ਪੀਟੀਸੀ ਨੈੱਟਵਰਕ ਦੀ ਇੱਕ ਹੋਰ ਨਿਵੇਕਲੀ ਪਹਿਲ , ”ਪੀਟੀਸੀ ਬਾਕਸ ਆਫਿਸ” ਦਾ ਕੀਤਾ ਰਸਮੀ ਐਲਾਨ

PTC Network From formal announcement by

ਪੀਟੀਸੀ ਨੈੱਟਵਰਕ ਦੀ ਇੱਕ ਹੋਰ ਨਿਵੇਕਲੀ ਪਹਿਲ , ”ਪੀਟੀਸੀ ਬਾਕਸ ਆਫਿਸ” ਦਾ ਕੀਤਾ ਰਸਮੀ ਐਲਾਨ:ਪੀਟੀਸੀ ਨੈੱਟਵਰਕ ਨੇ ਅੱਜ ਇੱਕ ਹੋਰ ਨਿਵੇਕਲੀ ਪਹਿਲਕਦਮੀ ਕੀਤੀ ਹੈ।ਪੰਜਾਬ ਦੇ ਨੰਬਰ-1 ਚੈਨਲ ਪੀਟੀਸੀ ਪੰਜਾਬੀ ਨੇ ਅੱਜ ”ਪੀਟੀਸੀ ਬਾਕਸ ਆਫਿਸ” ਦਾ ਰਸਮੀ ਐਲਾਨ ਕੀਤਾ ਹੈ।ਦੱਸ ਦੇਈਏ ਕਿ ”ਪੀਟੀਸੀ ਬਾਕਸ ਆਫਿਸ” 3 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ।ਜਿਸ ‘ਤੇ ਹਰ ਸ਼ੁੱਕਰਵਾਰ ਰਾਤੀਂ 8:30 ਵਜੇ ਇੱਕ ਨਵੀਂ ਪੰਜਾਬੀ ਫਿਲਮ ਦਿਖਾਈ ਜਾਵੇਗੀ।ਇਸ ਤੋਂ ਇਲਾਵਾ 5 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ”ਮੇਰਾ ਸਵਰਾਜ ਯੰਗਸਟਾਰ ਅਖਾੜਾ” ਦਾ ਵੀ ਰਸਮੀ ਐਲਾਨ ਕੀਤਾ ਹੈ।ਇਸ ਮੌਕੇ ਮਸ਼ਹੂਰ ਰੰਗਮੰਚ ਅਦਾਕਾਰ ਡਾ. ਸੁਨੀਤਾ ਧੀਰ,ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਪਾਲੀ ਭੁਪਿੰਦਰ, ਫ਼ਿਲਮ ਮੇਕਰ  ਡਾ. ਹਰਜੀਤ ਸਿੰਘ,ਸੰਗੀਤ ਨਾਟਕ ਅਕਾਦਮੀ ਦੇ ਸਾਬਕਾ ਚੇਅਰਮੈਨ ਕਮਲ ਤਿਵਾੜੀ ਅਤੇਫ਼ਿਲਮ ਮੇਕਰ ਜਸਰਾਜ ਭੱਟੀ ਖਾਸ ਤੌਰ ‘ਤੇ ਸ਼ਿਰਕਤ ਕੀਤੀ।    PTC Network From formal announcement by "PTC Box Office"”ਪੀਟੀਸੀ ਬਾਕਸ ਆਫਿਸ” ਤੁਹਾਡੇ ਵੀਕਐਂਡ ਨੂੰ ਭਾਵ ਭਰਪੂਰ ਨਾਟਕਾਂ,ਐਕਸ਼ਨ,ਰੋਮਾਂਸ,ਥ੍ਰਿਲ ਅਤੇ ਯਾਦਾਂ ਨਾਲ ਰੂ-ਬ-ਰੂ ਕਰਾਏਗਾ ਅਤੇ ਤੁਹਾਨੂੰ ਪੌਪਕੌਰਨ ਭਰਿਆ ਬਾਊਲ ਲੈ ਕੇ ਪਰਿਵਾਰ ਦੇ ਨਾਲ ਇੱਕਠਿਆਂ ਬੈਠਣ ਦਾ ਇੱਕ ਹੋਰ ਸ਼ਾਨਦਾਰ ਮੌਕਾ ਦੇਵੇਗਾ।ਅਸੀਂ ਪੰਜਾਬੀ ਸਿਨੇਮਾ ਦੇ ਨਵੇਂ ਹੁਨਰ ਨੂੰ ”ਪੀਟੀਸੀ ਬਾਕਸ ਆਫਿਸ” ਮੌਕਾ ਪ੍ਰਦਾਨ ਕਰਦੇ ਹਾਂ ਤਾਂ ਜੋ ਉਹ ਸਿਲਵਰ ਸਕਰੀਨ ਲਈ ਟਿਕਟਾਂ,ਥੀਏਟਰ ਬਾਕਸ ਆਫਿਸ ਅਤੇ ਲੱਖਾਂ ਰੁਪਏ ਦੇ ਨਿਵੇਸ਼ ਦੀ ਚਿੰਤਾ ਕੀਤੇ ਬਗੈਰ ਆਪਣੇ ਸਰਵ-ਉੱਤਮ ਹੁਨਰ ਦਾ ਪ੍ਰਦਰਸ਼ਨ ਕਰ ਸਕਣ।