ਕਿਸਾਨ ਤੇ ਪੁਲਿਸ ਦੀ ਝੜਪ ਤੋਂ ਬਾਅਦ ਲਾਲ ਕਿਲ੍ਹੇ ਨੂੰ ਬੰਦ ਕਰਨ ਦੇ ਹੁਕਮ

ਅੱਜ ਦਿੱਲੀ ਵਿਖੇ ਕਿਸਾਨਾਂ ਦੇ ਟਰੈਕਟਰ ਮਾਰਚ ਦੌਰਾਨ ਕੁਝ ਨੌਜਵਾਨ ਅਤੇ ਪੁਲਿਸ ਵੱਲੋਂ ਝੜਪ ਹੋਈ। ਜਿਸ ਤੋਂ ਬਾਅਦ ਦਿੱਲੀ ‘ਚ ਦੂਰਸੰਚਾਰ ਵਿਭਾਗ ਮੁਤਾਬਕ ਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭੇਜੇ ਗਏ ਇਕ ਸਰਕਾਰੀ ਹੁਕਮ ਵਿਚ ਗਣਤੰਤਰ ਦਿਵਸ ਦੇ ਦਿਨ ਸਿੰਘੂ, ਗਾਜੀਪੁਰ, ਟਿੱਕਰੀ, ਮੁਕਰਬਾ ਚੌਕ ਅਤੇ ਨਾਂਗਲੋਈ ਅਤੇ ਉਨ੍ਹਾਂ ਨਾਲ ਲੱਗੇ ਦਿੱਲੀ ਦੇ ਇਲਾਕਿਆਂ ਵਿਚ ਦੁਪਹਿਰ 12 ਵਜੇ ਤੋਂ ਰਾਹਤ 11 ਵੱਜ ਕੇ 59 ਮਿੰਟ ਤੱਕ ਇੰਟਰਨੈੈੱਟ ਸੇਵਾ ਅਸਥਾਈ ਤੌਰ ’ਤੇ ਮੁਲਤਵੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਤਾਂ ਕਿ ਅਫ਼ਵਾਹਾਂ ਨਾ ਫੈਲਣ।

ਪੜ੍ਹੋ ਹੋਰ ਖ਼ਬਰਾਂ : ਮੁਕਰਬਾ ਚੌਕ ‘ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਇਆ ਟਕਰਾਅ ,ਪੁਲਿਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਮੁਕਰਬਾ ਚੌਕ, ਟਰਾਂਸਪੋਰਟ ਨਗਰ, ਆਈ.ਟੀ.ਓ. ਅਤੇ ਅਕਸ਼ਰਧਾਮ ਸਮੇਤ ਹੋਰ ਸਥਾਨਾਂ ’ਤੇ ਹੋਏ ਟਕਰਾਅ ਦੌਰਾਨ ਕਿਸਾਨਾਂ ਦੇ ਇਕ ਜੱਥੇ ਨੇ ਲਾਲ ਕਿਲ੍ਹਾ ਕੰਪਲੈਕਸ ਵਿਚ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਉਥੇ ਹੀ ਹੁਣ ਲਾਲ ਕਿਲ੍ਹੇ ’ਤੇ ਵੱਡੀ ਗਿਣਤੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਐਡੀਸ਼ਨਲ ਫੋਰਸ ਉਥੇ ਭੇਜੀ ਜਾ ਰਹੀ ਹੈ ਅਤੇ ਉਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਦੇ ਬਾਅਦ ਲਾਲ ਕਿਲ੍ਹੇ ਦੇ ਗੇਟ ਨੂੰ ਬੰਦ ਕਰਣ ਦਾ ਹੁਕਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਥੇ ਗੋਲੀ ਚੱਲਣ ਦੀ ਖ਼ਬਰ ਵੀ ਆ ਰਹੀ ਹੈ।

Farmers Tractor March Delhi Violence: After tractor march in Delhi, Punjab CM Captain Amarinder Singh appealed "genuine" farmers to vacate.

ਹੋਰ ਪੜ੍ਹੋ : ਦਿੱਲੀ ਅੰਦੋਲਨ ‘ਚ ਹੋਈ ਕਿਸਾਨ ਦੀ ਮੌਤ, ਗੋਲੀ ਲੱਗਣ ਦਾ ਜਤਾਇਆ ਜਾ ਰਿਹਾ ਖ਼ਦਸ਼ਾ

ਦੱਸ ਦੇਈਏ ਕਿ ਦਿੱਲੀ ਪੁਲਸ ਨੇ ਸ਼ਰਤਾਂ ਨਾਲ ਟਰੈਕਟਰ ਰੈਲੀ ਨੂੰ ਇਜਾਜ਼ਤ ਦਿੱਤੀ ਸੀ ਪਰ ਪ੍ਰਦਰਸ਼ਨਕਾਰੀ ਟਰੈਕਟਰ ਪਰੇਡ ਦੇ ਨਿਰਧਾਰਤ ਮਾਰਗ ਤੋਂ ਹੱਟ ਕੇ ਆਈ.ਟੀ.ਓ. ਪਹੁੰਚ ਗਏ। ਉਥੇ ਹੀ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪੁਲਸ ਨਾਲ ਝੜਪ, ਜ਼ਬਰਨ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।

Farmers Tractor Parade : Farmers hoist the flag at the Red Fort Delhiਕਿਸਾਨਾਂ ਨੇ ਟਰੈਕਟਰ ਪਰੇਡ ਦੇ ਨਿਰਧਾਰਤ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਦਿੱਲੀ ਅੰਦਰ ਵਧਣਾ ਸ਼ੁਰੂ ਕਰ ਦਿੱਤਾ ਸੀ। ਪੁਲਸ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਨੂੰ ਇਸ ਸ਼ਰਤ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਦੇ ਖ਼ਤਮ ਹੋਣ ਦੇ ਬਾਅਦ ਨਿਰਧਾਰਤ ਮਾਰਗਾਂ ਤੋਂ ਹੀ ਆਪਣੀ ਰੈਲੀ ਕੱਢਣਗੇ।