“ਪੀਟੀਸੀ ਮਿਊਜ਼ਿਕ ਅਵਾਰਡ 2018” ਆਪਣੇ ਪੂਰੇ ਜੋਬਨ ‘ਤੇ (ਦੇਖੋ ਤਸਵੀਰਾਂ)

ptc punjabi music award
"ਪੀਟੀਸੀ ਮਿਊਜ਼ਿਕ ਅਵਾਰਡ 2018" ਆਪਣੇ ਪੂਰੇ ਜੋਬਨ 'ਤੇ (ਦੇਖੋ ਤਸਵੀਰਾਂ)

“ਪੀਟੀਸੀ ਮਿਊਜ਼ਿਕ ਅਵਾਰਡ 2018” ਆਪਣੇ ਪੂਰੇ ਜੋਬਨ ‘ਤੇ (ਦੇਖੋ ਤਸਵੀਰਾਂ),ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ ਦਾ ਆਗਾਜ਼ ਬੜੀਆਂ ਹੀ ਸੁਹਾਵਣੀਆਂ ਤੇ ਦਿਲ ਨੂੰ ਛੂਹ ਲੈਣ ਵਾਲੀਆਂ ਸੰਗੀਤ ਦੀ ਥਾਪ ਦੀਆਂ ਧੁਨਾਂ ਨਾਲ ਹੋ ਚੁੱਕਾ ਹੈ। ਪੁਰਾਣੇ ਪੰਜਾਬੀ ਸੱੱਭਿਆਚਾਰ ਦੀ ਝਲਕ ਦਿਖਲਾਉਂਦਾ ਪੁਰਾਤਣ ਵਿਰਾਸਤੀ ਚੀਜ਼ਾਂ ਨਾਲ ਸੱਜਿਆ ਹੋਇਆ ਆਲਾ-ਦੁਆਲਾ ਇਹ ਬਾਖੂਬੀ ਦੱਸ ਰਿਹਾ ਹੈ ਕਿ ਪੰਜਾਬੀ ਪੀਟੀਸੀ ਮਿਊਜ਼ਿਕ ਅਵਾਰਡ ‘ਚ ਪੰਜਾਬ ਦੀ ਰੂਹ ਝਲਕਾਰੇ ਮਾਰਦੀ ਹੈ।

ਵੱਖ ਵੱਖ ਪੰਜਾਬੀ ਗਾਇਕ ਆਪਣੀਆਂ ਦਿਲ ਖਿੱਚਵੀਆਂ ਅਦਾਵਾਂ ਨਾਲ ਲੋਕਾਂ ਨੂੰ ਮਾਨਮੋਹਿਤ ਕਰ ਰਹੇ ਹਨ। ਜਿਸ ਦੌਰਾਨ ਗੁਲਾਬੀ ਕੁਈਨ ਜੈਸਮੀਨ ਸੈਂਡਲਾਸ ਨੇ ਆਪਣੀਆਂ ਅਦਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ। ਜੈਸਮੀਨ ਨੇ ਆਪਣੇ ਬੇਹਤਰੀਨ ਗੀਤ “ਨੈਣ ਨੇ ਸ਼ਰਾਬ ਦੀਆਂ 2ਬੋਤਲਾਂ” ਨਾਲ ਦਰਸ਼ਕਾਂ ਨੂੰ ਕੀਲ ਲਿਆ। ਜਿਥੇ ਪੰਜਾਬੀ ਗਾਇਕਾਂ ਵੱਲੋਂ ਸਟੇਜ ‘ਤੇ ਰੰਗ ਬੰਨਿਆ ਜਾ ਰਿਹਾ ਹੈ ਉਥੇ ਹੀ ਦੂਸਰੇ ਪਾਸੇ ਸਟੇਜ ਨੂੰ ਹੋਸਟ ਕਰ ਰਹੇ ਅਰਜੁਨ ਬਾਜਵਾ ਅਤੇ ਰੋਕੀ ਨੇ ਵੀ ਹਾਸੋਹੀਣੇ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤਿਆ।

