ਚੰਡੀਗੜ੍ਹ

ਇੰਦਰਾ ਕਲੋਨੀ ਨੇੜੇ ਨਸ਼ੇ ਦੀ ਹਾਲਤ 'ਚ 2 ਨੌਜਵਾਨਾਂ ਨੇ ਸ਼ਿਵਲਿੰਗ 'ਤੇ ਉਲਟਾਈ ਬੀਅਰ, ਹਿੰਦੂ ਭਾਈਚਾਰੇ 'ਚ ਰੋਸ

By Jasmeet Singh -- June 24, 2022 4:01 pm -- Updated:June 24, 2022 4:03 pm

ਚੰਡੀਗੜ੍ਹ, 24 ਜੂਨ: ਅੱਜ ਦੁਪਹਿਰ ਤੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ 3 ਨੌਜਵਾਨ ਹਨ, ਇੱਕ ਵੀਡੀਓ ਬਣਾ ਰਿਹਾ ਤੇ ਵੀਡੀਓ ਵਿੱਖ ਰਹੇ ਬਾਕੀ ਦੋ ਨੌਜਵਾਨ ਨਦੀ ਦੇ ਕਿਨਾਰੇ ਇੱਕ ਸ਼ਿਵਲਿੰਗ ਕੋਲ ਬੈਠ ਕੇ ਸ਼ਰਾਬ ਦਾ ਸੇਵਨ ਕਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਇੱਕ ਲੜਕਾ ਨਸ਼ੇ ਦੀ ਹਾਲਤ ਵਿੱਚ ਸ਼ਿਵਲਿੰਗ ਨੂੰ ਬੀਅਰ ਨਾਲ ਅਭਿਸ਼ੇਕ ਕਰ ਦਿੰਦਾ ਹੈ। ਵੀਡੀਓ ਵਿਚ ਧਾਰਮਿਕ ਸੰਗੀਤ ਵੀ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ: ਪੁਲਿਸ ਨੇ ਪਿੰਦਾ ਗਿਰੋਹ ਦੇ 13 ਸ਼ੂਟਰਾਂ ਸਮੇਤ 19 ਗੁਰਗੇ ਫੜੇ

ਇਹ ਵੀਡੀਓ ਹੁਣ ਸ਼ੋਸ਼ਲ ਮੀਡੀਆ 'ਤੇ ਜੰਗਲ 'ਚ ਅੱਗ ਵੰਗ ਫੈਲ ਚੁੱਕੀ ਹੈ, ਜਿਸਨੇ ਹਿੰਦੂ ਭਾਈਚਾਰੇ ਦੇ ਮਨਾਂ ਨੂੰ ਬਹੁਤ ਝਿੰਜੋੜ ਕੇ ਰੱਖ ਦਿੱਤਾ। ਇਸਤੋਂ ਬਾਅਦ ਬਜਰੰਗ ਦਲ ਅਤੇ ਭਾਜਪਾ ਵਰਕਰਾਂ ਨੇ ਆਈਟੀ ਪਾਰਕ ਥਾਣੇ 'ਚ ਇਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਨ੍ਹਾਂ ਵਿਚੋਂ ਮੁੱਖ ਮੁਲਜ਼ਮ ਨਰੇਸ਼ ਉਰਫ ਕਾਲੀਆ ਨੂੰ ਇੰਦਰਾ ਕਲੋਨੀ ਦਾ ਵਾਸੀ ਦੱਸਿਆ ਜਾ ਰਿਹਾ ਹੈ। ਹੁਣ ਚੰਡੀਗੜ੍ਹ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਗਈ ਹੈ ਅਤੇ ਕਿਹਾ ਕਿ ਜਲਦ ਤੋਂ ਜਲਦ ਮੁਲਜ਼ਮ ਨੂੰ ਫੜ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਜ਼ੈੱਡ ਸ਼੍ਰੇਣੀ ਸੁਰੱਖਿਆ ਦਿੱਤੀ

ਉੱਥੇ ਦੂਜੇ ਪਾਸੇ ਬਜਰੰਗ ਦਲ ਨੇ ਕਿਹਾ ਹੈ ਕਿ ਜੇਕਰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।


-PTC News

  • Share