Sat, Apr 20, 2024
Whatsapp

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਮੇਤ ਇਨ੍ਹਾਂ ਹਸਤੀਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ

Written by  Shanker Badra -- August 26th 2018 04:54 PM -- Updated: August 26th 2018 05:18 PM
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਮੇਤ ਇਨ੍ਹਾਂ ਹਸਤੀਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਮੇਤ ਇਨ੍ਹਾਂ ਹਸਤੀਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ

ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਸਮੇਤ ਇਨ੍ਹਾਂ ਹਸਤੀਆਂ ਨੇ ਮਨਾਇਆ ਰੱਖੜੀ ਦਾ ਤਿਉਹਾਰ:ਅੱਜ ਪੂਰੇ ਭਾਰਤ ਵਿੱਚ ਰੱਖੜੀ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਰੱਖੜੀ ਦਾ ਤਿਉਹਾਰ ਭੈਣਾਂ ਤੇ ਭਰਾਵਾਂ ਦੇ ਪਵਿੱਤਰ ਰਿਸ਼ਤੇ ਨੂੰ ਮਜਬੂਤ ਕਰਨ ਲਈ ਮਨਾਇਆ ਜਾਂਦਾ ਹੈ।ਇਸ ਮੌਕੇ ਜਿਥੇ ਦੇਸ਼ ਦੇ ਸਿਆਸੀ ਆਗੂਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ ਹੈ।ਓਥੇ ਹੀ ਇਹ ਤਿਉਹਾਰ ਫ਼ਿਲਮੀ ਸਿਤਾਰੇ ਵੀ ਖੁਸ਼ੀ ਨਾਲ ਮਨਾਉਂਦੇ ਹੋਏ ਨਜ਼ਰ ਆਏ ਹਨ।priyanka-chopra-and-others-celebrateਇਸ ਦੌਰਾਨ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਵੀ ਰੱਖੜੀ ਦੇ ਤਿਉਹਾਰ 'ਤੇ ਆਪਣੇ ਭਰਾ ਸਿਧਾਰਥ ਚੋਪੜਾ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ।ਪ੍ਰਿਯੰਕਾ ਰੱਖੜੀ 'ਤੇ ਭਰਾ ਤੋਂ ਮਿਲੇ ਸ਼ਗਨ ਨਾਲ ਇੱਕ ਤਸਵੀਰ ਪੋਸਟ ਕਰਕੇ ਆਪਣਾ ਪਸੰਦੀਦਾ ਤਿਉਹਾਰ ਦੱਸ ਰਹੀ ਹੈ।ਪ੍ਰਿਯੰਕਾ ਨੇ ਲਿਖਿਆ, ''ਮੇਰੇ ਕੋਲ ਭਰਾਵਾਂ ਦੀ ਫੋਜ ਹੈ।ਇਹ ਭਰਾਵਾਂ ਦੀ ਫੋਜ ਦਾ ਲੀਡਰ ਹੈ।ਰੱਖੜੀ ਦੀ ਬਹੁਤ-ਬਹੁਤ ਮੁਬਾਰਕਾਂ।ਇਹ ਮੇਰੇ ਪਸੰਦੀਦਾ ਤਿਉਹਾਰਾਂ 'ਚੋਂ ਇਕ ਹੈ, ਜਿਸ 'ਚ ਭੈਣ ਭਰਾ ਦੇ ਗੁੱਟ 'ਤੇ ਰੱਖੜੀ ਬੰਨਦੀ ਹੈ ਅਤੇ ਸੁਰੱਖਿਆ ਦਾ ਵਚਨ ਲੈਂਦੀ ਹੈ।priyanka-chopra-and-others-celebrateਇਸ ਤੋਂ ਇਲਾਵਾ ਹੋਰ ਕਈ ਬਾਲੀਵੁੱਡ ਹਸਤੀਆਂ ਨੇ ਵੀ ਰੱਖੜੀ ਦੇ ਖਾਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ।ਇਨ੍ਹਾਂ ਸੈਲੀਬ੍ਰਿਟੀਜ਼ 'ਚ ਸੰਨੀ ਦਿਓਲ, ਅਭਿਸ਼ੇਕ ਬੱਚਨ, ਰਣਬੀਰ ਕਪੂਰ ,ਸ਼ਰਧਾ ਕਪੂਰ,ਬਿਪਾਸ਼ਾ ਬਾਸੂ, ਟਵਿੰਕਲ ਖੰਨਾ ਸਮੇਤ ਕਈ ਹੋਰ ਸਿਤਾਰੇ ਸ਼ਾਮਲ ਹਨ।priyanka-chopra-and-others-celebrate -PTCNews


Top News view more...

Latest News view more...