Advertisment

ਅਧਿਆਪਕ ਯੋਗਤਾ ਟੈਸਟ ਅੱਜ, ਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ

author-image
Jashan A
Updated On
New Update
ਅਧਿਆਪਕ ਯੋਗਤਾ ਟੈਸਟ ਅੱਜ, ਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
Advertisment
ਅਧਿਆਪਕ ਯੋਗਤਾ ਟੈਸਟ ਅੱਜ, ਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਸੂਬੇ 'ਚ ਅਧਿਆਪਕ ਯੋਗਤਾ ਟੈੱਸਟ ਲਿਆ ਜਾ ਰਿਹਾ ਹੈ। ਜਿਸ ਦੌਰਾਨ ਵਿਭਾਗ ਨੇ ਸੂਬੇ ਭਰ 'ਚ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਥੇ ਵੱਡੀ ਗਿਣਤੀ 'ਚ ਪ੍ਰੀਖਿਆਰਥੀ ਇਹ ਟੈੱਸਟ ਦੇਣਗੇ। PSTETਪ੍ਰੀਖਿਆ ਕੇਂਦਰਾਂ ਦੇ ਬਾਹਰ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਟੈੱਸਟ ਨੂੰ ਨਕਲ ਰਹਿਤ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਵੀ ਲੋੜੀਂਦੇ ਉਪਰਾਲੇ ਕੀਤੇ ਗਏ ਹਨ।
Advertisment
publive-imageਹੋਰ ਪੜ੍ਹੋ: ਸਰਕਾਰ ਪੰਜਾਬੀ ਭਾਸ਼ਾ ਦਾ ਵਿਕਾਸ ਕਰਨ ਦੀ ਥਾਂ ਪਿਛਾਂਹ ਧੱਕ ਰਹੀ ਹੈ-ਡਾ.ਚੀਮਾ ਮਿਲੀ ਜਾਣਕਾਰੀ ਮੁਤਾਬਕ ਇਸ ਟੈਸਟ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਪੱਧਰ 'ਤੇ ਸਥਾਪਿਤ ਪ੍ਰੀਖਿਆ ਕੇਂਦਰਾਂ 'ਚ ਪ੍ਰਸ਼ਨ ਪੱਤਰ, ਓਐੱਮਆਰ ਸ਼ੀਟਾਂ ਤੇ ਹੋਰ ਸਮੱਗਰੀ ਪਹੁੰਚਾ ਦਿੱਤੀ ਗਈ ਹੈ। PSTETਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੀਖਿਆ ਦੀ ਮਿਤੀ ਕਈ ਵਾਰ ਪਹਿਲਾਂ ਰੱਦ ਹੋ ਚੁੱਕੀ ਹੈ ਤੇ ਹੁਣ ਇਹ ਪ੍ਰੀਖਿਆ ਅੱਜ ਹੋਣ ਜਾ ਰਹੀ ਹੈ। -PTC News-
punjab-news pseb latest-punjabi-news pstet-exam-today-in-punjab
Advertisment

Stay updated with the latest news headlines.

Follow us:
Advertisment