ਵੱਡੀ ਖਬਰ: PSEB ਨੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰਨ ਲਈ ਮਿਥੀ ਤਰੀਕ, ਇਸ ਦਿਨ ਤੱਕ ਆਵੇਗਾ ਰਿਜ਼ਲਟ

By Jashan A - July 27, 2021 4:07 pm

ਮੁਹਾਲੀ: 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਦਰਅਸਲ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨਣ ਦੀ ਤਾਰੀਕ ਮਿਥ ਲਈ ਹੈ। ਭਰੋਸੇਯੋਗ ਸੂਤਰਾਂ ਵੱਲੋਂ ਜਾਣਕਾਰੀ ਮਿਲੀ ਹੈ ਕਿ 31 ਜੁਲਾਈ ਤੱਕ ਹਰ ਹਾਲਤ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।

PSEB Class 12th results 2021 to be out by July 31ਇਥੇ ਇਹ ਵੀ ਦੱਸ ਦੇਈਏ ਕਿ ਬਾਰਵੀਂ ਜਮਾਤ ਦੀਆਂ ਸਾਰੀਆਂ ਸਟ੍ਰੀਮਸ ਦੇ ਨਤੀਜੇ ਵਿਭਾਗ ਵਲੋਂ 31 ਜੁਲਾਈ ਤੱਕ ਐਲਾਨ ਦਿੱਤੇ ਜਾਣਗੇ। ਇਸ ਸਬੰਧ 'ਚ ਸਿੱਖਿਆ ਬੋਰਡ ਵੱਲੋਂ ਸਾਰੀਆਂ ਤਿਆਰੀਆਂ ਕਰੀਬ ਮੁਕੰਮਲ ਕਰ ਲਈਆਂ ਗਈਆਂ ਹਨ।

ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਮਗਰੋਂ ਪਹਿਲੀ ਵਾਰ ਕੈਪਟਨ ਨੂੰ ਮਿਲਣ ਪਹੁੰਚੇ ਸਿੱਧੂ, ਹੋ ਰਹੀ ਹੈ ਅਹਿਮ ਮੀਟਿੰਗ

ਤੁਹਾਨੂੰ ਦੱਸ ਦੇਈਏ ਲੋ PSEB ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਣ ਦੇ ਲਈ ਉਹੀ ਫ਼ਾਰਮੂਲਾ ਅਪਣਾਇਆ ਜਾਵੇਗਾ, ਜਿਹੜਾ ਸੀ. ਬੀ. ਐੱਸ. ਸੀ. ਵੱਲੋਂ ਸੁਪਰੀਮ ਕੋਰਟ ਵਿੱਚ ਦੱਸਿਆ ਗਿਆ ਹੈ। ਸੀ. ਬੀ. ਐਸ. ਈ. ਦੇ ਪੈਟਰਨ ਤੇ ਦਸਵੀਂ ਜਮਾਤ ਦੇ 30 ਫ਼ੀਸਦੀ, ਗਿਆਰ੍ਹਵੀਂ ਜਮਾਤ ਦੇ 30 ਫ਼ੀਸਦੀ ਅਤੇ ਬਾਰ੍ਹਵੀਂ ਜਮਾਤ ਦੇ ਹੁਣ ਤੱਕ ਦੇ ਹੋਏ ਪੇਪਰਾਂ ਵਿੱਚੋਂ 40 ਫ਼ੀਸਦੀ ਅੰਕ ਲੈ ਕੇ ਵਿਦਿਆਰਥੀਆਂ ਦਾ ਨਤੀਜਾ ਤਿਆਰ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸਿੱਖਿਆ ਬੋਰਡ ਨੂੰ ਰੱਦ ਕਰਨੀਆਂ ਪਈਆਂ ਸਨ। ਉਥੇ ਹੀ ਵਿਦਿਆਰਥੀਆਂ ਵੱਲੋਂ ਲੰਮੇ ਸਮੇਂ ਤੋਂ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਤੇ ਹੁਣ ਉਹ ਇੰਤਜ਼ਾਰ ਛੇਤੀ ਹੀ ਖਤਮ ਹੋਣ ਵਾਲਾ ਹੈ, ਕਿਉਂਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਾਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਹਰ ਜਾਣਕਾਰੀ ਲਈ ਦੇਖੋ ਇਹ ਵੀਡੀਓ-

-PTC News

adv-img
adv-img