
ਚੰਡੀਗੜ੍ਹ : ਪੀਟੀਸੀ ਪੰਜਾਬੀ ਅੱਜ ਤੁਹਾਡੀ ਸ਼ਾਮ ਨੂੰ ਖ਼ਾਸ ਬਨਾਉਣ ਜਾ ਰਿਹਾ ਹੈ ਕਿਉਂਕਿ ਪੀਟੀਸੀ ਪੰਜਾਬੀ ਦੇ ਵਿਹੜੇ ਅੱਜ ਸ਼ਾਮ ਸੂਫ਼ੀ ਰੰਗਾਂ ‘ਚ ਸ਼ੂਫੀ ਮਹਿਫ਼ਿਲ ਸੱਜਣ ਜਾ ਰਹੀ ਹੈ। ਇਸ ਸੂਫ਼ੀ ਕੰਸਰਟ ‘ਚ ਪੰਜਾਬੀ ਸੰਗੀਤ ਜਗਤ ਦੀਆਂ ਕਈ ਨਾਮਵਾਰ ਹਸਤੀਆਂ ਉਚੇਚੇ ਤੌਰ 'ਤੇ ਸ਼ਿਰਕਤ ਕਰਨਗੀਆਂ। ਪੀਟੀਸੀ ਸੂਫ਼ੀ ਕੰਸਰਟ ‘ਚ ਨੂਰਾਂ ਸਿਸਟਰਜ਼ ਆਪਣੀ ਸੂਫ਼ੀਆਨਾ ਗਾਇਕੀ ਦੇ ਨਾਲ ਰੰਗ ਬੰਨਣਗੇ।
ਇਸ ਦੇ ਨਾਲ ਹੀ ਕਰਮ ਰਾਜਪੂਤ, ਮਾਣਕ ਅਲੀ, ਰਜ਼ਾ ਹੀਰ ਅਤੇ ਅਨੂੰ ਅਮਾਨਤ ਵੀ ਇਸ ਸ਼ੋਅ ‘ਚ ਆਪਣੀ ਸੂਫ਼ੀ ਗਾਇਕੀ ਦੇ ਨਾਲ ਦਰਸ਼ਕਾਂ ਨੂੰ ਕੀਲਣਗੇ। ਇਸ ਸ਼ੋਅ ਦਾ ਲਾਈਵ ਤੁਸੀਂ ਅੱਜ ਰਾਤ ਅੱਠ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ ‘ਤੇ ਵੇਖ ਸਕਦੇ ਹੋ। ਸੋ ਦੇਖਣਾ ਨਾ ਭੁੱਲਣਾ ਆਪਣੇ ਪਸੰਦੀਦਾ ਗਾਇਕਾਂ ਨੂੰ ਪੀਟੀਸੀ ਪੰਜਾਬੀ 'ਤੇ।
ਇਸ ਖ਼ਾਸ ਦਿਨ ਦਾ ਅਨੰਦ ਲੈਣ ਲਈ ਦਰਸ਼ਕ ਆਪਣੀ ਟਿਕਟਾਂ ਬੁੱਕ ਕਰ ਸਕਦੇ ਹਨ। ਇਸ ਲਿੰਕ https://fb.me/e/1npIuxhiY ਜਾਂ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਤੁਸੀਂ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ। ਇਸ ਦੇ ਨਾਲ ਹੀ ਸਪੈਸ਼ਲ ਡਿਸਕਾਊਂਟ ਵੀ ਪਾ ਸਕਦੇ ਹੋ। ਟਿਕਟਾਂ ਲੈ ਕੇ ਤੁਸੀਂ ਸੂਫ਼ੀ ਸੰਗੀਤ ਦੇ ਨਾਲ ਸੱਜੀ ਇਸ ਸ਼ਾਮ ਦਾ ਅਨੰਦ ਮਾਣੋ।
ਦੱਸ ਦੇਈਏ ਕਿ ਪੀਟੀਸੀ ਨੈਟਵਰਕ ਵੱਲੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਫ਼ਿਲਮ ਤੇ ਸੰਗੀਤ ਜਗਤ ਨੂੰ ਦੁਨੀਆਂ ਭਰ 'ਚ ਹੋਰ ਮਕਬੂਲ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤੇ ਅੰਤਰਗਤ ਹੀ ਉਨ੍ਹਾਂ ਵੱਲੋਂ ਇਹ ਸੂਫ਼ੀ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ਸੂਫ਼ੀ ਸਮਾਰੋਹ ਦੀ ਸ਼ਾਮ ਪੰਜਾਬੀ ਸਿਨੇਮੇ ਦੀ ਸੁਨਾਹਿਰੀ ਸ਼ਾਮ ਸਾਬਤ ਹੋਵੇਗੀ।
-PTCNews