Thu, Apr 25, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਦਿਆਂ ਮੈਰਿਟ ਸੂਚੀ ਕੀਤੀ ਜਾਰੀ

Written by  Shanker Badra -- May 07th 2018 10:28 PM
ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਦਿਆਂ ਮੈਰਿਟ ਸੂਚੀ ਕੀਤੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਦਿਆਂ ਮੈਰਿਟ ਸੂਚੀ ਕੀਤੀ ਜਾਰੀ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦਾ ਨਤੀਜਾ ਐਲਾਨਦਿਆਂ ਮੈਰਿਟ ਸੂਚੀ ਕੀਤੀ ਜਾਰੀ:ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ-2018 ਦੇ ਵੋਕੇਸ਼ਨਲ ਗਰੁੱਪ, ਐੱਨ. ਐੱਸ. ਕਿਊ. ਐਫ. ਅਤੇ ਮੁੜ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕਰਦਿਆਂ ਮੈਰਿਟ ਸੂਚੀ ਜਾਰੀ ਕਰ ਦਿੱਤੀ ਹੈ।PSEB 12th Class Result Declared Merit Listਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ 2,94,154 ਰੈਗੂਲਰ ਅਤੇ 26,921 ਓਪਨ ਸਕੂਲ ਦੇ ਵਿਦਿਆਰਥੀਆਂ (ਕੁੱਲ 3,21,075 ਪ੍ਰੀਖਿਆਰਥੀਆਂ) ਨੇ ਪ੍ਰੀਖਿਆ ਦਿੱਤੀ ਸੀ,ਜਿਨ੍ਹਾਂ 'ਚੋਂ ਕੁੱਲ 2,10,337 ਪ੍ਰੀਖਿਆਰਥੀ (65.51 ਫ਼ੀਸਦੀ) ਪਾਸ ਹੋਏ।PSEB 12th Class Result Declared Merit Listਇਨ੍ਹਾਂ 'ਚ 1,99,882 ਰੈਗੂਲਰ (67.95 ਫ਼ੀਸਦੀ) ਅਤੇ ਓਪਨ ਸਕੂਲਾਂ ਦੇ 10,455 ਪ੍ਰੀਖਿਆਰਥੀ (38.84 ਫ਼ੀਸਦੀ) ਸ਼ਾਮਿਲ ਹਨ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਵੋਕੇਸ਼ਨਲ ਗਰੁੱਪ 'ਚ 11,376 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ,ਜਿਨ੍ਹਾਂ 'ਚੋਂ 7,927 ਪ੍ਰੀਖਿਆਰਥੀ ਪਾਸ ਹੋਏ ਹਨ।PSEB 12th Class Result Declared Merit Listਉਨ੍ਹਾਂ ਦੱਸਿਆ ਕਿ ਵੋਕੇਸ਼ਨਲ ਗਰੁੱਪ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨਾਭਾ ਦੀ ਵਿਦਿਆਰਥਣ ਸੰਦੀਪ ਕੌਰ ਰੋਲ ਨੰਬਰ 2018498709 ਨੇ 450 'ਚੋਂ 438 (97.33 ਫ਼ੀਸਦੀ) ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸੇ ਤਰ੍ਹਾਂ ਐਸ.ਐਸ.ਕਿਊ. ਐਫ. ਦੇ 9,413 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ,ਜਿਨ੍ਹਾਂ 'ਚੋਂ 4,194 ਪ੍ਰੀਖਿਆਰਥੀ ਪਾਸ ਹੋਏ ਹਨ। -PTCNews


Top News view more...

Latest News view more...