

By Shanker Badra - November 03, 2020 6:11 pm

ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਪਲਟੀ ਪ੍ਰਾਈਵੇਟ ਬੱਸ , ਕਈ ਯਾਤਰੀਆਂ ਦੇ ਲੱਗੀਆਂ ਸੱਟਾਂ:ਸੋਲਨ : ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਮੰਗਲਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਇੱਕ ਪ੍ਰਾਈਵੇਟ ਬੱਸ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ਪਲਟਣ ਮਗਰੋਂ ਹਫੜਾ-ਦਫੜੀ ਮਚ ਗਈ ਹੈ।

Private bus overturns near Solan in Himachal Pradesh, injuring many passengers ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਪਲਟੀ ਪ੍ਰਾਈਵੇਟ ਬੱਸ , ਕਈ ਯਾਤਰੀਆਂ ਦੇ ਲੱਗੀਆਂ ਸੱਟਾਂ

ਇਸ ਹਾਦਸੇ ਵਿਚ ਬੱਸ ਸਵਾਰ ਕਰੀਬ 10 ਯਾਤਰੀ ਜ਼ਖਮੀ ਹੋਏ ਹਨ, ਜਦਕਿ ਇਕ ਔਰਤ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਖੇਤਰੀ ਹਸਪਤਾਲ ਸੋਲਨ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਖਾਲਿਸਤਾਨ ਪੱਖੀ 12 ਵੈਬਸਾਈਟਾਂ ਨੂੰ ਕੀਤਾ ਬਲੌਕ ,ਜਾਣੋਂ ਪੂਰਾ ਮਾਮਲਾ

Private bus overturns near Solan in Himachal Pradesh, injuring many passengers ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਪਲਟੀ ਪ੍ਰਾਈਵੇਟ ਬੱਸ , ਕਈ ਯਾਤਰੀਆਂ ਦੇ ਲੱਗੀਆਂ ਸੱਟਾਂ

ਜਾਣਕਾਰੀ ਅਨੁਸਾਰ ਬੱਸ ਹਿਮਾਚਲ ਪ੍ਰਦੇਸ਼ ਦੇ ਚੈਲ ਤੋਂ ਸੋਲਨ ਵੱਲ ਆ ਰਹੀ ਸੀ। ਇਸ ਦੌਰਾਨ ਅਚਾਨਕ ਡਰਾਈਵਰ ਨੇ ਬੱਸ ਤੋਂ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਸੜਕ 'ਤੇ ਹੀ ਪਲਟ ਗਈ। ਜਿਸ ਕਾਰਨ ਇਕ ਔਰਤ ਦੀ ਬੱਸ ਹੇਠਾਂ ਦੱਬ ਕੇ ਮੌਤ ਹੋ ਗਈ।

Private bus overturns near Solan in Himachal Pradesh, injuring many passengers ਹਿਮਾਚਲ ਪ੍ਰਦੇਸ਼ ਦੇ ਸੋਲਨ ਨੇੜੇ ਪਲਟੀ ਪ੍ਰਾਈਵੇਟ ਬੱਸ , ਕਈ ਯਾਤਰੀਆਂ ਦੇ ਲੱਗੀਆਂ ਸੱਟਾਂ

ਇਸ ਹਾਦਸੇ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਬੱਸ 'ਚ ਬੈਠੇ ਯਾਤਰੀਆਂ ਅਤੇ ਜ਼ਖਮੀਆਂ ਨੂੰ ਤੁਰੰਤ ਬਾਹਰ ਕੱਢਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews

adv-img
adv-img