Fri, Apr 19, 2024
Whatsapp

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ - ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ

Written by  Joshi -- December 08th 2018 10:09 PM -- Updated: December 09th 2018 09:40 PM
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ - ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ - ਜਾਣੋ ਕਿਸ ਨੂੰ ਮਿਲਿਆ ਕਿਹੜਾ ਅਵਾਰਡ

ਜਿਸ ਜਗ੍ਹਾ ਕਲਾ, ਕਲਾਕਾਰ , ਸੰਗੀਤ ,ਸੁਰ ਤੇ ਤਾਲ ਦੇ ਸੁਮੇਲ ਨਾਲ ਆਲਮ ਸਿਮਟ ਜਾਵੇ ਉਹ ਜਗ੍ਹਾ ਸਕੂਨਨੁਮਾ ਲੱਗਦੀ ਪ੍ਰਤੀਤ ਹੁੰਦੀ ਹੈ। ਇੱਥੇ ਤਾਂ ਅਸੀਂ ਗੱਲ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੀ ਕਰ ਰਹੇ ਹਾਂ । ਪੀਟੀਸੀ ਪੰਜਾਬੀ  ਮਿਊਜ਼ਿਕ ਅਵਾਰਡ ਆਬੋ ਹਵਾ 'ਚ ਕਲਾ ਦੀਆਂ ਰੰਗੀਨੀਆਂ ਬਿਖੇਰਦਾ ਹੋਇਆ ਸਿਖਰ ਵੱਲ ਰੁਖ ਕਰ ਰਿਹਾ ਹੈ। ਇਹ ਆਵਰਡ ਸ਼ੋਅ ਉਨ੍ਹਾਂ ਸਭ ਲਈ ਯਾਦਗਾਰੀ ਹੋਣ ਵਾਲਾ ਹੈ ਜਿੰਨਾਂ ਦੀ ਮਿਹਨਤ ਰੰਗ ਲਿਆਈ ਹੈ। ਇੱਥੇ ਆਪਣੇ ਖੇਤਰ 'ਚ ਬੁਲੰਦੀਆਂ ਹਾਸਿਲ ਕਰ ਰਹੇ ਕਲਾਕਾਰਾਂ ਨੂੰ ਅਵਾਰਡਾਂ ਨਾਲ ਨਿਵਾਜਿਆ ਜਾ ਰਿਹਾ ਹੈ। ਆਓ ਜਾਣਦੇ ਹਾਂ ਕਿਸ ਕਿਸ ਨੂੰ ਕਿਹੜੇ ਕਿਹੜੇ ਅਵਾਰਡ ਨਾਲ ਨਿਵਾਜਿਆ ਗਿਆ ਹੈ। ਸੰਗੀਤ ਦੀ ਦੁਨੀਆ ਦੇ ਮਹਾਰਥੀ 'ਤੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਵਾਲੇ ਮਨਮੋਹਨ ਵਾਰਿਸ ਨੂੰ ਬੈਸਟ ਵਿਰਸਾ ਅਵਾਰਡ ਨਾਲ ਸਨਮਾਨਿਆ ਗਿਆ ਹੈ। ਮੋਸਟ ਕਿਰਏਟਿਵ ਅਵਾਰਡ ਆਪਣੀ ਸ਼ਾਇਰੀ ਨਾਲ ਸਭ ਦੇ ਦਿਲਾਂ ਨੂੰ ਜਿੱਤਣ ਵਾਲੀ ਆਪਣੀ ਹੁਨਰ ਕਲਾ ਨਾਲ ਸਟੇਜ ਤੇ ਚਾਰ ਚੰਨ ਲਗਾਉਣ ਵਾਲੀ ਸਤਿੰਦਰ ਸੱਤੀ ਨੂੰ ਮਿਲਿਆ ਹੈ। ਬਿਹਤਰੀਨ ਗਾਇਕ ਰੌਸ਼ਨ ਪ੍ਰਿੰਸ ਨੂੰ ਬੈਸਟ ਫੋਕ ਪਫਪ ਵੋਕੋਲਿਸਟ ( ਮੇਲ) ਦਾ ਅਵਾਰਡ ਮਿਲਿਆ ਹੈ। ਫੀਮੇਲ ਬੈਸਟ ਫੌਕ ਪੌਪ ਵੋਕੋਲਿਸਟ ਅਵਾਰਡ ਅਨਮੋਲ ਗਗਨ ਮਾਨ ਦੇ ਹਿੱਸੇ ਆਇਆ ਹੈ। ਫਖਰ-ਏ-ਪੰਜਾਬ ਦਾ ਅਵਾਰਡ ਦੇ ਕੇ ਇਰਸ਼ਾਦ ਕਾਮਿਲ ਨੂੰ ਨਿਵਾਜਿਆ ਗਿਆ ਹੈ। ਅਜੇ ਅਵਾਰਡਾਂ ਦਾ ਅਤੇ ਪੇਸ਼ਕਾਰੀਆਂ ਦਾ ਸਿਲਸਿਲਾ ਥੰਮਿਆ ਨਹੀਂ ਬਲਕਿ ਮਾਹੌਲ ਬਹੁਤ ਹੀ ਖੁਸ਼ਨੁਮਾ ਅਤੇ ਰੰਗੀਨ ਬਣ ਗਿਆ ਹੈ ਜਲਦ ਹੀ ਅਗਲੇ ਚਰਨ 'ਚ ਹੋਰ ਬਹੁਤ ਸਾਰੀਆਂ ਪੇਸ਼ਕਾਰੀਆਂ ਅਤੇ ਅਵਾਰਡ ਦਿੱਤੇ ਜਾਣ ਵਾਲੇ ਹਨ ।


Top News view more...

Latest News view more...