Advertisment

ਆੜ੍ਹਤੀਆਂ ਤੇ ਕਿਸਾਨਾਂ ਦਾ ਹੈ ਨਹੁੰ ਮਾਸ ਦਾ ਰਿਸ਼ਤਾ, ਇਹ ਟੁੱਟ ਨਹੀਂ ਸਕਦਾ: ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ

author-image
Jagroop Kaur
New Update
ਆੜ੍ਹਤੀਆਂ ਤੇ ਕਿਸਾਨਾਂ ਦਾ ਹੈ ਨਹੁੰ ਮਾਸ ਦਾ ਰਿਸ਼ਤਾ, ਇਹ ਟੁੱਟ ਨਹੀਂ ਸਕਦਾ: ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ
Advertisment
ਪੰਜਾਬ ਦੇ ਆੜ੍ਹਤੀ ਭਾਈਚਾਰੇ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਚ ਕਿਸਾਨਾਂ ਦੀ ਹਮਾਇਤ ਕਰਨ ਪਿੱਛੋਂ ਕੇਂਦਰ ਸਰਕਾਰ ਉਤੇ ਪੰਜਾਬ ਦੇ ਆੜ੍ਹਤੀ ਮੰਡੀਆਂ ਦੇ ਪ੍ਰਧਾਨ ਦੇ ਘਰ ਇਨਕਮ ਟੈਕਸ ਵਿਭਾਗ ਤੋਂ ਰੇਡਾਂ ਮਰਵਾਉਣ ਦੇ ਦੋਸ਼ ਲੱਗ ਰਹੇ ਹਨ।ਉਥੇ ਹੀ ਕਿਸਾਨਾਂ ਤੇ ਆੜ੍ਹਤੀਆਂ ਦੀ ਹਿਮਾਇਤ 'ਚ ਅਕਾਲੀ ਆਗੂ ਵੀ ਅੱਗੇ ਆਏ ਹਨ , ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਪੁੱਜੇ ਜਿਥੇ ਉਹਨਾਂ ਰਾਜਪੁਰਾ ਦੇ ਅਨਾਜ ਮੰਡੀ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਨਾਲ ਮੁਲਾਕਾਤ ਕੀਤੀ। publive-image ਲਾਡਾ ਦੀ ਅੰਬਾਲਾ ਸਥਿਤ ਰਿਹਾਇਸ਼ 'ਤੇ ਆਮਦਨ ਕਰ ਅਧਿਕਾਰੀਆਂ ਵਲੋਂ ਅੱਧੀ ਰਾਤ ਰੇਡ ਕੀਤੀ ਗਈ ਸੀ ਇਸ ਦਾ ਪਤਾ ਪੰਜਾਬ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਰਾਜਪੁਰਾ ਪਹੁੰਚ ਕੇ ਆੜ੍ਹਤੀਆਂ ਦਾ ਹਾਲਚਾਲ ਪੁੱਛਿਆ। ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਸਾਰੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਨਾਲ ਖੜ੍ਹੇ ਹਾਂ।   publive-imageਉਨ੍ਹਾਂ ਕਿਹਾ ਕਿ ਆੜ੍ਹਤੀਆਂ ਅਤੇ ਕਿਸਾਨਾਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਹ ਟੁੱਟ ਨਹੀਂ ਸਕਦਾ। ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਘਰਸ਼ ਨੂੰ ਬਦਨਾਮ ਤੇ ਤਾਰਪੀਡੋ ਕਰਨ ਲਈ ਹਰ ਹੰਭਲਾ ਮਾਰ ਰਹੀ ਹੈ ਪਰ ਅਜਿਹੀਆਂ ਸਾਜਿਸ਼ਾਂ ਵਿੱਚ ਸਫਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇੱਕ ਵੇਲੇ ਕਾਂਗਰਸ ਨੇ ਵੀ ਅਜਿਹੇ ਹਥਕੰਡੇ ਅਪਣਾਏ ਸਨ ਅਤੇ ਓਹੀ ਹੁਣ ਮੋਦੀ ਸਰਕਾਰ ਆਪਣਾ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤਾੜਿਆ ਕਿ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ । ਅਸੀਂ ਇਨ੍ਹਾਂ ਛਾਪਿਆਂ ਤੋ ਆੜਤੀ ਡਰਦੇ ਨਹੀਂ ਹਨ।-
hardeep-singh-chandumajra hardeep-singh-lada-at-rajpura favour-of-arhtiyas rajpura-grain-market
Advertisment

Stay updated with the latest news headlines.

Follow us:
Advertisment