ਇਹ ਇੱਕ ਪਹਿਲ ਹੈ,ਜਿਸਦੇ ਮਾਧਿਅਮ ਰਾਹੀਂ ਬੇਪਨਾਹ ਹੁਨਰ ਨੂੰ ਸਮਝਦਾਰ ਦਰਸ਼ਕਾਂ ਦੀ ਦੁਨੀਆ ਵਿੱਚ ਇੱਕ ਸ਼ਾਨਦਾਰ ਮੰਚ ਮਿਲ ਜਾਏਗਾ।PTC Network From formal announcement by "PTC Box Office"ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜਿਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ ਦੇ ਸਾਰੇ ਪੰਜਾਬੀ ਫਿਲਮ ਪ੍ਰੇਮੀਆਂ ਲਈ ਕੀਲਣ ਵਾਲੇ ਅੰਦਾਜ ਰਾਹੀਂ ਪ੍ਰਭਾਵਸ਼ਾਲੀ ਅਤੇ ਦਮਦਾਰ ਕਹਾਣੀਆਂ ਲਿਆਉਣਾ ਚਾਹੁੰਦੇ ਸੀ।”ਪੀਟੀਸੀ ਬਾਕਸ ਆਫਿਸ” ਪੰਜਾਬੀ ਦਰਸ਼ਕਾਂ ਲਈ ਨਾ ਸਿਰਫ ਨਵੇਕਲੇ ਸਿਨੇਮਾ ਦੇ ਹੁਨਰ ਨੂੰ ਮੌਕੇ ਦੇਵੇਗਾ,ਬਲਕਿ ਟੈਲੀਵਿਜਨ ਦੇ ਪੰਜਾਬੀ ਦਰਸ਼ਕਾਂ ਲਈ ਨਵੀਆਂ ਕਹਾਣੀਆਂ ਅਤੇ ਨਵੇਕਲਾ ਤਜਰਬਾ ਪ੍ਰਦਾਨ ਕਰੇਗਾ।ਜਿਵੇਂ ਦੁਨੀਆ ਨੇ ਦੇਖਿਆ ਹੈ ਕਿ ਪੀਟੀਸੀ ਨੈੱਟਵਰਕ ਕਦੇ ਵੀ ਰਚਨਾਤਮਕ ਅਤੇ ਨਵੀਆਂ ਯੋਜਨਾਵਾਂ ‘ਤੇ ਕੰਮ ਕਰਨਾ ਪੰਸਦ ਕਰਦਾ ਹੈ ਅਤੇ ਇਸ ਤੋਂ ਕਦੇ ਪਿੱਛੇ ਨਹੀਂ ਹਟਿਆ ਭਾਵੇਂ ਫਿਰ ਪ੍ਰੋਗਰਾਮਿੰਗ ਹੋਵੋ ਜਾਂ ਫਿਰ ਆਪਣੇ ਦਰਸ਼ਕਾਂ ਦੇ ਬੇਹਤਰੀਨ ਮਨੋਰੰਜਨ ਅਤੇ ਖੁਸ਼ ਰੱਖਣ ਲਈ ਤਹਿਦਿਲ ਤੋਂ ਯਤਨ ਕਰਦਾ ਹੈ ਅਤੇ ਵਿਚਾਰਾਂ ਨੂੰ ਸਾਫ-ਸੁਥਰੇ ਢੰਗ ਨਾਲ ਪੇਸ਼ ਕਰਦਿਆਂ ਨਵੀਂ ਚੁਣੌਤੀਆਂ ਨੂੰ ਚੁਣੌਤੀ ਦਿੰਦਾ ਹੈ।PTC Network From formal announcement by "PTC Box Office"ਵੋਆਇਸ ਆਫ ਪੰਜਾਬ,ਮਿਸਟਰ ਪੰਜਾਬ ਅਤੇ ਮਿਸ ਪੀਟੀਸੀ ਪੰਜਾਬੀ ਤੋਂ ਇਲਾਵਾ ਪੀਟੀਸੀ ਫਿਲਮ ਪੁਰਸਕਾਰ,ਪੀਟੀਸੀ ਮਿਊਜਿਕ ਅਵਾਰਡਸ ਦੇ ਨਾਲ ਹੋਰ ਵੀ ਕਈ ਸਰਵ-ਉੱਤਮ ਪ੍ਰੋਗਰਾਮ ਪੀਟੀਸੀ ਨੈੱਟਵਰਕ ਦੇ ਸ਼ਾਨਦਾਰ ਪ੍ਰੋਗਰਾਮਾਂ ਵਿੱਚੋਂ ਇੱਕ ਨੇ।ਹੁਣ ਇੱਕ ਕਦਮ ਹੋਰ ਅੱਗੇ ਵੱਧਦਿਆਂ ਅਸੀਂ ਤੁਹਾਡੇ ਲਈ ”ਪੀਟੀਸੀ ਬਾਕਸ ਆਫਿਸ” ਪੇਸ਼ ਕਰਦੇ ਹਾਂ।
-PTCNews