Advertisment

ਪੀਟੀਸੀ ਨਿਊਜ਼ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ਼ ਕਰੇਗਾ ਜਾਗਰੂਕ (video)

author-image
Ragini Joshi
New Update
ਪੀਟੀਸੀ ਨਿਊਜ਼ ‘ਚਿੱਟੇ ਖਿਲਾਫ਼ ਕਾਲਾ ਹਫਤਾ’ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਖਿਲਾਫ਼ ਕਰੇਗਾ ਜਾਗਰੂਕ (video)
Advertisment
ਨਸ਼ੇ ਦੇ ਕਹਿਰ ਨੇ ਕਈ ਘਰ ਉਜਾੜ ਦਿੱਤੇ ਹਨ ਇਸ ਕੋਹਰਾਮ ਨੂੰ ਰੋਕਣ ਲਈ ਪੰਜਾਬ ਵਿੱਚ ਚਿੱਟੇ ਵਿਰੁੱਧ ਕਾਲਾ ਹਫ਼ਤਾ ਮੁਹਿੰਮ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ
publive-image "ਛੱਡ ਨਸ਼ੇ ਘਰ ਮੁੜ ਯਾਰਾ, ਤੂੰ ਮਾਪਿਆਂ ਦਾ ਬਣੀ ਸਹਾਰਾ" ਸਮਾਜ ਨੂੰ ਨਸ਼ੇ ਖਿਲਾਫ਼ ਮਿਲ ਰਹੀ ਸੇਧ ਵੱਲ ਧਿਆਨ ਦੇਣ ਲਈ ਸੰਕੇਤ ਕਰ ਰਿਹਾ ਹੈ। ਪੂਰੇ ਸੂਬੇ ਵਿੱਚ ਆਮ ਲੋਕਾਂ ਤੋਂ ਲੈ ਕੇ ਲੇਖਕ , ਪੱਤਰਕਾਰ , ਸਾਹਿਤਕਾਰ, ਕਲਾਕਾਰ ਅਤੇ ਮੀਡਿਆ ਵੱਲੋਂ ਆਪਣੀ ਅਵਾਜ਼ ਬੁਲੰਦ ਕੀਤੀ ਜਾ ਚੁੱਕੀ ਹੈ। publive-image ਇਸ ਮੁੱਦੇ ਦੀ ਗੰਭੀਰਤਾ ਨੂੰ ਧਿਆਨ 'ਚ ਰੱਖਦੇ ਹੋਏ ਨੌਜਵਾਨਾਂ ਨੂੰ ਮੌਤ ਦੇ ਰਾਹ ਤੋਂ ਮੋੜਨ ਵਿੱਚ ਪੀ.ਟੀ ਸੀ ਇਸ ਮਹਿੰਮ ਦੀ ਪੂਰੀ ਤਰ੍ਹਾਂ ਨਾਲ ਹਮਾਇਤ ਕਰਦਾ ਹੈ publive-image ਪੀਟੀਸੀ ਵੱਲੋਂ ਲੋਕਾਂ ਨਾਲ ਲਗਾਤਾਰ ਗੱਲਬਾਤ ਅਤੇ ਕੋਸ਼ਿਸ਼ ਜਾਰੀ ਰਹੇਗੀ ਤਾਂ ਜੋ ਨਸ਼ੇ ਵਿਰੁੱਧ ਸ਼ੁਰੂ ਹੋਈ ਇਸ ਮੁਹਿੰਮ ਬਾਰੇ ਪੂਰੀ ਦੁਨੀਆ ਨੂੰ ਜਾਗਰੁਕ ਕੀਤਾ ਜਾ ਸਕੇ। content/uploads/2018/07/chita3.jpg">publive-image ਉਮੀਦ ਹੈ ਸਰਕਾਰਾਂ ਤੋਂ ਪਰ੍ਹੇ ਆਮ ਲੋਕ ਅਤੇ ਸਮਾਜ ਮਿਲ ਕੇ ਇਸ ਨਸ਼ੇ ਰੂਪੀ ਕੋਹੜ ਤੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਿੱਚ ਕਾਮਯਾਬ ਹੋਵੇਗਾ ।
publive-image ਦੱਸ ਦੇਈਏ ਕਿ ਪਿਛਲੇ ਦਿਨਾਂ ਵਿੱਚ 25 ਤੋਂ ਵੱਧ ਨੌਜਵਾਨ ਡਰੱਗ ਦੀ ਓਵਰਡੋਜ਼ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ । ਆਓ ਰਲ ਕੇ ਹੰਭਲਾ ਮਾਰੀਏ , ਤਾਂ ਜੋ ਫਿਰ ਕਿਸੇ ਮਾਂ ਦੀ ਕੁੱਖ , ਕਿਸੇ ਭੇਣ ਦਾ ਵੀਰ , ਤੇ ਕਿਸੇ ਪਤਨੀ ਦਾ ਸੁਹਾਗ ਨਾ ਉੱਜੜੇ। —PTC News
-
Advertisment

Stay updated with the latest news headlines.

Follow us:
Advertisment