Advertisment

ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਬਣੀ ਸ੍ਰੀ ਦੁਰਗਿਆਣਾ ਤੀਰਥ ਕਮੇਟੀ ਦੀ ਪ੍ਰਧਾਨ

author-image
Pardeep Singh
Updated On
New Update
ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਬਣੀ ਸ੍ਰੀ ਦੁਰਗਿਆਣਾ ਤੀਰਥ ਕਮੇਟੀ ਦੀ ਪ੍ਰਧਾਨ
Advertisment
ਅੰਮ੍ਰਿਤਸਰ: ਵਿਸ਼ਵ ਪ੍ਰਸਿਧ ਦੁਰਗਿਆਣਾ ਤੀਰਥ ਕਮੇਟੀ ਦੇ ਚੌਣਾ ਦੇ ਨਤੀਜੇ ਆਉਣ ਤੋ ਬਾਦ ਸਾਬਕਾ ਸਿਹਤ ਮੰਤਰੀ ਪੰਜਾਬ ਅਤੇ ਉਘੀ ਸਮਾਜ ਸੇਵਿਕਾ ਪ੍ਰੋ.ਲਕਸ਼ਮੀ ਕਾਂਤਾ ਚਾਵਲਾ ਨੂੰ ਲੋਕਾਂ ਵੱਲੋਂ ਦੁਰਗਿਆਣਾ ਤੀਰਥ ਕਮੇਟੀ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਜਿਸਦੇ ਚਲਦੇ  ਸ੍ਰੀ ਦੁਰਗਿਆਣਾ ਤੀਰਥ ਦੀ ਨਵੀ ਬਣੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਉਣ ਦੀ ਗਲ ਕਹਿੰਦਿਆ ਲੋਕਾਂ ਦਾ ਧੰਨਵਾਦ ਕੀਤਾ। ਨਵ-ਨਿਯੁਕਤ ਪ੍ਰਧਾਨ ਪ੍ਰੋ.ਲਕਸ਼ਮੀ ਕਾਂਤਾ ਤੇ ਜਨਰਲ ਸੈਕਟਰੀ ਅਰੁਣ ਖੰਨਾ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਬੈਲਟ ਪੇਪਰ ਨਾਲ ਵੋਟਾਂ ਪਈਆਂ ਹਨ ਤੇ ਨੌਜਵਾਨਾਂ ਨੇ ਅੱਗੇ ਆ ਕੇ ਸਾਥ ਦਿੱਤਾ ਹੈ ਇਹ ਬਦਲਾਵ ਸ਼੍ਰੀ ਦੁਰਗਿਆਣਾ ਮੰਦਰ ਦੇ ਸੁੰਦਰੀਕਰਨ ਅਤੇ ਆਉਂਦੇ ਸ਼ਰਧਾਲੂਆਂ ਲਈ ਕੰਮ ਕਰੇਗਾ। ਤੁਹਾਨੂੰ ਦੱਸ ਦੇਈਏ ਕਿ 200 ਪੁਲਿਸ ਮੁਲਾਜ਼ਮਾਂ ਦੇ ਹੱਥਾਂ ਵਿਚ ਕੀਤੀ ਸੁਰੱਖਿਆ ਦੀ ਕਮਾਨ ਏਡੀਸੀਪੀ ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ, 200 ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਏ ਗਏ ਹਨ। ਜ਼ਿਕਰਯੋਗ ਹੈ ਕਿ ਸ਼੍ਰੀ ਦੁਰਗਿਆਣਾ ਕਮੇਟੀ ਦੀਆਂ ਚੋਣਾਂ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਰਮੇਸ਼ ਸ਼ਰਮਾ ਤੇ ਅਜੇ ਕਪੁਰ ਨੂੰ ਹਰਾ ਕੇ ਪ੍ਰਧਾਨ ਬਣੀ। ਇਸੇ ਤਰ੍ਹਾਂ ਜਨਰਲ ਸੈਕਟਰੀ ਦੇ ਲਈ ਅਰੁਣ ਖੰਨਾ ਨੇ ਰਾਜੀਵ ਜੋਸ਼ੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਵਿੱਤ ਸਕੱਤਰ ਦੇ ਲਈ ਬਿਮਲ ਅਰੋੜਾ ਨੇ ਇੰਜੀ.ਰਮੇਸ਼ ਸ਼ਰਮਾ ਤੇ ਸ਼ਰਤ ਸੇਖੜੀ ਨੂੰ ਹਰਾਇਆ ਹੈ ਅਤੇ ਮੈਨੇਜਰ ਦੇ ਅਹੁਦੇ ਲਈ ਅਨਿਲ ਸ਼ਰਮਾ ਨੇ ਸੁਰਿੰਦਰ ਕੁਮਾਰ ਗੋਗਾ, ਵਿਪਨ ਚੋਪੜਾ ਤੇ ਸ਼ੁਕਰਾਂਤ ਕਾਲਰਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਇਹ ਵੀ ਪੜ੍ਹੋ:ਰਾਜਪੁਰਾ ਦੇ ਚਿਲਡਰਨ ਹੋਮ 'ਚ 4 ਬੱਚੇ ਪੌਜ਼ੀਟਿਵ publive-image -PTC News-
prof-lakshmi-kanta-chawla-became-the-president-of-sri-durgiana-tirtha-committee %e0%a8%aa%e0%a9%8d%e0%a8%b0%e0%a9%8b-%e0%a8%b2%e0%a8%95%e0%a8%b6%e0%a8%ae%e0%a9%80-%e0%a8%95%e0%a8%be%e0%a8%82%e0%a8%a4%e0%a8%be-%e0%a8%9a%e0%a8%be%e0%a8%b5%e0%a8%b2%e0%a8%be-%e0%a8%ac%e0%a8%a3
Advertisment

Stay updated with the latest news headlines.

Follow us:
Advertisment