Tue, Apr 16, 2024
Whatsapp

ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ

Written by  Shanker Badra -- December 01st 2018 08:58 PM -- Updated: December 01st 2018 09:05 PM
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ

ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ

ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ:ਮੁੰਬਈ :ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਚੱਲ ਰਿਹਾ ਹੈ।ਜੇਕਰ ਗੱਲ ਕਰੀਏ ਬਾਲੀਵੁੱਡ ਦੀ ਤਾਂ ਹਾਲ ‘ਚ 14-15 ਨਵੰਬਰ ਨੂੰ ਬਾਲੀਵੁੱਡ ਅਦਕਾਰਾ ਦੀਪਿਕਾ ਅਤੇ ਰਣਵੀਰ ਵਿਆਹ ਦੇ ਬੰਧਨ ਵਿੱਚ ਬੱਝ ਰਹੇ ਹਨ।ਓਥੇ ਹੀ ਹੁਣ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਪ੍ਰਿਅੰਕਾ ਚੋਪੜਾ ਵੀ ਦੋ ਵੱਖ-ਵੱਖ ਰੀਤੀ ਰਿਵਾਜ਼ਾਂ ਨਾਲ ਵਿਆਹ ਕਰਵਾ ਰਹੀ ਹੈ। [caption id="attachment_223832" align="aligncenter" width="300"]Priyanka Chopra and Nick Jonas Jodhpur Umaid Bhawan Palace Christian wedding
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ[/caption] ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ਬੱਝ ਗਏ ਹਨ।ਪ੍ਰਿਅੰਕਾ ਚੋਪੜਾ ਨੇ 10 ਸਾਲ ਛੋਟੇ ਮੰਗੇਤਰ ਨਿਕ ਜੋਨਾਸ ਨਾਲ ਵਿਆਹ ਕਰਵਾ ਲਿਆ ਹੈ।ਜਾਣਕਾਰੀ ਅਨੁਸਾਰ ਸ਼ਨੀਵਾਰ ਯਾਨੀ ਅੱਜ ਜੋਧਪੁਰ ਦੇ ਉਮੈਦ ਭਵਨ ਪੈਲੇਸ 'ਚ ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਨੇ ਇਸਾਈ (ਕ੍ਰਿਸਚਨ) ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ ਹੈ। [caption id="attachment_223831" align="aligncenter" width="300"]Priyanka Chopra and Nick Jonas Jodhpur Umaid Bhawan Palace Christian wedding
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ[/caption] ਇਸ ਮੌਕੇ 'ਤੇ ਪ੍ਰਿਅੰਕਾ ਨੇ ਜਿੱਥੇ ਡਿਜ਼ਾਇਨਰ ਰਾਲਫ ਲਾਰੇਨ ਦਾ ਵ੍ਹਾਇਟ ਗਾਊਨ ਪਾਇਆ ਸੀ ਤਾਂ ਉੱਥੇ ਹੀ ਨਿਕ ਨੇ ਵੀ ਵ੍ਹਾਇਟ ਆਉਟਫਿਟ 'ਚ ਨਜ਼ਰ ਆਏ ਹਨ।ਇਨਾ ਹੀ ਨਹੀਂ ਪੂਰੇ ਉਮੈਦ ਭਵਨ ਦੀ ਸਜਾਵਟ 'ਚ ਵੀ ਖਾਸ ਤੌਰ 'ਤੇ ਵ੍ਹਾਇਟ ਕਲਰ ਦੇ ਫੁੱਲ ਨਜ਼ਰ ਆ ਰਹੇ ਸਨ। [caption id="attachment_223830" align="aligncenter" width="300"]Priyanka Chopra and Nick Jonas Jodhpur Umaid Bhawan Palace Christian wedding