ਮੋਹਾਲੀ ਦੇ ਜੇ.ਐੱਲ.ਪੀ.ਐੱਲ. ਗਰਾਉਂਡ ਵਿੱਚ ਹਰ ਪਾਸੇ ਦਰਸ਼ਕਾਂ ਦਾ ਹੜ੍ਹ ਆਇਆ ਹੈ । ਲੋਕ ਆਪਣੇ ਆਪਣੇ ਗਾਇਕਾਂ ਨੂੰ ਦੇਖਣ ਲਈ ਪਹੁੰਚੇ ਹੋਏ ਹਨ । ਦਰਸ਼ਕਾਂ ਦੀ ਇਸ ਭੀੜ ਵਿੱਚ ਕੁਝ ਲੋਕ ਇਹ ਵੀ ਦੇਖਣ ਆਏ ਹਨ ਕਿ ਉਹਨਾਂ ਦੇ ਮਨ ਪਸੰਦ ਦੇ ਗਾਇਕ ਦੇ ਗਾਣੇ ਨੂੰ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ਮਿਲਦਾ ਹੈ ਜਾ ਨਹੀਂ ਕਿਉਂਕਿ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ’ ਹੀ, ਤੈਅ ਕਰਦਾ ਹੈ ਕਿ ਕਿਸੇ ਗਾਇਕ ਦੇ ਗਾਣੇ ਨੂੰ ਲੋਕ ਕਿੰਨਾ ਪਿਆਰ ਦਿੰਦੇ ਹਨ।

ਪੀਟੀਸੀ ਪੰਜਾਬੀ ਵੱਲੋਂ ਕਲਾਸੀਕਲ ਗਾਇਕ ਹੰਸ ਰਾਜ ਹੰਸ ਨੂੰ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਦਿੱਤਾ ਗਿਆ ਹੈ ।ਇਹ ਅਵਾਰਡ ਹੰਸ ਰਾਜ ਨੂੰ ਪਿਛਲੇ ਕਈ ਸਾਲਾਂ ਤੋਂ ਗਾਇਕੀ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਗਿਆ ਹੈ ।ਹੰਸ ਰਾਜ ਹੰਸ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੀ ਤਾਰ ਨੂੰ ਛੇੜ ਦਿੰਦੇ ਹਨ।

ਸੰਗੀਤ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਕਰਕੇ ਹੰਸਰਾਜ ਨੂੰ ਅਸੈਨਿਕ ਅਧਿਕਾਰੀ ਵਜੋਂ ਪਦਮਸ਼੍ਰੀ ਸਨਮਾਨ ਵੀ ਮਿਲ ਚੁੱਕਿਆ ਹੈ।ਉਥੇ ਹੀ ਬੈਸਟ ਲਿਰਿਸਟ ‘ ਕੈਟਾਗਿਰੀ ਵਿੱਚ ਸਤਿੰਦਰ ਸਰਤਾਜ ਦੇ ਗਾਣੇ ਮਾਸੂਮੀਅਤ ਨੂੰ ਵੀ ਪੀਟੀਸੀ ਮੀਜ਼ੀਕ ਐਵਾਰਡ ਮਿਲ ਚੁੱਕਿਆ ਹੈ। ਦੱਸ ਦੇਈਏ ਕਿ ਇਸ ਵਾਰ ਸਭ ਨੂੰ ਪਿੱਛੇ ਛੱਡਦੇ ਹੋਏ ਜੇਤੂ ਰਹੇ ਸਤਿੰਦਰ ਸਰਤਾਜ ਜਿਨ੍ਹਾਂ ਦੇ ਗਾਣੇ ਮਾਸੂਮੀਅਤ ਨੂੰ ਲੋਕਾਂ ਨੇ ਸਭ ਤੋਂ ਵੱਧ ਵੋਟਿੰਗ ਕਰਕੇ ਜਿਤਾਇਆ ਹੈ।

ਉਥੇ ਸਤਿੰਦਰ ਸਰਤਾਜ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ‘ਚ ਸੁਰ, ਸ਼ਬਦ ਅਤੇ ਅਦਾ ਦੇ ਮਾਲਕ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਨੂੰ ‘ਸੰਗੀਤ ਸਰਤਾਜ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪੀਟੀਸੀ ਨੈੱਟਵਰਕ ਵੱਲੋਂ ਇਹ ਅਵਾਰਡ ਸਤਿੰਦਰ ਸਰਤਾਜ ਨੂੰ ਉਹਨਾਂ ਦੇ ਸੰਗੀਤ ਜਗਤ ਵਿੱਚ ਦਿੱਤੇ ਯੋਗਦਾਨ ਕਰਕੇ ਦਿੱਤਾ ਗਿਆ ਹੈ।

-PTC News