ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ

prtc
ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ

ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ,ਭਵਾਨੀਗੜ੍ਹ: ਪੀ.ਆਰ.ਟੀ.ਸੀ. ਦਾ ਇੱਕ ਵੱਡਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਸ਼ਸੋਪੰਜ ‘ਚ ਪੈ ਜਾਵੋਗੇ। ਦਰਅਸਲ, ਪੀ.ਆਰ.ਟੀ ਸੀ ਵੱਲੋਂ ਇੱਕ ਹੀ ਰੂਟ ‘ਤੇ ਵੱਖੋ ਵੱਖਰਾ ਕਿਰਾਇਆ ਵਸੂਲਿਆ ਗਿਆ ਹੈ। ਇਹ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਤੋਂ ਇਕ ਰੂਟ ‘ਤੇ ਵੱਖਰਾ ਕਿਰਾਇਆ ਵਸੂਲਿਆ ਗਿਆ ਹੈ।

prtc
ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ

ਯਾਤਰੀ ਨੇ ਬੱਸ ਦੀਆਂ ਟਿਕਟਾਂ ਦਿਖਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੇ ਦਿਨੀਂ ਕਿਸੇ ਕੰਮ ਦੇ ਸਿਲਸਿਲੇ ‘ਚ ਭਵਾਨੀਗੜ੍ਹ ਤੋਂ ਪਟਿਆਲੇ ਗਏ ਸਨ ਤਾਂ ਜਾਂਦੇ ਹੋਏ ਪੰਜਾਬ ਰੋਡਵੇਜ਼ ਦੀ ਬਰਨਾਲਾ ਡਿਪੂ ਦੀ ਬੱਸ ਦੇ ਕੰਡਕਟਰ ਨੇ ਉਨ੍ਹਾਂ ਨੂੰ 40 ਰੁਪਏ ਦੀ ਟਿਕਟ ਕੱਟ ਕੇ ਦਿੱਤੀ, ਜਦੋਂਕਿ ਇਕ ਘੰਟੇ ਬਾਅਦ ਪਟਿਆਲਾ ਤੋਂ ਭਵਾਨੀਗੜ੍ਹ ਵਾਪਸ ਆਉਂਦੇ ਵਕਤ ਫਰੀਦਕੋਟ ਡਿਪੂ ਦੀ ਰੋਡਵੇਜ਼ ਦੀ ਬੱਸ ਦੇ ਕੰਡਕਟਰ ਨੇ ਉਨ੍ਹਾਂ ਤੋਂ ਭਵਾਨੀਗੜ੍ਹ ਤੱਕ ਦੀ ਟਿਕਟ ਬਦਲੇ 45 ਰੁਪਏ ਵਸੂਲ ਕਰ ਲਏ।

ਹੋਰ ਪੜ੍ਹੋ:ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਚ ਬਦਲੀ ਪਾਲਿਸੀ

prtc
ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ

ਬੱਸ ਯਾਤਰੀ ਦੋਸ਼ ਲਗਾਇਆ ਕਿ ਪੀ.ਆਰ.ਟੀ.ਸੀ. ਇਸ ਤਰ੍ਹਾਂ ਯਾਤਰੀਆਂ ਦੀ ਨਜਾਇਜ਼ ਲੁੱਟ ਕਰਨ ‘ਤੇ ਉਤਾਰੂ ਹੈ।ਪੀ.ਆਰ.ਟੀ.ਸੀ. ਹੈੱਡ ਆਫਿਸ ਪਟਿਆਲਾ ਨੇ ਕਿਹਾ ਕਿ “ਮਾਮਲਾ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਹੈ।

prtc
ਪੀ.ਆਰ.ਟੀ.ਸੀ. ਨੇ ਚਾੜ੍ਹਿਆ ਨਵਾਂ ਚੰਦ, ਆਉਣ ਜਾਣ ਦਾ ਕਿਰਾਇਆ ਵੱਖੋ-ਵੱਖ, ਜਾਣੋ ਪੂਰਾ ਮਾਮਲਾ

ਪੀ.ਆਰ.ਟੀ.ਸੀ. ਇਕ ਰੂਟ ਦਾ ਕਿਰਾਇਆ ਘੱਟ ਵੱਧ ਨਹੀਂ ਵਸੂਲ ਸਕਦੀ।ਇਸ ਸਬੰਧੀ ਜ਼ਰੂਰ ਕਾਰਵਾਈ ਕੀਤੀ ਜਾਵੇਗੀ।

-PTC News