ਮਨੋਰੰਜਨ ਜਗਤ

ਧੀ ਮਾਲਤੀ ਮੈਰੀ ਅਤੇ ਪਤੀ ਨਿਕ ਜੋਨਸ ਨਾਲ 'ਪੂਲ ਡੇ' ਮਨਾਉਂਦੀ ਨਜ਼ਰ ਆਈ ਪ੍ਰਿਅੰਕਾ ਚੋਪੜਾ

By Jasmeet Singh -- August 08, 2022 1:53 pm -- Updated:August 08, 2022 2:41 pm

ਮਨੋਰੰਜਨ, 8 ਅਗਸਤ: ਵਿਸ਼ਵ ਅਭਿਨੇਤਰੀ ਪ੍ਰਿਅੰਕਾ ਚੋਪੜਾ (Priyanka Chopra) ਦੀ ਪਰਿਵਾਰ ਨਾਲ 'ਪੂਲ ਡੇ' ਬਿਤਾਉਂਦੀ ਦੀ ਤਸਵੀਰ ਇੰਟਰਨੈੱਟ 'ਤੇ ਹਰ ਪਾਸੇ ਵਾਇਰਲ ਜਾ ਰਹੀ ਹੈ। ਪਤੀ ਨਿਕ ਜੋਨਸ (Nick Jonas) ਆਪਣੀ ਪਤਨੀ ਅਤੇ ਧੀ ਮਾਲਤੀ ਮੈਰੀ ਚੋਪੜਾ ਜੋਨਸ (Malti Marie Chopra Jonar) ਆਪਣੀ ਮੱਮੀ ਪ੍ਰਿਅੰਕਾ ਨਾਲ ਕੈਲੀਫੋਰਨੀਆ ਦੇ ਲੋਸ ਐਂਜਲਸ 'ਚ 'ਪੂਲ ਡੇ' ਮਨਾਉਂਦੇ ਨਜ਼ਰ ਆਏ ਸਨ।

ਪ੍ਰਿਅੰਕਾ (Priyanka Chopra) ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਂਊਂਟ 'ਤੇ ਇਸ ਪਰਿਵਾਰਿਕ ਪਲ ਦੀ ਸਟੋਰੀ ਪੋਸਟ ਸਾਂਝੀ ਕੀਤੀ ਜੋ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆਈ। ਆਪਣੇ ਸਵੀਮਿੰਗ ਸੈਸ਼ਨ ਮਗਰੋਂ ਪਰਿਵਾਰ ਨੇ ਵੈਫਲ ਅਤੇ ਐਵੋਕਾਡੋ ਦਾ ਨਾਸ਼ਤਾ ਵੀ ਕੀਤਾ, ਪਰ ਹਰ ਵਾਰ ਦੀ ਤਰ੍ਹਾਂ ਮੱਮੀ ਪ੍ਰਿਅੰਕਾ ਨੇ ਇੱਕ ਵਧੀਆ ਮਾਂ ਦੀ ਮਿਸਾਲ ਦਿੰਦਿਆਂ ਆਪਣੀ ਧੀ ਦੇ ਮੁਖੜੇ 'ਤੇ ਦਿੱਲ ਵਾਲਾ ਇਮੋਜੀ ਲਾ ਦਿੱਤਾ ਤਾਂ ਜੋ ਉਨ੍ਹਾਂ ਦੀ ਧੀ ਨੂੰ ਮੀਡੀਆ ਹਾਈਪ ਤੋਂ ਬਚਾਇਆ ਜਾ ਸਕੇ।

ਪ੍ਰਿਅੰਕਾ (Priyanka Chopra) ਅਤੇ ਨਿਕ (Nick Jonas) ਨੇ 1 ਅਤੇ 2 ਦਸੰਬਰ 2018 ਨੂੰ ਜੋਧਪੁਰ ਦੇ ਉਮੈਦ ਭਵਨ ਪੈਲੇਸ ਵਿੱਚ ਇੱਕ ਈਸਾਈ ਅਤੇ ਇੱਕ ਹਿੰਦੂ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਬਾਅਦ ਵਿੱਚ ਉਨ੍ਹਾਂ ਨੇ ਦਿੱਲੀ ਅਤੇ ਮੁੰਬਈ ਵਿੱਚ ਦੋ ਰਿਸੈਪਸ਼ਨ ਦੀ ਮੇਜ਼ਬਾਨੀ ਵੀ ਕੀਤੀ। ਜਨਵਰੀ 2022 ਵਿੱਚ ਦੋਵਾਂ ਨੇ ਘੋਸ਼ਣਾ ਕੀਤੀ ਕਿ ਉਹ ਸਰੋਗੇਸੀ ਰਾਹੀਂ ਧੀ ਮਾਲਤੀ ਮੈਰੀ ਦਾ ਸਵਾਗਤ ਕਰਨਗੇ।

ਵਰਕ ਫਰੰਟ 'ਤੇ ਪ੍ਰਿਅੰਕਾ (Priyanka Chopra) 'ਇਟਸ ਆਲ ਕਮਿੰਗ ਬੈਕ ਟੂ ਮੀ' ਅਤੇ ਸੀਰੀਜ਼ 'ਸੀਟਾਡੇਲ' ਵਰਗੇ ਕੌਮਾਂਤਰੀ ਪ੍ਰੋਜੈਕਟਾਂ 'ਚ ਨਜ਼ਰ ਆਵੇਗੀ। ਰੂਸੋ ਬ੍ਰਦਰਜ਼ ਦੁਆਰਾ ਨਿਰਮਿਤ 'ਸਿਟਾਡੇਲ' ਪ੍ਰਾਈਮ ਵੀਡੀਓ 'ਤੇ ਵੱਖ ਵੱਖ ਓਟੀਟੀ ਨੂੰ ਟੱਕਰ ਦੇਵੇਗੀ। ਇਸ ਆਗਾਮੀ ਸਾਇ-ਫਾਈ ਡਰਾਮਾ ਸੀਰੀਜ਼ ਦਾ ਨਿਰਦੇਸ਼ਨ ਪੈਟਰਿਕ ਮੋਰਗਨ ਦੁਆਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਿਅੰਕਾ ਦੇ ਨਾਲ ਰਿਚਰਡ ਮੈਡਨ ਵੀ ਹਨ।

ਬਾਲੀਵੁੱਡ ਵਿੱਚ ਉਹ ਫਰਹਾਨ ਅਖ਼ਤਰ (Farhan Akhtar) ਦੀ 'ਜੀ ਲੇ ਜ਼ਾਰਾ' ਵਿੱਚ ਆਲੀਆ ਭੱਟ (Alia Bhatt) ਅਤੇ ਕੈਟਰੀਨਾ ਕੈਫ (Katrina Kaif) ਨਾਲ ਅਭਿਨੈ ਕਰੇਗੀ, ਜੋ ਕਿ ਸਤੰਬਰ 2022 ਦੇ ਆਸਪਾਸ ਸ਼ੂਟ 'ਤੇ ਜਾ ਰਹੀ ਹੈ ਅਤੇ 2023 ਦੀਆਂ ਗਰਮੀਆਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਦਾ ਚਿੱਕੜ 'ਚ 'ਸਪਾ ਟਾਈਮ' ਬਿਤਾਉਂਦਿਆਂ ਦਾ ਵੀਡੀਓ ਵਾਇਰਲ


-PTC News

  • Share