ਪੀਟੀਸੀ ਨੈਟਵਰਕ ਵੱਲੋਂ ਸੰਗਤ ਲਈ ਵੱਡਾ ਉਪਰਾਲਾ, ਅੰਮ੍ਰਿਤਸਰ ਦੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋਇਆ ਸ਼ੁਰੂ

PTC Network Live

ਪੀਟੀਸੀ ਨੈਟਵਰਕ ਵੱਲੋਂ ਸੰਗਤ ਲਈ ਵੱਡਾ ਉਪਰਾਲਾ, ਅੰਮ੍ਰਿਤਸਰ ਦੇ ਗੁ: ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਹੋਇਆ ਸ਼ੁਰੂ,ਸ੍ਰੀ ਅੰਮ੍ਰਿਤਸਰ ਸਾਹਿਬ: ਪੀਟੀਸੀ ਨੈੱਟਵਰਕ ਨੇ ਗੁਰੂ ਪ੍ਰਤੀ ਸ਼ਰਧਾਲੂਆਂ ਦੀ ਆਸਥਾ ਨੂੰ ਨਮਨ ਕਰਦਿਆਂ ਸੰਗਤ ਲਈ ਇੱਕ ਹੋਰ ਵੱਡਾ ਉਪਰਾਲਾ ਕੀਤਾ ਹੈ।

PTC Network Liveਦਰਅਸਲ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਤੋਂ ਗੁਰਬਾਣੀ ਕੀਰਤਨ ਦੇ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਗਿਆ ਹੈ।ਜਿਸ ਦਾ ਦਰਸ਼ਕ ਰੋਜ਼ਾਨਾ ਸਵੇਰੇ 10 ਵਜੇ ਪੀਟੀਸੀ ਸਿਮਰਨ ‘ਤੇ ਆਨੰਦ ਮਾਣ ਸਕਦੇ ਹਨ।

ਗੁਰਦੁਆਰਾ ਸ਼ਹੀਦਾਂ ਦੇ ਨਾਮ ਨਾਲ ਪ੍ਰਚਲਿਤ ਇਸ ਗੁਰਦੁਆਰਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਸਵੇਰੇ 10 ਵਜੇ ਤੋਂ ਦੁਪਹਿਰੇ 12:30 ਵਜੇ ਤੱਕ ਹਰ ਰੋਜ਼ ਕੀਤਾ ਜਾ ਰਿਹਾ ਹੈ।ਪੀਟੀਸੀ ਨੈਟਵਰਕ ਦੇ ਇਸ ਉਪਰਾਲੇ ਤੋਂ ਸੰਗਤਾਂ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਪੀਟੀਸੀ ਸਿਮਰਨ ਚੈਨਲ ਦੇਸ਼ ਦੇ ਹਰ ਵੱਡੇ ਡੀ.ਟੀ.ਐਚ ਚੈਨਲ ਅਤੇ ਕੇਬਲ ਨੈੱਟਵਰਕ ‘ਤੇ ਉਪਲੱਬਧ ਹੈ। ਫਾਸਟ-ਵੇ ‘ਤੇ ਸਿਮਰਨ ਚੈਨਲ ਨੰਬਰ 41, ਜਦੋਂ ਕਿ ਡੀ.ਟੀ.ਐਚ ਪਲੇਟਫਾਰਮ ਡਿਸ਼ ਟੀ.ਵੀ. ਚੈਨਲ ਨੰਬਰ 1195,ਏਅਰਟਲ ‘ਤੇ 574,ਟਾਟਾ ਸਕਾਈ ‘ਤੇ 1921 ਅਤੇ ਵੀਡੀਓਕੋਨ ‘ਤੇ 781 ‘ਤੇ ਉਪਲੱਬਧ ਪੀਟੀਸੀ ਸਿਮਰਨ ਰਾਹੀਂ ਗੁਰੂ ਕੀ ਬਾਣੀ ਦਾ ਇਸ ਸਿੱਧੇ ਪ੍ਰਸਾਰਣ ਦਾ ਸੰਗਤਾਂ ਅਨੰਦ ਮਾਣ ਸਕਦੀਆਂ ਹਨ।

PTC Network Liveਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਪੀਟੀਸੀ ਸਿਮਰਨ ‘ਤੇ 24 ਘੰਟੇ ਸਿੱਖ ਸੰਗਤਾਂ ਲਈ ਗੁਰਬਾਣੀ ਦਿਖਾਈ ਜਾਂਦੀ ਹੈ, ਨਾਲ ਨਾਲ ਗੁਰਬਾਣੀ ਗਾਇਨ ਮੁਕਾਬਲੇ ਅਤੇ ਬੜੂ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਂਦਾ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News