Advertisment

ਫੂਡ ਪ੍ਰੋਸੇਸਰਜ਼ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ: ਹਰਸਿਮਰਤ ਕੌਰ ਬਾਦਲ

author-image
Shanker Badra
Updated On
New Update
ਫੂਡ ਪ੍ਰੋਸੇਸਰਜ਼ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ: ਹਰਸਿਮਰਤ ਕੌਰ ਬਾਦਲ
Advertisment
ਫੂਡ ਪ੍ਰੋਸੇਸਰਜ਼ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ:ਹਰਸਿਮਰਤ ਕੌਰ ਬਾਦਲ:ਚੰਡੀਗੜ੍ਹ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਖੁਲਾਸਾ ਕੀਤਾ ਹੈ ਕਿ ਕੋਵਿਡ-19 ਕਾਰਣ ਦੇਸ਼ ਭਰ ਵਿਚ ਲਾਗੂ ਹੋਈ ਤਾਲਾਬੰਦੀ ਕਰਕੇ ਫੂਡ ਪ੍ਰੋਸੈਸਰਜ਼ ਨੂੰ ਦਰਪੇਸ਼ ਮੁਸ਼ਕਿਲਾਂ ਦਾ ਜਲਦੀ ਹੱਲ ਕੱਢਣ ਲਈ ਉੁਹਨਾਂ ਦੇ ਮੰਤਰਾਲੇ ਵਿਚ ਇੱਕ ਸ਼ਿਕਾਇਤ ਨਿਵਾਰਣ ਸੈਲ ਕਾਇਮ ਕਰ ਦਿੱਤਾ ਗਿਆ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਖੁਰਾਕ ਉਤਪਾਦਾਂ ਦੇ ਉਤਪਾਦਨ ਅਤੇ ਸਪਲਾਈ ਵਿਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਉਦਯੋਗ ਮੈਂਬਰ ਆਪਣਾ ਸਮੱਸਿਆ ਬਾਰੇ  covidgrievance-mofpi@gov.in  ਉੱਪਰ ਪੁੱਛ ਸਕਦੇ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਉਹਨਾਂ ਦਾ ਮੰਤਰਾਲਾ ਐਗਰੋ-ਫੂਡ ਕਾਰੋਬਾਰ ਨੂੰ ਚੱਲਦਾ ਰੱਖਣ  ਲਈ ਵਚਨਬੱਧ ਹੈ, ਜਿਸ ਵਾਸਤੇ ਇੱਕ ਕਾਰੋਬਾਰੀ ਸਲਾਮਤੀ ਪਲੇਟਫਾਰਮ ww.investindia.gov.in/bip ਬਣਾਇਆ ਗਿਆ ਹੈ ਤਾਂਕਿ ਨਿਰਵਿਘਨ ਉਤਪਾਦਨ ਅਤੇ ਸਪਲਾਈ ਯਕੀਨੀ ਬਣਾਉਣ ਲਈ ਲੋੜੀਂਦੀ ਮੱਦਦ ਕਰਕੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਰੇ ਮੁੱਖ ਸਕੱਤਰਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਉਹ ਸਪਲਾਈ ਦੀ ਕੜੀ ਨੂੰ ਬਰਕਰਾਰ ਰੱਖਣ ਅਤੇ ਜਨਤਾ ਤਕ ਭੋਜਨ ਪਹੁੰਚਦਾ ਜਾਰੀ ਰੱਖਣ ਲਈ ਖੁਰਾਕ ਉਤਪਾਦਾਂ ਦਾ ਨਿਰਵਿਘਨ ਉਤਪਾਦਨ ਬੇਹੱਦ ਲਾਜ਼ਮੀ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਤਕ ਭੋਜਨ ਦੀ ਸਪਲਾਈ ਬਰਕਰਾਰ ਰੱਖਣ ਲਈ ਉਹਨਾਂ ਨੂੰ ਕੱਚਾ ਮਾਲ, ਪੈਕੇਜਿੰਗ ਮੈਟੀਰੀਅਲ, ਸਮਾਨ ਦੀ ਢੋਅ-ਢੁਆਈ ਕਰਨ ਟਰੱਕਾਂ ਲਈ ਆਉਣ-ਜਾਣ ਦੀ ਖੁੱਲ੍ਹ,ਵੇਅਰਹਾਊਸਾਂ ਅਤੇ ਕੋਲਡ ਸਟੋਰਾਂ ਦਾ ਚੱਲਦੇ ਹੋਣਾ, ਕਾਮਿਆਂ ਨੂੰ ਘਰਾਂ ਤੋਂ ਫੈਕਟਰੀਆਂ ਤਕ ਆਉਣ-ਜਾਣ ਦੀ ਖੁੱਲ੍ਹ ਨੂੰ ਯਕੀਨੀ ਬਣਾਉਣ ਲਈ ਕਹਿ ਦਿੱਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਉਹ ਜ਼ਿਲ੍ਹਾ ਕੁਲੈਕਟਰਾਂ, ਪੁਲਿਸ ਅਤੇ ਟਰਾਂਸਪੋਰਟ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਖੁਰਾਕੀ ਵਸਤਾਂ ਦਾ ਉਤਪਾਦਨ ਕਰਨ ਵਾਲੀਆਂ ਫੈਕਟਰੀਆਂ ਨੂੰ ਚੱਲਦਾ ਰੱਖਣ ਲਈ ਉਹਨਾਂ ਦੇ ਉਤਪਾਦਾਂ ਅਤੇ ਕੱਚੇ ਮਾਲ ਦੀ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਅਤੇ ਕਾਮਿਆਂ ਨੂੰ ਇਹਨਾਂ ਫੈਕਟਰੀਆਂ ਵਿਚ ਕੰਮ ਕਰਨ ਦੀ ਆਗਿਆ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਵੀ ਕਹਿ ਦਿੱਤਾ ਗਿਆ ਹੈ ਕਿ ਉਹ ਸੂਬਾ ਪੱਧਰ ਉੱਤੇ ਇੱਕ ਨੋਡਲ ਅਧਿਕਾਰੀ ਲਾ ਦੇਣ, ਜਿਸ ਕੋਲ ਮੰਤਰਾਲੇ ਅਤੇ ਫੂਡ ਇੰਡਸਟਰੀ ਵੱਲੋਂ ਸਪਲਾਈ ਚੇਨ ਵਿਚ ਵਿਘਨ ਦੀਆਂ ਮੁਸ਼ਕਿਲਾਂ ਉਠਾ ਕੇ ਉਹਨਾਂ ਦਾ ਤੁਰੰਤ ਹੱਲ ਕੱਢਿਆ ਜਾ ਸਕੇ। -PTCNews-
punjabi-news harsimrat-kaur-badal
Advertisment

Stay updated with the latest news headlines.

Follow us:
Advertisment