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ[/caption] ਇਸ ਦੇ ਬਾਅਦ ਐਤਵਾਰ ਯਾਨੀ ਕੱਲ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਾਸ ਹਿੰਦੂ ਰੀਤੀ-ਰਿਵਾਜ਼ ਦੇ ਤਹਿਤ ਵਿਆਹ ਕਰਵਾਉਣਗੇ।ਜਾਣਕਾਰੀ ਅਨੁਸਾਰ ਇਸ ਵਿਆਹ ਵਿੱਚ ਪ੍ਰਿਅੰਕਾ ਲਾਲ ਰੰਗ ਦਾ ਲਹਿੰਗਾ ਪਾਏਗੀ।ਦੱਸ ਦਈਏ ਕਿ ਇਸੇ ਸਾਲ ਅਗਸਤ 'ਚ 36 ਸਾਲ ਦੀ ਪ੍ਰਿਯੰਕਾ ਨੇ 26 ਸਾਲ ਦੇ ਨਿਕ ਜੋਨਾਸ ਨਾਲ ਮੁੰਬਈ 'ਚ ਸਗਾਈ ਕੀਤੀ ਸੀ।ਅਮਰੀਕਾ ਦੇ ਰਹਿਣ ਵਾਲੇ ਨਿਕ ਪੇਸ਼ੇ ਤੋਂ ਸਿੰਗਰ ਹਨ। [caption id="attachment_223833" align="aligncenter" width="300"]Priyanka Chopra and Nick Jonas Jodhpur Umaid Bhawan Palace Christian wedding
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ[/caption] ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਤੋਂ ਬਾਅਦ ਦੋ ਰਿਸੈਪਸ਼ਨ ਪਾਰਟੀਆਂ ਹੋਣਗੀਆਂ।ਇਕ ਰਿਸੈਪਸ਼ਨ 4 ਦੰਸਬਰ ਨੂੰ ਦਿੱਲੀ 'ਚ ਹੋਵੇਗੀ ਅਤੇ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ 'ਚ ਬਾਲੀਵੁੱਡ ਫ੍ਰੈਂਡਸ ਲਈ ਹੋਵੇਗੀ।ਮੁੰਬਈ 'ਚ ਹੋਣ ਵਾਲੀ ਰਿਸੈਪਸ਼ਨ ਪਾਰਟੀ ਦੀ ਤਰੀਕ ਹਾਲੇ ਸਾਹਮਣੇ ਨਹੀਂ ਆਈ ਹੈ। [caption id="attachment_223829" align="aligncenter" width="300"]Priyanka Chopra and Nick Jonas Jodhpur Umaid Bhawan Palace Christian wedding
ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਅੱਜ ਕੈਥੋਲਿਕ ਰੀਤੀ ਰਿਵਾਜ਼ਾਂ ਨਾਲ ਵਿਆਹ ਦੇ ਬੰਧਨ 'ਚ ਬੱਝੇ[/caption] ਦੱਸ ਦੇਈਏ ਕਿ ਸ਼ੁੱਕਰਵਾਰ ਦੀ ਰਾਤ ਨੂੰ ਦੋਵਾਂ ਦੀ ਸੰਗੀਤ ਸੈਰੇਮੋਨੀ ਹੋਈ ਹੈ, ਜਿਸ 'ਚ ਮਹਿਮਾਨਾਂ ਨੇ ਕਾਫੀ ਆਨੰਦ ਮਾਣਿਆ ਹੈ।ਮੀਡੀਆ ਰਿਪੋਰਟਾਂ ਦੇ ਅਨੁਸਾਰ ਨਿੱਕ ਨੇ ਆਪਣੀ ਜੀਵਨ ਸਾਥੀ ਪ੍ਰਿਅੰਕਾ ਸਪੈਸ਼ਲ ਡਾਂਸ ਤਿਆਰ ਕੀਤਾ ਸੀ,ਜਦੋਂ ਪ੍ਰਿਅੰਕਾ ਨੇ ਸੰਗੀਤ ਵਿਚ ਨਿੱਕ ਦਾ ਡਾਂਸ ਵੇਖਿਆ ਤਾਂ ਉਹ ਭਾਵੁਕ ਹੋ ਗਈ। -PTCNews


Top News view more...

Latest News view more...