Advertisment

ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ

author-image
Shanker Badra
New Update
ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ
Advertisment
ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ:ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਤੇ ਸਾਬਕਾ ਮੁਖੀ ਪੰਜਾਬੀ ਵਿਭਾਗ
Advertisment
ਪ੍ਰੋ. ਕੁਲਦੀਪ ਸਿੰਘ ਧੀਰ (77) ਦਾ ਬੀਤੀ ਦੇਰ ਰਾਤ ਦਿਹਾਂਤ ਹੋ ਗਿਆ ਹੈ। ਡਾ. ਕੁਲਦੀਪ ਸਿੰਘ ਧੀਰ ਨੇ ਸਾਹਿਤ ਜਗਤ ,ਸਿੱਖ ਧਰਮ ਅਤੇ ਗਿਆਨ ਵਿਗਿਆਨ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। Prof. Kuldip Singh Dhir death of Dean Faculty of Languages ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ ਪ੍ਰੋ. ਕੁਲਦੀਪ ਸਿੰਘ ਧੀਰ ਦਾ ਜਨਮ 15 ਨਵੰਬਰ 1943 'ਚ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਮੰਡੀ ਬਹਾਉਦੀਨ ਵਿਖੇ ਹੋਇਆ ਸੀ। ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਨਾਲ ਸਨਮਾਨਿਤ ਡਾ. ਧੀਰ ਵੰਡ ਸਮੇਂ ਭਾਰਤ ਆਏ ਸਨ। ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਪੀਐੱਚਡੀ ਪੰਜਾਬੀ 'ਚ ਕੀਤੀ ਅਤੇ 1968 'ਚ ਪੰਜਾਬੀ ਯੂਨੀਵਰਸਿਟੀ 'ਚ ਸੇਵਾ ਸ਼ੁਰੂ ਕੀਤੀ।
Advertisment
Prof. Kuldip Singh Dhir death of Dean Faculty of Languages ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ ਇਹ ਵੀ ਪੜ੍ਹੋ : ਫ਼ਰੀਦਕੋਟ 'ਚ ਇੱਕ ਪਰਿਵਾਰ ਦੇ ਚਾਰ ਜੀਆਂ ਨੇ ਖੁਦ ਨੂੰ ਅੱਗ ਲਗਾ ਕੀਤੀ ਆਤਮ ਹੱਤਿਆ ਦੱਸਣਯੋਗ ਹੈ ਕਿ ਪ੍ਰੋ. ਧੀਰ ਅੱਜ-ਕੱਲ੍ਹ ਪੰਜਾਬੀ ਦੇ ਪ੍ਰਸਿੱਧ ਅਖਬਾਰਾਂ 'ਚ ਵੱਖ-ਵੱਖ ਵਿਸ਼ਿਆਂ 'ਤੇ ਲੇਖ ਲਿਖਣ 'ਚ ਸਰਗਰਮ ਸਨ। ਪੰਜਾਬੀ ਯੂਨੀਵਰਸਿਟੀ ਡੀਨ ਅਕਾਦਮਿਕ ਤੇ ਪੰਜਾਬੀ ਵਿਭਾਗ ਮੁਖੀ ਰਹੇ ਡਾ. ਕੁਲਦੀਪ ਸਿੰਘ ਧੀਰ ਨੇ ਲੇਖਕਾਂ ਦਾ ਰੇਖਾ ਚਿੱਤਰ ਲਿਖਣ ਦੇ ਨਾਲ ਹੋਰ ਕਈ ਕਿਤਾਬਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਹਨ। Prof. Kuldip Singh Dhir death of Dean Faculty of Languages ਪਟਿਆਲਾ : ਉੱਘੇ ਸਾਹਿਤ ਚਿੰਤਕ ਤੇ ਵਿਗਿਆਨਕ ਲੇਖਕਡਾ. ਕੁਲਦੀਪ ਸਿੰਘ ਧੀਰ ਦਾ ਹੋਇਆ ਦਿਹਾਂਤ ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 12 ਵਜੇ ਬੀਰ ਜੀ ਦੀਆਂ ਮੜ੍ਹੀਆਂ ਪਟਿਆਲਾ ਵਿਖੇ ਕੀਤਾ ਜਾਵੇਗਾ। ਪੰਜਾਬੀ ਯੂਨੀਵਰਸਿਟੀ ਵੀਸੀ ਡਾ. ਬੀਐੱਸ ਘੁੰਮਣ, ਪੰਜਾਬੀ ਸਾਹਿਤ ਸਭਾ ਪਟਿਆਲਾ ਸਮੇਤ ਹੋਰ ਸਮਾਜਿਕ ਤੇ ਧਾਰਮਿਕ ਸਖਸ਼ੀਅਤਾ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। Prof. Kuldip Singh Dhir death of Dean Faculty of Languages -PTCNews-
prof-kuldip-singh-dhir kuldip-singh-dhir-death dr-kuldip-singh-dhir-news
Advertisment

Stay updated with the latest news headlines.

Follow us:
Advertisment