ਪੰਜਾਬ

ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਨੂੰ ਲੈ ਕੇ 1 ਤੋਂ 5 ਅਗਸਤ ਤੱਕ ਹੋਣਗੇ ਪ੍ਰੋਗਰਾਮ

By Pardeep Singh -- July 30, 2022 3:07 pm

ਅੰਮ੍ਰਿਤਸਰ: ਲਾਵਾਰਸ, ਅਪਾਹਿਜਾਂ, ਬਜੁਰਗਾਂ ਅਤੇ ਮੰਦਬੁੱਧੀ ਬੱਚਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਭਗਤ ਪੂਰਨ ਸਿੰਘ ਦੀ 30ਵੀਂ ਬਰਸੀ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਮੰਤਵੀ ਸਮਾਜ ਭਲਾਈ ਕਾਰਜਾਂ ਨੂੰ ਸਮਰਪਿਤ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਪਿੰਗਲਵਾੜਾ ਸੁਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਨੇ ਦੱਸਿਆ ਹੈ ਕਿ  27 ਜੁਲਾਈ, 2022 ਦਿਨ ਬੁੱਧਵਾਰ ਨੂੰ ਸਵੇਰੇ 08:00 ਵਜੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਦਾ ਆਰੰਭ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ 1 ਅਗਸਤ 2022 ਦਿਨ ਸੋਮਵਾਰ ਨੂੰ ਸਵੇਰੇ 10:00 ਤੋਂ 01:00 ਵਜੇ ਤੱਕ ਮੁੱਖ ਦਫਤਰ, ਜੀ.ਟੀ. ਰੋਡ ਵਿਖੇ ਪਿੰਗਲਵਾੜੇ ਦੇ ਪ੍ਰਾਈਮਰੀ ਸਕੂਲੀ ਬੱਚਿਆਂ ਅਤੇ ਮਰੀਜ਼ਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਜਿਸ ਵਿਚ ਮੁੱਖ ਮਹਿਮਾਨ ਪ੍ਰਿੰਸੀਪਲ ਮਹਿਲ ਸਿੰਘ ਖਾਲਸਾ ਕਾਲਜ ਅਤੇ ਡਾ. ਸਨੇਹ ਕੁਮਾਰ ਸ੍ਰੀ ਗੁਰੂ ਰਾਮਦਾਸ ਹਸਪਤਾਲ ਹੋਣਗੇ।

ਅਥਾਹ ਸੇਵਾ ਭਾਵਨਾ ਨੇ ਰਾਮਜੀ ਦਾਸ ਤੋਂ ਬਣਾ ਦਿੱਤਾ ਭਗਤ ਸਿੰਘ ਪੂਰਨ, ਜਨਮ ਦਿਨ 'ਤੇ ਵਿਸ਼ੇਸ਼

ਉਨ੍ਹਾਂ ਨੇ ਕਿਹਾ ਹੈ ਕਿ 2 ਅਗਸਤ 2022 ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਪਿੰਡ ਮਾਨਾਂਵਾਲਾ ਖੁਰਦ, ਨਜਦੀਕ ਦਬੁਰਜੀ, ਪਿਛਲੀ ਸਾਈਡ ਗਿੱਲ ਫਾਰਮ, ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ਵਿਖੇ ਜੰਗਲ ਲਗਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸਦਾ ਉਦਘਾਟਨ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤਾ ਜਾਵੇਗਾ। ਡਾ.ਇੰਦਰਜੀਤ ਕੌਰ ਦਾ ਕਹਿਣਾ ਹੈ ਕਿ 3 ਅਗਸਤ 2022 ਦਿਨ ਬੁੱਧਵਾਰ ਨੂੰ ਸਵੇਰੇ 10:00 ਤੋਂ 02:00 ਵਜੇ ਤਕ ਗੁਰੂ ਨਾਨਕ ਭਵਨ, ਸਿਟੀ ਸੈਂਟਰ,ਨਜਦੀਕ ਬੱਸ ਸਟੈਂਡ ਵਿਖੇ ਪਿੰਗਲਵਾੜੇ ਦੇ ਸਾਰੇ ਸਕੂਲਾਂ ਅਤੇ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਇਸੇ ਦਿਨ ਪਿੰਗਲਵਾੜੇ ਦੇ ਮਰੀਜਾਂ ਅਤੇ ਸਾਰੇ ਸਕੂਲੀ ਬੱਚਿਆਂ ਦੀਆਂ ਬਣਾਈਆਂ ਕਲਾ ਕਿਰਤੀਆਂ, ਕੁਦਰਤੀ ਖੇਤੀ ਦੇ ਨਮੂਨਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸਦੇ ਮੁਖ ਮਹਿਮਾਨ ਪੰਜਾਬ ਨਾਟਸ਼ਾਲਾ ਦੇ ਮੁਖੀ  ਜਤਿੰਦਰ ਸਿੰਘ ਜੀ ਬਰਾੜ ਹੋਣਗੇ।

