ਹੋਰ ਖਬਰਾਂ

ਸਿਗਰਟ ਪੀ ਰਹੀ ਪ੍ਰਿਯੰਕਾ ਚੋਪੜਾ ਦੀ ਫ਼ੋਟੋ ਹੋਈ ਵਾਇਰਲ , ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕੱਢਿਆ ਗੁੱਸਾ

By Shanker Badra -- July 22, 2019 5:07 pm -- Updated:Feb 15, 2021

ਸਿਗਰਟ ਪੀ ਰਹੀ ਪ੍ਰਿਯੰਕਾ ਚੋਪੜਾ ਦੀ ਫ਼ੋਟੋ ਹੋਈ ਵਾਇਰਲ , ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕੱਢਿਆ ਗੁੱਸਾ:ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ। ਵਿਆਹ ਤੋਂ ਬਾਅਦ ਤਾਂ ਪ੍ਰਿਯੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ। ਪ੍ਰਿਯੰਕਾ ਵੀ ਆਪਣੇ ਅਤੇ ਪਤੀ ਨਿਕ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਸਮੇਂ ਪ੍ਰਿਅੰਕਾ ਚੋਪੜਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

Priyanka Chopra Somking Photo viral ਸਿਗਰਟ ਪੀ ਰਹੀ ਪ੍ਰਿਯੰਕਾ ਚੋਪੜਾ ਦੀ ਫ਼ੋਟੋ ਹੋਈ ਵਾਇਰਲ , ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕੱਢਿਆ ਗੁੱਸਾ

ਦਰਅਸਲ 'ਚ ਇਸ ਫੋਟੋ 'ਚ ਪ੍ਰਿਅੰਕਾ ਚੋਪੜਾ ਸਿਗਰਟ ਪੀਂਦੀ ਨਜ਼ਰ ਆ ਰਹੀ ਹੈ ਤੇ ਇਸ ਫੋਟੋ 'ਚ ਉਨ੍ਹਾਂ ਦਾ ਪਤੀ ਨਿਕ ਜੋਨਸ ਵੀ ਦਿਖਾਈ ਦੇ ਰਿਹਾ ਹੈ। ਇਸ ਫੋਟੋ ਨੂੰ ਲੈ ਕੇ ਅਦਾਕਾਰਾ ਕਾਫੀ ਟਰੋਲ ਹੋ ਰਹੀ ਹੈ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਦੀਵਾਲੀ ਦੇ ਧੂੰਏ ਤੋਂ ਦਿੱਕਤ ਹੁੰਦੀ ਹੈ, ਉਹ ਅੱਜ ਖੁਦ ਸਮੋਕਿੰਗ ਕਰ ਰਹੇ ਹਨ।

Priyanka Chopra Somking Photo viral ਸਿਗਰਟ ਪੀ ਰਹੀ ਪ੍ਰਿਯੰਕਾ ਚੋਪੜਾ ਦੀ ਫ਼ੋਟੋ ਹੋਈ ਵਾਇਰਲ , ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕੱਢਿਆ ਗੁੱਸਾ

ਇਹ ਫੋਟੋ ਇੰਸਟਾਗ੍ਰਾਮ ਤੇ ਟਵਿੱਟਰ 'ਤੇ ਕਾਫੀ ਚਰਚਾ 'ਚ ਹੈ। ਇਸ ਫੋਟੋ 'ਤੇ ਲੋਕ ਲਗਾਤਾਰ ਆਪਣੀ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਉਨ੍ਹਾਂ ਦੇ ਬਰਥਡੇਅ ਸੈਲੀਬ੍ਰਿਸ਼ੇਨ ਦੌਰਾਨ ਦੀ ਹੈ, ਜਦੋਂ ਪ੍ਰਿਅੰਕਾ ਪਾਰਟੀ ਦੌਰਾਨ ਸਿਗਰਟ ਪੀਦੀ ਹੋਈ ਦਿਖਾਈ ਦੇ ਰਹੀ ਸੀ। ਲੋਕਾਂ ਦਾ ਗੁੱਸਾ ਪ੍ਰਿਅੰਕਾ ਚੋਪੜਾ ਦੇ ਉਸ ਕੰਮੈਂਟ 'ਤੇ ਨਿਕਲ ਰਿਹਾ ਹੈ, ਜਦੋਂ ਪ੍ਰਿਅੰਕਾ ਚੋਪੜਾ ਨੇ ਦੀਵਾਲੀ ਦੇ ਧੂੰਏ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਨੇ 5 ਸਾਲ ਦੀ ਉਮਰ ਤੋਂ ਅਸਥਮਾ ਹੈ।

Priyanka Chopra Somking Photo viral ਸਿਗਰਟ ਪੀ ਰਹੀ ਪ੍ਰਿਯੰਕਾ ਚੋਪੜਾ ਦੀ ਫ਼ੋਟੋ ਹੋਈ ਵਾਇਰਲ , ਲੋਕਾਂ ਨੇ ਇਸ ਗੱਲ ਨੂੰ ਲੈ ਕੇ ਕੱਢਿਆ ਗੁੱਸਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੀ ਹੁਣ ਪ੍ਰਿਅੰਕਾ ਗਾਂਧੀ ਲਾਉਣਗੇ ਕਾਂਗਰਸ ‘ਚ ਨਵਜੋਤ ਸਿੱਧੂ ਦੀ ਡੁੱਬਦੀ ਬੇੜੀ ਪਾਰ ?

ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮ ਦਿਨ ਸੀ ਤੇ ਉਸ ਤੋਂ ਬਾਅਦ ਉਹ ਪ੍ਰਿਅੰਕਾ ਚੋਪੜਾ ਦੇ ਜਨਮ ਦਿਨ ਦੀਆਂ ਤਸਵੀਰਾਂ ਕਾਫੀ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਇਸ ਤਸਵੀਰ 'ਤੇ ਅਦਾਕਾਰਾ ਦਾ ਕੋਈ ਕੰਮੈਂਟ ਨਹੀਂ ਆਇਆ ਹੈ। ਹਾਲਾਂਕਿ ਇਸ ਫੋਟੋ 'ਚ ਪ੍ਰਿਅੰਕਾ ਚੋਪੜਾ ਸਿਗਰਟ ਪੀਦੀ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਬੈਠੇ ਹੋਏ ਹਨ, ਜੋ ਖੁਦ ਸੋਮਕਿੰਗ ਕਰ ਰਹੇ ਹਨ।
-PTCNews