ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਉਘੇ ਸਿੱਖ ਇਤਿਹਾਸਕਾਰ ਤੇ ਲੇਖਕ ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ   

Prof Surjit Hans, translated all of Shakespeare to Punjabi, dies at 89
ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਉਘੇ ਸਿੱਖ ਇਤਿਹਾਸਕਾਰ ਤੇ ਲੇਖਕ ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ   

ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਉਘੇ ਸਿੱਖ ਇਤਿਹਾਸਕਾਰ ਤੇ ਲੇਖਕ ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ:ਚੰਡੀਗੜ੍ਹ :ਪੰਜਾਬੀ ਦੇ ਉੱਘੇ ਇਤਿਹਾਸਕਾਰ ਤੇ ਪੰਜਾਬੀ ਲੇਖਕ ਪ੍ਰੋ. ਸੁਰਜੀਤ ਹਾਂਸ ਅੱਜ ਸਵੇਰੇ 6:00 ਵਜੇਸਦੀਵੀ ਵਿਛੋੜਾ ਦੇ ਗਏ ਹਨ। ਉਹ 89 ਸਾਲਾਂ ਦੇ ਸਨ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਠੀਕ ਨਹੀਂ ਚੱਲ ਰਹੀ ਸੀ। ਪ੍ਰੋ. ਸੁਰਜੀਤ ਹਾਂਸ ਆਪਣੇ ਪਿੱਛੇ ਆਪਣੀ ਧੀ ਨਾਨਕੀ ਹਾਂਸ ਤੇ ਇੱਕ ਦੋਹਤਰਾ ਛੱਡ ਗਏ ਹਨ। ਪ੍ਰੋ. ਸੁਰਜੀਤ ਹਾਂਸ ਦੀਆਂ 43 ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀਆਂ ਹਨ।

Prof Surjit Hans, translated all of Shakespeare to Punjabi, dies at 89
ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਉਘੇ ਸਿੱਖ ਇਤਿਹਾਸਕਾਰ ਤੇ ਲੇਖਕ ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ

ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਸਨਮਾਨਿਤ ਪ੍ਰੋ. ਹਾਂਸ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਪ੍ਰੋ. ਸੁਰਜੀਤ ਹਾਂਸ ਦੀ ਪੁਸਤਕ ‘ਮਿੱਟੀ ਦੀ ਢੇਰੀ’ ਬਹੁਤ ਸਲਾਹੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੈਕਸਪੀਅਰਦਾ ਸਮੁੱਚਾ ਸਾਹਿਤ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਸ ਲਈ ਸਮੁੱਚੇ ਵਿਸ਼ਵ ਵਿੱਚ ਉਨ੍ਹਾਂ ਦੀ ਸ਼ਲਾਘਾ ਹੋਈ ਸੀ ਤੇ ਇੰਗਲੈਂਡ ਦੀ ਰਾਜਧਾਨੀ ਲੰਦਨ ’ਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ।

Prof Surjit Hans, translated all of Shakespeare to Punjabi, dies at 89
ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਕਰਨ ਵਾਲੇ ਉਘੇ ਸਿੱਖ ਇਤਿਹਾਸਕਾਰ ਤੇ ਲੇਖਕ ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ

ਦੱਸ ਦੇਈਏ ਕਿ ਉਹਨਾਂ ਦੀ ਆਖਰੀ ਰਚਨਾ ਡਾਰਵਵਿਨ ਦੀ ਓਰੀਜਨ ਆਫ ਸਪੀਸੀਜ਼ ਦਾ ਤਰਜਬਾ ਕਰਨਾ ਸੀ। ਸ਼ੈਕਸਪੀਅਰ ਦੀ ਸਾਹਿਤਕ ਕ੍ਰਿਤ ‘ਮੈਕਬੈਥ’ ਦਾ ਅਨੁਵਾਦ ਪ੍ਰੋ. ਸੁਰਜੀਤ ਹਾਂਸ ਨੇ 1955 ’ਚ ਕੀਤਾ ਸੀ। ਫਿਰ ਉਹ ਇੰਗਲੈਂਡ ਚਲੇ ਗਏ ਸਨ ਤੇ ਉੱਥੇ ਅੱਠ ਸਾਲ ਉਨ੍ਹਾਂ ਹੀਥਰੋ ਹਵਾਈ ਅੱਡੇ ਉੱਤੇ ਇੱਕ ਡਾਕੀਏ ਵਜੋਂ ਕੰਮ ਕੀਤਾ ਸੀ। ਇਸ ਤੋਂ ਬਾਅਦ ’ਚ ਉਨ੍ਹਾਂ ਦੀ ਨਿਯੁਕਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋ ਗਈ ਸੀ।
-PTCNews