Fri, Apr 19, 2024
Whatsapp

ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

Written by  Shanker Badra -- May 25th 2021 12:34 PM
ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ

ਚੰਡੀਗੜ੍ਹ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਅਸਿਸਟੈਂਟ ਲਾਈਨਮੈਨ, ਰੈਵੇਨਿਊ ਤੇ ਜੂਨੀਅਰ ਇੰਜੀਨੀਅਰ ਸਣੇ 2632 ਅਹੁਦਿਆਂ ਉੱਤੇ ਭਰਤੀਆਂ ਕੱਢੀਆਂ ਹਨ। ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ ਯੋਗ ਤੇ ਇੱਛੁਕ ਉਮੀਦਵਾਰ PSPCL ਦੀ ਆਫੀਸ਼ੀਅਲ ਵੈੱਬਸਾਈਟ pspcl.in ਉੱਤੇ ਜਾ ਕੇ 31 ਮਈ ਤੋਂ ਅਪਲਾਈ ਕਰ ਸਕਣਗੇ। ਆਨਲਾਈਨ ਅਪਲਾਈ ਕਰਨ ਦੀ ਆਖਰੀ ਤਰੀਕ 20 ਜੂਨ, 2021 ਤੈਅ ਹੈ। ਪੜ੍ਹੋ ਹੋਰ ਖ਼ਬਰਾਂ : ਇਸ ਪਿੰਡ 'ਚ ਕੋਰੋਨਾ ਵਰਗੇ ਲੱਛਣਾਂ ਨਾਲ 40 ਲੋਕਾਂ ਦੀ ਮੌਤ, ਡਾਕਟਰ ਦੇ ਘਰ 'ਚ ਸਿਰਫ ਇੱਕ ਮੈਂਬਰ ਜਿੰਦਾ ਬਚਿਆ  [caption id="attachment_500105" align="aligncenter" width="300"]PSPCL invites applications for recruitment of 2632 posts including Clerk, Assistant Lineman ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ[/caption] ਅਹੁਦਿਆਂ ਦਾ ਨਾਂ ਤੇ ਗਿਣਤੀ * ਅਕਾਊਂਟੈਂਟ-18 ਅਹੁਦੇ * ਕਲਰਕ-549 ਅਹੁਦੇ * ਜੂਨੀਅਰ ਇੰਜੀਨੀਅਰ/ਇਲੈਕਟ੍ਰੀਕਲ-75 * ਸਹਾਇਕ ਲਾਈਨਮੈਨ (ALM)-1700 * ਅਸਿਸਟੈਂਟ ਸਬ ਸਟੇਸ਼ਨ ਅਟੈਂਡੇਂਟ (ASSA)-290 ਅਹੁਦੇ [caption id="attachment_500104" align="aligncenter" width="300"]PSPCL invites applications for recruitment of 2632 posts including Clerk, Assistant Lineman ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ[/caption] ਮਹੱਤਵਪੂਰਨ ਤਰੀਕ * ਅਪਲਾਈ ਕਰਨ ਲਈ ਸ਼ੁਰੂਆਤੀ ਤਰੀਕ-31 ਮਈ, 2021 * ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ-20 ਜੂਨ, 2021 * ਆਨਲਾਈਨ ਫੀਸ ਜਮਾ ਕਰਵਾਉਣ ਦੀ ਆਖਰੀ ਤਰੀਕ-2 ਜੁਲਾਈ, 2021 ਯੋਗਤਾ ਵੱਖ-ਵੱਖ ਅਹੁਦਿਆਂ ਦੇ ਲਈ ਉਮੀਦਵਾਰ ਦੀਆਂ ਜ਼ਰੂਰੀ ਯੋਗਤਾਵਾਂ ਵੱਖ-ਵੱਖ ਤੈਅ ਹਨ। ਬਿਜਲੀ ਵਿਭਾਗ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ ਉਮੀਦਵਾਰ ਅਪਲਾਈ ਕਰਨ ਲਈ ਅਧਿਕਾਰਿਤ ਨੋਟੀਫਿਕੇਸ਼ਨ ਦੇਖਣ ਲਈ ਲਿੰਕ ਉੱਤੇ ਕਲਿੱਕ ਕਰੋ। ਨੋਟੀਫਿਕੇਸ਼ਨ ਦੇਖਣ ਲਈ ਇਥੇ ਕਰੋ ਕਲਿੱਕ https://pspcl.in/wp-content/uploads/2021/05/Advt-CRA-298-of-2021-PSPCL.pdf [caption id="attachment_500106" align="aligncenter" width="260"]PSPCL invites applications for recruitment of 2632 posts including Clerk, Assistant Lineman ਪੰਜਾਬ ਬਿਜਲੀ ਵਿਭਾਗ 'ਚ ਨਿਕਲੀ ਭਰਤੀ, ਇਸ ਵੈੱਬਸਾਈਟ 'ਤੇ ਕਰੋ ਅਪਲਾਈ[/caption] ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ ਪੰਜਾਬ 'ਚ ਕੇਸ ਦਰਜ    ਅਪਲਾਈ ਕਰਨ ਲਈ ਫੀਸ ਅਨੁਸੂਚਿਤ ਜਾਤੀ ਤੇ ਅਪਾਹਜ ਵਿਅਕਤੀ ਛੱਡ ਕੇ ਸਾਰੀਆਂ ਸ਼੍ਰੇਣੀਆਂ ਦੇ ਲਈ ਫੀਸ 944 ਰੁਪਏ ਹੈ। ਅਨੁਸੂਚਿਤ ਜਾਤੀ ਤੇ ਅਪਾਹਜ ਵਿਅਕਤੀ ਦੇ ਲਈ ਫੀਸ 590 ਰੁਪਏ ਹੈ। ਇਕ ਤੋਂ ਵਧੇਰੇ ਅਹੁਦਿਆਂ ਲਈ ਯੋਗ ਉਮੀਦਵਾਰਾਂ ਨੂੰ ਅਲੱਗ ਤੋਂ ਫੀਸ ਭਰਨੀ ਹੋਵੇਗੀ ਤੇ ਅਲੱਗ ਤੋਂ ਅਪਲਾਈ ਕਰਨਾ ਹੋਵੇਗਾ। -PTCNews


Top News view more...

Latest News view more...