Fri, Apr 19, 2024
Whatsapp

ਪੀ.ਐਸ.ਆਈ.ਈ.ਸੀ. ਵੱਲੋਂ ਫੋਕਲ ਪੁਆਇੰਟਾਂ 'ਚ ਸਨਅਤੀ ਪਲਾਟਾਂ ਦੀ ਗੋਦਾਮਾਂ ਅਤੇ ਹੁਨਰ ਵਿਕਾਸ ਲਈ ਵਰਤੋਂ ਦੀ ਆਗਿਆ

Written by  Joshi -- June 03rd 2018 07:13 PM
ਪੀ.ਐਸ.ਆਈ.ਈ.ਸੀ. ਵੱਲੋਂ ਫੋਕਲ ਪੁਆਇੰਟਾਂ 'ਚ ਸਨਅਤੀ ਪਲਾਟਾਂ ਦੀ ਗੋਦਾਮਾਂ ਅਤੇ ਹੁਨਰ ਵਿਕਾਸ ਲਈ ਵਰਤੋਂ ਦੀ ਆਗਿਆ

ਪੀ.ਐਸ.ਆਈ.ਈ.ਸੀ. ਵੱਲੋਂ ਫੋਕਲ ਪੁਆਇੰਟਾਂ 'ਚ ਸਨਅਤੀ ਪਲਾਟਾਂ ਦੀ ਗੋਦਾਮਾਂ ਅਤੇ ਹੁਨਰ ਵਿਕਾਸ ਲਈ ਵਰਤੋਂ ਦੀ ਆਗਿਆ

ਪੀ.ਐਸ.ਆਈ.ਈ.ਸੀ. ਵੱਲੋਂ ਫੋਕਲ ਪੁਆਇੰਟਾਂ 'ਚ ਸਨਅਤੀ ਪਲਾਟਾਂ ਦੀ ਗੋਦਾਮਾਂ ਅਤੇ ਹੁਨਰ ਵਿਕਾਸ ਲਈ ਵਰਤੋਂ ਦੀ ਆਗਿਆ

ਚੰਡੀਗੜ੍ਹ, 3 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਲਘੂ ਉਦਯੋਗ ਅਤੇ ਬਰਾਮਦ ਕਾਰਪੋਰੇਸ਼ਨ (ਪੀ ਐਸ ਆਈ ਈ ਸੀ) ਨੇ ਫੋਕਲ ਪੁਆਇੰਟਾਂ ਵਿੱਚ ਪਲਾਟ ਧਾਰਕਾਂ ਨੂੰ ਆਪਣੇ ਪਲਾਟਾਂ ਦੀ ਵਰਤੋਂ ਗੁਦਾਮਾਂ ਦੇ ਮਕਸਦ ਅਤੇ ਹੁਨਰ ਵਿਕਾਸ ਕੇਂਦਰਾਂ ਵਜੋਂ ਕਰਨ ਦੀ ਆਗਿਆ ਦੇ ਦਿੱਤੀ ਹੈ ਅਜਿਹਾ ਇਨ੍ਹਾਂ ਨੂੰ ਸਨਅਤੀ ਸਰਗਰਮੀਆਂ ਮੰਨਦੇ ਹੋਏ ਕੀਤਾ ਗਿਆ ਹੈ |


ਇਸ ਦੇ ਨਾਲ ਸੂਬਾ ਸਰਕਾਰ ਨੇ ਕਾਨਫੈਡਰੇਸ਼ਨ ਆਫ ਇੰਡੀਅਨ ਇੰਡਰਸਟਰੀ, ਪੀ ਐਚ ਡੀ ਚੈਂਬਰ ਆਫ ਕਮਰਸ ਅਤੇ ਮੋਹਾਲੀ ਇੰਡਰਸਟਰੀਜ਼ ਐਸੋਸ਼ੀਏਸ਼ਨ ਸਣੇ ਵੱਖ ਵੱਖ ਉਦਯੋਗਿਕ ਸੰਸਥਾਵਾਂ ਦੀ ਲੰਮੇ ਸਮੇਂ ਤੋਂ ਲੰਬਿਤ ਪਈ ਆ ਰਹੀ ਮੰਗ ਪ੍ਰਵਾਨ ਹੋ ਗਈ ਹੈ |

ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਏਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ ਵੱਖ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਸੂਬੇ ਭਰ ਵਿੱਚ ਪੀ ਐਸ ਆਈ ਈ ਸੀ ਵੱਲੋਂ ਵਿਕਸਤ ਉਦਯੋਗਿਕ ਪਲਾਟਾਂ  ਵਿੱਚ ਗੁਦਾਮ ਅਤੇ ਹੁਨਰ ਵਿਕਾਸ ਨੂੰ ਉਦਯੋਗਿਕ ਸਰਗਰਮੀਆਂ ਵਜੋਂ ਪ੍ਰਵਾਨ ਕਰਨ ਲਈ ਨੀਤੀਆਂ ਵਿੱਚ ਉਦਾਰਵਾਦਿਤਾ ਲਿਆਏ ਜਾਣ ਦੀ ਮੰਗ ਕੀਤੀ ਗਈ ਸੀ |

ਸੂਬਾ ਸਰਕਾਰ ਵੱਲੋਂ ਆਪਣੀ ਨਵੀਂ ਸਨਅਤੀ ਤੇ ਵਪਾਰ ਵਿਕਾਸ ਨੀਤੀ ਵਿੱਚ ਉਦਯੋਗਿਕ ਸਰਗਰਮੀਆਂ ਨੂੰ ਸੁਖਾਲਾ ਬਨਾਉਣ ਦੇ ਕੀਤੇ ਯਤਨ ਦੇ ਹੇਠ ਲਏ ਗਏ ਇਸ ਫੈਸਲੇ ਨਾਲ ਉਦਯੋਗਿਕ ਪਲਾਟ ਧਾਰਕਾਂ ਨੂੰ ਵਿਭਿੰਨ ਤਰ੍ਹਾਂ ਦੀਆਂ ਸਰਗਰਮੀਆਂ ਚਲਾਉਣ ਵਿੱਚ ਮਦਦ ਮਿਲੇਗੀ ਜਿਨ੍ਹਾਂ ਨੂੰ ਸੇਵਾ ਸੈਕਟਰ ਇੰਟਰਪ੍ਰਾਈਜਜ਼ ਦੇ ਬਰਾਬਰ ਰੱਖਿਆ ਗਿਆ ਹੈ | ਇਨ੍ਹਾਂ ਵਿੱਚ ਉਦਯੋਗਿਕ/ਤਕਨੀਕੀ ਟੈਸਟ ਲੈਬ, ਉਦਯੋਗਿਕ ਫੋਟੋਗ੍ਰਾਫੀ, ਥੋਕ ਕੋਰੀਅਰ ਸਰਵਿਸ, ਬਲੂ ਪਿ੍ਟਿੰਗ/ਡਰਾਇੰਗ/ਕੰਪਿਊਟਰ ਡਿਜ਼ਾਇਨਿੰਗ ਸੁਵਿਧਾਵਾਂ,  ਹਰੇਕ ਖੇਤਰ ਵਿੱਚ ਖੋਜ ਅਤੇ ਵਿਕਾਸ, ਉਦਯੋਗ ਦੀ ਸਹਾਇਤਾ ਲਈ ਟੂਲ ਰੂਮ, ਮੀਡੀਆ ਹਾਊਸਿਜ਼, ਪਿੰ੍ਰਟਿੰਗ, ਪ੍ਰਕਾਸ਼ਨ ਸੇਵਾਵਾਂ, ਇੰਡਸਟਰੀਅਲ ਕਿਚਨ/ਕੈਟਰਿੰਗ ਸਰਵਿਸਜ਼, ਇੰਜੀਨੀਅਰਿੰਗ ਅਤੇ ਡਿਜ਼ਾਇਨਿੰਗ ਸੇਵਾਵਾਂ ਸ਼ਾਮਲ ਹਨ | ਇਸ ਫੈਸਲੇ ਨਾਲ ਲਘੂ ਉਦਯੋਗ ਨੂੰ ਆਪਣੇ ਕੰਮਾਂ ਅਤੇ ਕਾਰਜਾਂ ਦੇ ਪ੍ਰਬੰਧਨ ਵਿੱਚ ਮਦਦ ਮਿਲੇਗੀ | ਇਸ ਨਾਲ ਇਹ ਪ੍ਰਭਾਵੀ ਤਰੀਕੇ ਨਾਲ ਆਪਣਾ ਕੁਸ਼ਲਤਾ ਪੂਰਨ ਪ੍ਰਬੰਧਨ ਕਰ ਸਕਦੇ ਹਨ | ਗੁਦਾਮ ਦੇ ਮਾਮਲਿਆਂ ਵਿੱਚ ਵੀ ਕੁਸ਼ਲ ਪ੍ਰਬੰਧ ਹੋ ਸਕਦਾ ਹੈ | ਉਦਯੋਗਿਕ ਫੋਕਲ ਪੁਆਇੰਟਾਂ ਤੋਂ ਬਾਹਰ ਵਾਧੂ ਨਿਵੇਸ਼ ਕਰਨਾ ਪੈਦਾਹੈ |

