ਹੋਰ ਖਬਰਾਂ

ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ , ਸੇਮਨਾਲੇ 'ਚ ਡਿੱਗੀ ਪੰਜਾਬ ਰੋਡਵੇਜ਼ ਦੀ ਬੱਸ    

By Shanker Badra -- March 25, 2021 12:31 pm

ਫਿਰੋਜ਼ਪੁਰ : ਫਰੀਦਕੋਟ ਤੋਂ ਫਿਰੋਜਪੁਰ ਜਾ ਰਹੀ PRTC ਦੀ ਬੱਸ ਫਿਰੋਜ਼ਪੁਰ ਦੇ ਪਿੰਡ ਗੋਲੋਵਾਲਾ ਨੇੜੇ ਸੇਮਨਾਲੇ ਵਿਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ 25-30 ਸਵਾਰੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਸੱਟਾਂ ਵੱਜੀਆਂ ਹਨ।

PRTC bus heading to Ferozepur from Faridkot crashes at Semnala ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ , ਸੇਮਨਾਲੇ 'ਚ ਡਿੱਗੀਪੰਜਾਬ ਰੋਡਵੇਜ਼ ਦੀ ਬੱਸ

ਇਹ ਹਾਦਸਾ ਬੱਸ ਦਾ ਅਗਲਾ ਟਾਇਰ ਫ਼ਟਣ ਕਾਰਨ ਵਾਪਰਿਆ ਹੈ ,ਜਿਸ ਕਾਰਨ ਬੱਸ ਵਿੱਚ ਸਵਾਰ ਸਵਾਰੀਆਂ ਜ਼ਖਮੀਂ ਹੋ ਗਈਆਂ ,ਜਿਨ੍ਹਾਂ ਨੂੰ ਆਸ-ਪਾਸ ਦੇ ਵਾਸੀਆਂ ਵੱਲੋਂ ਸਵਾਰੀਆਂ ਨੂੰ ਬੱਸ ਚੋਂ ਬਾਹਰ ਕੱਢ ਕੇ ਇਲਾਜ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ।

PRTC bus heading to Ferozepur from Faridkot crashes at Semnala ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ , ਸੇਮਨਾਲੇ 'ਚ ਡਿੱਗੀਪੰਜਾਬ ਰੋਡਵੇਜ਼ ਦੀ ਬੱਸ

ਜਿਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਘਰਾਂ ਨੂੰ ਭੇਜਿਆ ਅਤੇ ਕਈ ਜੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਬੱਸ ਦੇ ਟਾਇਰਾਂ ਦੀ ਹਾਲਤ ਕਾਫੀ ਮਾੜੀ ਸੀ ਤੇ ਇਹ ਹਾਦਸਾ ਵੀ ਟਾਇਰ ਫਟ ਜਾਣ ਕਾਰਨ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

PRTC bus heading to Ferozepur from Faridkot crashes at Semnala ਫਿਰੋਜ਼ਪੁਰ 'ਚ ਵਾਪਰਿਆ ਵੱਡਾ ਹਾਦਸਾ , ਸੇਮਨਾਲੇ 'ਚ ਡਿੱਗੀਪੰਜਾਬ ਰੋਡਵੇਜ਼ ਦੀ ਬੱਸ

ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੱਜ ਤੜਕੇ ਮੁਖ ਮਾਰਗ ਦੇ ਪੁਲ 'ਤੇ ਵਾਪਰਿਆ ਹੈ। ਹਾਦਸੇ ਦਾ ਮੁੱਖ ਕਾਰਨ ਬੱਸ ਦਾ ਮੂਹਰਲਾ ਟਾਇਰ ਫਟ ਜਾਣਾ ਦੱਸਿਆ ਜਾ ਰਿਹਾ ਹੈ। ਬੱਸ ਦੀਆਂ ਸਵਾਰੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ ਹੈ।

-PTCNews

  • Share