ਅਥਾਹ ਸੇਵਾ ਭਾਵਨਾ ਨੇ ਰਾਮਜੀ ਦਾਸ ਤੋਂ ਬਣਾ ਦਿੱਤਾ ਭਗਤ ਸਿੰਘ ਪੂਰਨ, ਜਨਮ ਦਿਨ 'ਤੇ ਵਿਸ਼ੇਸ਼

ਡਾ.ਇੰਦਰਜੀਤ ਕੌਰ ਦਾ ਕਹਿਣਾ ਹੈ ਕਿ 4 ਅਗਸਤ 2022 ਦਿਨ ਵੀਰਵਾਰ ਸਵੇਰੇ 10:00 ਵਜੇ ਮਾਨਾਂਵਾਲਾ ਬ੍ਰਾਂਚ ਵਿਖੇ ਸੰਸਥਾ ਦੇ ਮਰੀਜ਼ਾਂ ਦੀ ਤੰਦਰੁਸਤੀ ਲਈ ਪਹਿਲਾਂ ਦੀ ਤਰਾਂ ਬਲੈਂਡ-ਡੋਨੇਸ਼ਨ ਸੈੱਲ ਪੰਜਾਬ ਯੂਥ ਫੋਰਮ ਦੇ ਕੌਂਸਲਰ ਜਸਕੀਰਤ ਸਿੰਘ,  ਸੁਖਵਿੰਦਰ ਸਿੰਘ ਪ੍ਰਧਾਨ ਸ੍ਰੀ ਗੁਰੂ ਰਾਮਦਾਸ ਬਲੱਡ-ਡੋਨੇਸ਼ਨ ਸੇਵਾ ਸੁਸਾਇਟੀ, ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ, ਕਾਲਜਾਂ, ਦਾਨੀ ਸੱਜਣਾ ਤੇ ਸੰਗਤਾਂ ਦੇ ਸਹਿਯੋਗ ਨਾਲ ਖੂਨ-ਦਾਨ ਕੈਂਪ ਲਗਾਇਆ ਜਾਵੇਗਾ।

ਬਰਸੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ.ਇੰਦਰਜੀਤ ਕੌਰ ਜੀ ਨੇ ਦੱਸਿਆ ਕਿ ਮਿਤੀ 05 ਅਗਸਤ 2022 ਦਿਨ ਸ਼ੁੱਕਰਵਾਰ ਨੂੰ ਭਗਤ ਪੂਰਨ ਸਿੰਘ ਦੀ ਬਰਸੀ ਵਾਲੇ ਦਿਨ ਸਵੇਰੇ 08:30 ਤੋਂ 10:00 ਵਜੇ ਮੁੱਖ ਦਫਤਰ, ਪਿੰਗਲਵਾੜਾ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾਇਆ ਜਾਵੇਗਾ। ਬਾਅਦ ਵਿੱਚ ਪੁਸਤਕ ਰਿਲੀਜ਼ ਸਮਾਰੋਹ ਕੀਤਾ ਜਾਵੇਗਾ ਅਤੇ ਉਪਰੰਤ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:ਸਿਹਤ ਮੰਤਰੀ ਦੇ ਰੁੱਖੇ ਰਵੱਈਏ ਮਗਰੋਂ ਵੜਿੰਗ ਸਾਹਮਣੇ ਭਾਵੁਕ ਹੋਏ ਵੀਸੀ ਡਾ. ਰਾਜ ਬਹਾਦਰ

-PTC News

  • Share