Thu, Apr 25, 2024
Whatsapp

ਕਿਸਾਨੀ ਹੱਕਾਂ 'ਚ ਪੀਟੀਸੀ ਦੇ ਹਰ ਮੁਲਾਜ਼ਮ ਨੇ ਕੀਤੀ ਆਵਾਜ਼ ਬੁਲੰਦ

Written by  Jagroop Kaur -- December 08th 2020 07:37 PM
ਕਿਸਾਨੀ ਹੱਕਾਂ 'ਚ ਪੀਟੀਸੀ ਦੇ ਹਰ ਮੁਲਾਜ਼ਮ ਨੇ ਕੀਤੀ ਆਵਾਜ਼ ਬੁਲੰਦ

ਕਿਸਾਨੀ ਹੱਕਾਂ 'ਚ ਪੀਟੀਸੀ ਦੇ ਹਰ ਮੁਲਾਜ਼ਮ ਨੇ ਕੀਤੀ ਆਵਾਜ਼ ਬੁਲੰਦ

ਚੰਡੀਗੜ੍ਹ : ਜਦੋਂ ਦਾ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਸ਼ੁਰੂ ਹੋਇਆ ਹੈ , ਉਦੋਂ ਤੋਂ ਹੀ ਪੀਟੀਸੀ ਗਰਾਉਂਡ ਜ਼ੀਰੋਂ ਤੋਂ ਰਿਪੋਰਟਿੰਗ ਕਰਦੇ ਹੋਏ ਕਿਸਾਨੀਂ ਹੱਕਾਂ ਦੀ ਹਰ ਇਕ ਰਿਪੋਰਟ ਪੀਟੀਸੀ ਨਿਊਜ਼ ਦੇ ਮੁਲਾਜ਼ਮ ਹੁਣ ਇਸ ਤਰੀਕੇ ਨਾਲ ਵੀ ਕਿਸਾਨਾਂ ਨੂੰ ਸਮਰਥਨ ਦੇ ਰਹੇ ਨੇ...ਉਥੇ ਹੀ ਪਰਦੇ ਦੇ ਪਿੱਛੇ ਰਹਿ ਕੇ ਕਿਸਾਨੀ ਅੰਦੋਲਨ ਦੀ ਹਰ ਇੱਕ ਅਪਡੇਟ ਆਪਣੇ ਦਰਸ਼ਕਾਂ ਤੱਕ ਸਾਂਝੀ ਕਰਨ ਵਾਲੇ ਪੀਟੀਸੀ ਦੇ ਹੋਰਨਾਂ ਮੁਲਾਜ਼ਮ ਵੀ ਹੁਣ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਹਮਾਇਤ ਦਿੱਤੀ ਹੈ| ਇਸ ਸੰਘਰਸ਼ 'ਚ ਪਹੁੰਚੇ ਪੀਟੀਸੀ ਨਿਊਜ਼ ਦੇ ਸੰਪਾਦਕ ਹਰਪ੍ਰੀਤ ਸਿੰਘ ਸਾਹਨੀ ਤੇ ਬਿਊਰੋ ਚੀਫ ਤਰਲੋਚਨ ਸਿੰਘ ਨੇ ਕਿਸਾਨਾਂ ਦੇ ਨਾਲ ਖੜੇ ਹੋਣ ਦੀ ਗੱਲ ਆਖੀ ਤੇ ਇਸ ਲੜ੍ਹਾਈ ਨੂੰ ਸਾਡੇ ਸਾਰਿਆਂ ਦੇ ਹੋਂਦ ਦੀ ਲੜ੍ਹਾਈ ਦੱਸਿਆ। Farmers protest latest news: Amid Bharat Bandh against farm laws 2020, PTC News also stood for farmers and raised voice against black laws. ਚੰਡੀਗੜ੍ਹ ਦੇ ਸੈਕਟਰ 17 'ਚ ਪੀਟੀਸੀ ਨਿਊਜ਼ ਦੇ ਮੁਲਾਜ਼ਮਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ...ਇਸ ਧਰਨੇ 'ਚ ਪਹੁੰਚਿਆ ਪੀਟੀਸੀ ਨਿਊਜ਼ ਦਾ ਹਰ ਇੱਕ ਮੁਲਾਜ਼ਮ ਆਪਣੇ ਫਰਜ਼ ਨੂੰ ਸਮਝਦਿਆਂ ਆਪਣੀ ਹੋਂਦ ਬਚਾਉਣ ਲਈ ਕੇਂਦਰ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਸੀ , ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਿਹਾ ਸੀ। ਇਹਨਾਂ ਮੁਲਾਜ਼ਮਾਂ ਦੇ ਹੱਥਾਂ 'ਚ ਕਿਸਾਨੀ ਹੱਕਾਂ ਦੀਆਂ ਮੰਗਾਂ ਨੂੰ ਮੰਗਦੀਆਂ ਤਖਤੀਆਂ ਸਨ। Farmers protest latest news: Amid Bharat Bandh against farm laws 2020, PTC News also stood for farmers and raised voice against black laws. ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ MD ਰਾਬਿੰਦਰ ਨਾਰਾਇਣ ਨੇ ਵੀ ਕਿਸਾਨਾਂ ਵੱਲੋਂ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਆਪਣਾ ਸਮਰਥਨ ਦਿੱਤਾ। ਹਰ ਸਾਹ ਹਰ ਰਾਹ ਪੀਟੀਸੀ ਨਿਊਜ਼ ਕਿਸਾਨਾਂ ਨਾਲ ਖੜਾ ਹੈ ਤੇ ਇਸੇ ਤਰਾਂ ਪੀਟੀਸੀ ਨਿਊਜ਼ ਅੱਗੇ ਵੀ ਕਿਸਾਨਾਂ ਦੀ ਆਵਾਜ਼ ਕੇਂਦਰ ਦੇ ਕੰਨੀ ਪਹੁੰਚਾਉਂਦਾ ਰਹੇਗਾ।  


Top News view more...

Latest News view more...