ਗੌਰਤਬਲ ਹੈ ਕਿ ਸਰਵਿਸ ਸੈਕਟਰ ਇੰਟਰਪ੍ਰਾਈਜਿਜ਼ ਉਦਯੋਕਿ ਇਸਟੇਟ/ਫੋਕਲ ਪੁਆਇੰਟਾਂ ਵਿੱਚ ਉਤਪਾਦਨ ਸਰਗਰਮੀਆਂ ਲਈ ਸਹਾਇਤਾ ਮੁਹਈਆ ਕਰਵਾਉਂਦਾ ਹੈ | ਸਰਵਿਸ ਸੈਕਟਰ ਇੰਟਰਪ੍ਰਾਈਜਜ਼ ਨੂੰ ਉਦਯੋਗਿਕ ਪਲਾਟਾਂ ਵਿੱਚ ਆਉਣ ਦੀ ਆਗਿਆ ਦੇਣ ਨਾਲ ਇੰਟਰਪ੍ਰਾਈਜਜ਼ ਲਈ ਸੰਗਠਿਤ ਸੇਵਾਵਾਂ ਮੁਹਈਆ ਕਰਵਾਉਣ ਵਿੱਚ ਮਦਦ ਮਿਲੇਗੀ ਜਿਨ੍ਹਾਂ ਨੂੰ ਇਸ ਦੀ ਮਦਦ ਲੈਣ ਲਈ ਇੱਕ ਤੋਂ ਦੂਜੀ ਥਾਂ ਨਹੀਂ ਜਾਣਾ ਪਵੇਗਾ | ਇਸ ਨਾਲ ਲਾਜਮੀ ਤੌਰ 'ਤੇ ਐਮ ਐਸ ਐਮ ਈਜ਼, ਉਦਮ ਦੀ ਸ਼ੁਰੂਆਤ, ਹੁਨਰਮੰਦ ਮਾਨਵੀ ਸ਼ਕਤੀ ਦੀ ਉਪਲਭਤਾ ਦੀ ਸਹੂਲਤ ਅਤੇ ਉਤਪਾਦਨ ਅਤੇ ਸੇਵਾ ਸੈਕਟਰ ਦੀਆਂ ਸਰਗਰਮੀਆਂ ਵਿੱਚ ਤਾਲਮੇਲ ਵਧਣ ਦੇ ਨਾਲ ਨਾਲ ਇਨ੍ਹਾਂ ਵਿੱਚ ਗਤੀ ਵੀ ਆਵੇਗੀ |

—PTC News

Top News view more...

Latest News view more...