ਪੰਜਾਬ

PTC ਨਿਊਜ਼ ਦੀ ਟੀਮ ਨੇ CM ਸਿਟੀ ਖਰੜ 'ਚ ਬੇਖੌਫ਼ ਮਾਈਨਿੰਗ ਮਾਫ਼ੀਆ ਦਾ ਕੀਤਾ ਪਰਦਾਫਾਸ਼

By Riya Bawa -- February 12, 2022 11:36 am -- Updated:February 12, 2022 11:38 am

ਮੁਹਾਲੀ: ਪੰਜਾਬ ਵਿਚ ਰੇਤ ਮਾਈਨਿੰਗ ਦੇ ਮੁੱਦੇ 'ਤੇ ਹਮੇਸ਼ਾ ਵਿਵਾਦ ਰਿਹਾ ਹੈ, ਕਿਉਂਕਿ ਰੇਤ ਮਾਈਨਿੰਗ ਦਾ ਕਾਰੋਬਾਰ ਪੰਜਾਬ ਵਿਚ ਸਭ ਤੋਂ ਵੱਡਾ ਬਿਜ਼ਨਸ ਹੈ। ਮਾਈਨਿੰਗ ਮਾਮਲੇ ਉੱਤੇ ਸਭ ਤੋਂ ਵੱਡਾ ਵਿਵਾਦ ਉਦੋਂ ਹੁੰਦਾ ਜਦੋਂ ਸਰਕਾਰਾਂ ਦੀ ਸ਼ਮੂਲੀਅਤ ਇਸ ਵਿਚ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਸ ਵਿਚਾਲੇ ਬੀਤੇ ਰਾਤ ਮੁੱਖਮੰਤਰੀ ਚੰਨੀ ਦੇ ਸ਼ਹਿਰ ਖਰੜ 'ਚ ਦੇਰ ਰਾਤ ਚੱਲ ਰਹੀ ਬੇਖੌਫ਼ ਮਾਇਨਿੰਗ ਮਾਫ਼ੀਆ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਪਿੰਡ ਤਾਰਾਪੁਰ ਦੀ ਹੈ ਜਿਥੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਹੈ।

ਦੇਰ ਰਾਤ PTC ਨਿਊਜ਼ ਦੀ ਟੀਮ ਨੇ ਗਰਾਊਂਡ ਜ਼ੀਰੋ 'ਤੇ ਪਹੁੰਚ JCB ਮਸ਼ੀਨਾਂ ਅਤੇ ਕਰੈਸ਼ਰ ਤੇ ਲਾਈਵ ਰੇਡ ਕੀਤੀ ਜਿਸ ਨੂੰ ਦੇਖ ਕੇ ਮਾਇਨਿੰਗ ਮਾਫੀਆ ਦੇ ਕਰਿੰਦੇ ਵੇਖ ਕੇ ਭੱਜ ਗਏ। ਇਸ ਲਾਈਵ ਰੇਡ ਦੌਰਾਨ ਵੇਖਿਆ ਗਿਆ ਹੈ ਕਿ 100- 100 ਫੁੱਟ ਤੱਕ ਮਾਈਨਿੰਗ ਮਾਫੀਆ ਨੇ ਜ਼ਮੀਨ ਪੁੱਟੀ ਗਈ ਹੈ। ਇਸ ਦੌਰਾਨ ਵੇਖਿਆ ਗਿਆ ਕਿ JCB ਮਸ਼ੀਨਾਂ ਅਤੇ ਕਰੈਸ਼ਰ ਜਰੀਏ ਰੇਤਾਂ ਕੱਢੀ ਜਾ ਰਹੀ ਸੀ।

ਦੱਸ ਦੇਈਏ ਕਿ ਮਾਈਨਿੰਗ ਮਾਫ਼ੀਆ ਵਿਚ ਵੱਡੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਤੋਂ ਸਾਹਮਣੇ ਆਉਣ ਤੋਂ ਬਾਅਦ ਅਕਸਰ ਸਿਆਸਤ ਗਰਮਾਉਂਦੀ ਰਹੀ ਪਰ ਮਾਈਨਿੰਗ ਮਾਫ਼ੀਆ ਰਾਹੀਂ ਸਰਕਾਰ ਨੂੰ ਹੁੰਦੀ ਕਮਾਈ ਕਾਰਨ ਅਜੇ ਤੱਕ ਮਾਈਨਿੰਗ ਸਬੰਧੀ ਸਰਕਾਰ ਵੱਲੋਂ ਕੋਈ ਪਾਲਿਸੀ ਨਹੀਂ ਲਿਆਂਦੀ ਗਈ।

ਬੀਤੇ ਦਿਨੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦਾ ਮਾਈਨਿੰਗ ਵਿਚ ਨਾਂ ਆਉਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਗਰਮਾ ਗਿਆ ਹੈ।

ਇਥੇ ਪੜ੍ਹੋ ਹੋਰ ਖ਼ਬਰਾਂਟਿਕਟ ਦੇ ਚਾਹਵਾਨ ਨੇ AAP ‘ਤੇ 20 ਲੱਖ ਰੁਪਏ ਦੀ ਧੋਖਾਧੜੀ ਦਾ ਲਾਇਆ ਦੋਸ਼

-PTC News

  • Share